06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਕੈਬਨਿਟ ਮੰਤਰੀ ਈ. ਟੀ. ਓ. ਵਲੋਂ ਤਰਸਿੱਕਾ ’ਚ ਸ਼ੁਰੂ ਕੀਤੇ ਵਿਕਾਸ ਕਾਰਜ ਜਾਰੀ

Ad Position 21
No active advertisement
ਅਜੀਤ ਡੈਸਕ 20-07-2026

ਤਰਸਿੱਕਾ, 19 ਜੁਲਾਈ (ਅਤਰ ਸਿੰਘ ਤਰਸਿੱਕਾ)- ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਪਿੰਡ ਤਰਸਿੱਕਾ ‘ਚ 15 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਵਿਕਾਸ ਕਾਰਜਾਂ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਤੇ ਇਨ੍ਹਾਂ ਵਿਕਾਸ ਕਾਰਜਾਂ ਸਦਕਾ ਹੀ ਪਿੰਡ ਦੀ ਨੁਹਾਰ ਦਿਨੋਂ ਦਿਨੀਂ ਬਦਲ ਰਹੀ ਹੈ। ਜਗਦੀਪ ਸਿੰਘ ਸਰਪੰਚ ਤਰਸਿੱਕਾ ਤੇ ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ ਨੇ ਦੱਸਿਆ ਕਿ ਤਰਸਿੱਕਾ ਦੀ ਦਾਣਾ ਮੰਡੀ ’ਚ ਇਕ ਸ਼ੈੱਡ ਬਣ ਕੇ ਤਿਆਰ ਹੋ ਗਿਆ ਹੈ ਤੇ ਦੂਸਰਾ ਵੀ ਬਣ ਰਿਹਾ ਹੈ। ਇਸ ਦੇ ਨਾਲ ਹੀ ਵਿਸ਼ਾਲ ਖੇਡ ਸਟੇਡੀਅਮ ਦੀ ਉਸਾਰੀ ਵੀ ਚੱਲ ਰਹੀ ਹੈ। ਪਿੰਡ ਤਰਸਿੱਕਾ ਦੇ ਚੁਫੇਰੇ ਪੱਕੀਆਂ ਸੰਪਰਕ ਸੜਕਾਂ ਦਾ ਜਾਲ ਵਿਛਾ ਦਿੱਤਾ ਗਿਆ ਹੈ, ਜਿਨ੍ਹਾਂ ‘ਚ ਪਿੰਡ ਤਰਸਿੱਕਾ ਤੋਂ ਤਾਹਿਰਪੁਰਾ, ਪਿੰਡ ਕਸਬਾ ਪੁਲ ਨਹਿਰ ਤਰਸਿੱਕਾ ਤੋਂ ਦਸਮੇਸ਼ ਨਗਰ ਬੋਪਾਰਾਏ ਤੋਂ ਜੀ. ਟੀ. ਰੋਡ ਜੰਡਿਆਲਾ ਗੁਰੂ ਮਾਰਗ ਤੱਕ, ਮਾਰਕਫੈੱਡ ਗੁਦਾਮ ਤਰਸਿੱਕਾ ਤੋਂ ਡੇਰਾ ਗੁਰਦੇਵ ਸਿੰਘ ਸਾਬਕਾ ਸਰਪੰਚ ਤਰਸਿੱਕਾ ਤੱਕ ਤੇ ਕਸਬਾ ਪੁਲ ਨਹਿਰ ਤਰਸਿੱਕਾ ਤੋਂ ਕੋਟ ਖਹਿਰਾ ਤੱਕ ਦੀਆਂ ਸੰਪਰਕ ਸੜਕਾਂ ਸ਼ਾਮਿਲ ਹਨ। ਪਿੰਡ ਤਰਸਿੱਕਾ ਦੀਆਂ ਗਲੀਆਂ ਨਾਲੀਆਂ ਤੇ ਦਾਣਾ ਮੰਡੀ ਤੋਂ ਗੁਰਦੁਆਰਾ ਅਗੰਮਗੜ੍ਹ ਸਾਹਿਬ ਤਰਸਿੱਕਾ ਤਕ ਇੰਟਰਲਾਕ ਟਾਈਲਾਂ ਲਾ ਦਿੱਤੀਆਂ ਗਈਆਂ ਹਨ । ਹਰਭਜਨ ਸਿੰਘ ਈ. ਟੀ. ਓ. ਕੈਬਨਿਟ ਮੰਤਰੀ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕਰਨ ਵਾਲਿਆਂ ‘ਚ ਜਗਦੀਪ ਸਿੰਘ ਸਰਪੰਚ ਤਰਸਿੱਕਾ, ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ, ਬਾਬਾ ਬਲਵੰਤ ਸਿੰਘ ਮਾਂਗਟ, ਬਲਰਾਜ ਸਿੰਘ ਪ੍ਰਧਾਨ ਸਰਕਲ ਤਰਸਿੱਕਾ, ਸੁਖਵਿੰਦਰ ਸਿੰਘ ਚੱਕੀ ਵਾਲੇ, ਗੁਰਜੀਤ ਸਿੰਘ ਬੱਗੀ ਫਰਨੀਚਰ ਵਾਲੇ, ਬਚਿੱਤਰ ਸਿੰਘ ਮਾਂਗਟ, ਗੁਰਦੇਵ ਸਿੰਘ ਸਾਬਕਾ ਸਰਪੰਚ ਤਰਸਿੱਕਾ, ਸੁਖਵਿੰਦਰ ਸਿੰਘ ਮਾਨੀ ਚੱਕੀ ਵਾਲੇ, ਕੁਲਵੰਤ ਸਿੰਘ ਕਾਮਰੇਡ ਪ੍ਰਧਾਨ, ਰਮੇਸ਼ ਅਵਸਥੀ ਚੇਅਰਮੈਨ ਵਪਾਰਕ ਮੰਡਲ ਹਲਕਾ ਜੰਡਿਆਲਾ ਗੁਰੂ ਤੇ ਵਿਸ਼ਾਲ ਸ਼ਰਮਾ ਪ੍ਰੈੱਸ ਸਕੱਤਰ ਆਦਿ ਸ਼ਾਮਿਲ ਹਨ।

Ad Position 22
No active advertisement
ਪਿਛਲੀ ਖ਼ਬਰ ਸੋਨੀਆ ਮਾਨ ਨਿਰੰਕਾਰੀ ਭਵਨ ਚੋਗਾਵਾਂ ਵਿਖੇ ਆਸ਼ੀਰਵਾਦ ਲੈਣ ਲਈ ਪਹੁੰਚੇ ਅਗਲੀ ਖ਼ਬਰ ਮਾਨ ਸਰਕਾਰ ਲੋਕ ਭਲਾਈ ਦੇ ਫ਼ੈਸਲਿਆਂ ਕਰਕੇ ਹਰ ਵਰਗ ਦਾ ਵਿਸ਼ਵਾਸ ਜਿੱਤਣ ’ਚ ਕਾਮਯਾਬ- ਤਲਬੀਰ ਗਿੱਲ
Ad Position 24
No active advertisement