06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਮਾਨ ਸਰਕਾਰ ਲੋਕ ਭਲਾਈ ਦੇ ਫ਼ੈਸਲਿਆਂ ਕਰਕੇ ਹਰ ਵਰਗ ਦਾ ਵਿਸ਼ਵਾਸ ਜਿੱਤਣ ’ਚ ਕਾਮਯਾਬ- ਤਲਬੀਰ ਗਿੱਲ

Ad Position 21
No active advertisement
ਅਜੀਤ ਡੈਸਕ 20-07-2026

ਟਾਹਲੀ ਸਾਹਿਬ, 19 ਜੁਲਾਈ (ਵਿਨੋਦ ਭੀਲੋਵਾਲ)- ਮਜੀਠਾ ਹਲਕਾ ਦੇ ਪਿੰਡ ਖਿਦੋਵਾਲੀ ਵਿਖੇ ਬਲਾਕ ਸੰਮਤੀ ਮਜੀਠਾ-2 ਦੇ ਵਾਈਸ ਚੇਅਰਮੈਨ ਸਿੰਕਦਰ ਸਿੰਘ ਖਿਦੋਵਾਲੀ ਦੀ ਅਗਵਾਈ ’ਚ ਕਰਵਾਏ ਗਏ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਇਕ ਭਰਵੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਕਰਵਾਏ ਵਿਕਾਸ ਕਾਰਜ ਦੇ ਕੰਮਾਂ ਤੋਂ ਲੋਕ ਸੰਤੁਸ਼ਟ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫਿਰ ਆਮ ਆਦਮੀ ਪਾਰਟੀ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਹਲਕਾ ਮਜੀਠਾ ਪਿੰਡਾ ਦੇ ਵਿਚ ਸੜਕਾਂ, ਬੁਨਿਆਦੀ ਢਾਂਚੇ, ਅਧੁਨਿਕ ਸਟੇਡੀਅਮ ਅਤੇ ਲੋਕ-ਭਲਾਈ ਦੇ ਕੰਮਾਂ ਕਾਰਨ ਇਹ ਹਲਕਾ ਮਾਝੇ ਵਿਚ ਵਿਕਾਸ ਪੱਖੋਂ ਮੋਹਰੀ ਬਣ ਕੇ ਉਭਰਿਆ ਹੈ। ਗਿੱਲ ਨੇ ਲੋਕ ਮਿਲਣੀ ਦੌਰਾਨ ਪਿੰਡ ਵਾਸੀਆਂ ਦੀਆਂ ਕਈ ਮੁਸ਼ਕਿਲਾਂ ਨੂੰ ਮੌਕੇ ’ਤੇ ਹੱਲ ਕਰਨ ਦੇ ਨਾਲ ਨਾਲ ਬਾਕੀ ਮੰਗਾਂ ਪੂਰੀਆਂ ਕਰਨ ਲਈ ਵੱਖ-ਵੱਖ ਮਹਿਕਮੇ ਦੇ ਅਫਸਰਾਂ ਨੂੰ ਹਦਾਇਤ ਦਿੱਤੀ । ਸਿੰਕਦਰ ਸਿੰਘ ਚੇਅਰਮੈਨ ਬਲਾਕ ਸੰਮਤੀ ਮਜੀਠਾ, ਸਿਕੰਦਰ ਸਿੰਘ ਖਿਦੋਵਾਲੀ ਬਲਾਕ ਸੰਮਤੀ ਵਾਈਸ ਚੇਅਰਮੈਨ, ਮਾਰਕੀਟ ਕਮੇਟੀ ਮਜੀਠਾ ਦੇ ਚੇਅਰਮੈਨ ਬਲਬੀਰ ਸਿੰਘ ਬੋਪਾਰਾਏ, ਬੀ.ਡੀ.ਪੀ.ਓ. ਮਲਕੀਅਤ ਸਿੰਘ, ਹਰਬੰਸ ਸਿੰਘ ਮੈਂਬਰ ਪੰਚਾਇਤ, ਬਿਕਰਮਜੀਤ ਸਿੰਘ ਮੈਂਬਰ ਪੰਚਾਇਤ, ਗੁਰਜੰਟ ਸਿੰਘ ਯੂਥ ਪ੍ਰਧਾਨ, ਬਚਿੱਤਰ ਸਿੰਘ ਫੌਜੀ, ਸਤਬੀਰ ਸਿੰਘ, ਸੁੱਚਾ ਸਿੰਘ, ਬਾਬਾ ਮਹਾਂਕਾਲ ਸਿੰਘ, ਪ੍ਰੇਮ ਸਿੰਘ ਤਰਫਾਨ ਸਰਪੰਚ, ਸਿਕੰਦਰ ਸਿੰਘ, ਬੌਬੀ ਮੱਤੇਵਾਲ ਸਮੇਤ ਹੋਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਈ. ਟੀ. ਓ. ਵਲੋਂ ਤਰਸਿੱਕਾ ’ਚ ਸ਼ੁਰੂ ਕੀਤੇ ਵਿਕਾਸ ਕਾਰਜ ਜਾਰੀ ਅਗਲੀ ਖ਼ਬਰ ਪਿੰਡ ਭੰਗਵਾ ਵਿਖੇ ਬਾਬਾ ਜਵੰਦ ਸਿੰਘ ਦਾ 146ਵਾਂ ਆਗਮਨ ਪੁਰਬ ਅੱਜ ਮਨਾਇਆ ਜਾਵੇਗਾ
Ad Position 24
No active advertisement