ਟਾਂਗਰਾ, 19 ਜੁਲਾਈ (ਹਰਜਿੰਦਰ ਸਿੰਘ ਕਲੇਰ)-ਮਹਾਨ ਤਪੱਸਵੀ ਬਾਬਾ ਜਵੰਦ ਸਿੰਘ ਜੀਵਨ ਮੁਕਤ ਦਾ 146ਵਾਂ ਆਗਮਨ ਪੁਰਬ ਪਿੰਡ ਭੰਗਵਾ ਵਿਖੇ ਅੱਜ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਪਿਛਲੇ ਕਈ ਦਿਨਾਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਨਿਰੰਤਰ ਚੱਲ ਰਹੀ ਹੈ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਪ੍ਰਸਿੱਧ ਰਾਗੀ ਅਤੇ ਢਾਡੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਜਾਵੇਗਾ। ਸਮਾਗਮ ਦੌਰਾਨ ਲਾਗਲੇ ਪਿੰਡਾਂ ਰਾਣਾ ਕਾਲਾ, ਗਦਲੀ, ਬੰਮਾ, ਖਲੈਹਰਾ, ਧੀਰਾਕੋਟ, ਗਹਿਰੀ ਮੰਡੀ, ਵਡਾਲਾ ਜੌਹਲ, ਦੇਵੀ ਦਾਸਪੁਰ ਅਤੇ ਹੋਰ ਪਿੰਡਾਂ ਦੇ ਸੇਵਾਦਾਰਾਂ ਵਲੋਂ ਗੁਰੂ ਕੇ ਅਤੁੱਟ ਲੰਗਰ ਦੀ ਸੇਵਾ ਨਿਭਾਈ ਜਾਵੇਗੀ। ਇਸ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਇਲਾਕੇ ਅਤੇ ਆਲੇ-ਦੁਆਲੇ ਦੇ ਅਨੇਕਾਂ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਪਿਛਲੇ ਦਿਨਾਂ ਤੋਂ ਹੀ ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ ।
ਪਿੰਡ ਭੰਗਵਾ ਵਿਖੇ ਬਾਬਾ ਜਵੰਦ ਸਿੰਘ ਦਾ 146ਵਾਂ ਆਗਮਨ ਪੁਰਬ ਅੱਜ ਮਨਾਇਆ ਜਾਵੇਗਾ
ਅਜੀਤ ਡੈਸਕ
20-07-2026