05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਪੰਥ ਰਤਨ ਅਕਾਲੀ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਾਲ ਮਿਲਣੀ

Ad Position 21
No active advertisement
ਅਜੀਤ ਡੈਸਕ 20-07-2026

ਨਵਾਂ ਪਿੰਡ, 19 ਜੁਲਾਈ (ਜਸਪਾਲ ਸਿੰਘ)-ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ 5ਵਾਂ ਨਿਸ਼ਾਨ ਮਿਸਲ ਕੌਮ-ਏ-ਸੁਲਤਾਨ 13 ਸੌ ਘੋੜ ਸਵਾਰ ਦੇ ਹੈੱਡ ਕੁਆਟਰ ਪਹੁੰਚੇ ਸਿੰਘ ਸਾਹਿਬ ਪੰਥ ਰਤਨ ਅਕਾਲੀ ਬਾਬਾ ਬਲਬੀਰ ਸਿੰਘ 96 ਕਰੋੜੀ, ਮੁੱਖੀ ਬੁੱਢਾ ਦਲ ਪੰਜਵਾਂ ਤਖ਼ਤ ਵਲੋਂ ਮਹਾਕਾਲ ਜਥੇ. ਬਾਬਾ ਮੇਜਰ ਸਿੰਘ ਸੋਢੀ ਮੁੱਖੀ ਦਸਮੇਸ਼ ਤਰਨਾ ਦਲ ਦਾ ਹਾਲ ਜਾਨਣ ਮੌਕੇ ਉਨ੍ਹਾਂ ਨਾਲ ਸਦਾਚਾਰਕ ਮਿਲਣੀ ਕੀਤੀ ਗਈ। ਜ਼ਿਕਰਯੋਗ ਹੈ ਕਿ ਬਾਬਾ ਮੇਜਰ ਸਿੰਘ ਵਲੋਂ ਪਿੱਠ ਦੀ ਦਰਦ ਦੇ ਚੱਲਦਿਆਂ ਉਨ੍ਹਾਂ ਨੇ ਪਿੱਛਲੇ ਦਿਨੀਂ ਰੀੜ੍ਹ ਦੀ ਹੱਡੀ ਦਾ ਆਪ੍ਰੇਸ਼ਨ ਕਰਵਾਇਆ ਸੀ, ਜਿਸ ‘ਚ ਮੁਸ਼ਕਿਲ ਆਉਣ ‘ਤੇ ਉਨ੍ਹਾਂ ਨੂੰ ਮੁੜ ਹਸਪਤਾਲ ਦਾਖਲ ਹੋਣਾ ਪਿਆ ਸੀ, ਇਸ ਲਈ ਬਾਬਾ ਬਲਬੀਰ ਸਿੰਘ ਏਥੇ ਉਨ੍ਹਾਂ ਦਾ ਹਾਲ ਜਾਨਣ ਲਈ ਪੁੱਜੇ। ਇਸ ਮੌਕੇ ਬਾਬਾ ਬਲਬੀਰ ਸਿੰਘ ਤੇ ਬਾਬਾ ਮੇਜਰ ਸਿੰਘ ਸੋਢੀ ਵਲੋਂ ਕੌਮੀ, ਪੰਥਕ ਤੇ ਪੰਜਾਬ ਦੇ ਮੁੱਦਿਆਂ ਜਿਸ ‘ਚ ਸਜਾਵਾਂ ਪੂਰੀਆਂ ਕੱਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਰਿਪੇਰੀਅਨ ਸਿਧਾਂਧਤ ਅਨੁਸਾਰ ਪੰਜਾਬ ਦੇ ਪਾਣੀਆਂ ‘ਤੇ ਪਹਿਲਾ ਅਧਿਕਾਰ ਪੰਜਾਬ ਦਾ, ਕੇਂਦਰ ਸਰਕਾਰ ਵਲੋਂ ਪੰਜਾਬ ਭਾਖੜਾ ਬਿਆਸ ਪ੍ਰਬੰਧਨ ‘ਚੋਂ ਪੰਜਾਬ ਦੀ ਹਿੱਸੇਦਾਰ ਖਤਮ ਕੀਤੇ ਜਾਣ ਅਤੇ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ ਆਦਿ ਮੁੱਦਿਆਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਥਕ ਏਕਤਾ ਕੀਤੇ ਜਾਣ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਉੱਤਰਾਖੰਡ ਵਿਖੇ ਬੰਦ ਕੀਤੇ ਗਏ ਗਿਆਨ ਗੋਦੜੀ ਗੁਰਦੁਆਰਾ ਨੂੰ ਮੁੜ ਤੋਂ ਖੁੱਲ੍ਹਵਾਏ ਜਾਣ ਲਈ ਭਵਿੱਖ ਦੀ ਰਣਨੀਤੀ ‘ਤੇ ਵਿਚਾਰ ਚਰਚਾ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਜਲਦ ਕੀਤਾ ਜਾਵੇਗਾ ਐਲਾਨ-ਬਾਪੂ ਤਰਸੇਮ... ਅਗਲੀ ਖ਼ਬਰ ਨਿੱਜਰਪੁਰਾ ਟੋਲ ਪਲਾਜ਼ਾ ਦੀਆਂ ਦਰਾਂ ’ਚ ਫਿਰ ਵਾਧਾ, ਕਾਰ ਦਾ ਇਕ ਪਾਸੇ ਦਾ ਟੋਲ 70 ਰੁਪਏ ਹੋਇਆ
Ad Position 24
No active advertisement