02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਕੂਲੀ ਬੱਚਿਆਂ ਦੇ ਕੀਰਤਨ, ਕਵਿਤਾ, ਦਸਤਾਰ ਬੰਦੀ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 30-07-2026
ਬਾਬਾ ਬਕਾਲਾ ਸਾਹਿਬ, 29 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਸਿੱਖ ਮਿਸ਼ਨਰੀ ਕਾਲਜ ਸਰਕਲ ਬਾਬਾ ਬਕਾਲਾ ਸਾਹਿਬ ਵਲੋਂ ਬਾਬਾ ਗੋਪਾਲ ਦਾਸ ਗੁਰਮਤਿ ਸੰਗਤਿ ਅਕੈਡਮੀ ਪਿੰਡ ਜੋਧੇ ਵਿਖੇ ਸਕੂਲਾਂ ਦੇ ਬੱਚਿਆਂ ਵਿਚ ਸਿੱਖ ਧਰਮ ਦੇ ਮੁਢਲੇ ਸਿਧਾਤਾਂ ’ਚ ਰੁਝਾਨ ਪੈਦਾ ਕਰਨ ਲਈ ਸਕੂਲਾਂ ਦੇ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਕੀਰਤਨ, ਕਵਿਤਾ, ਦਸਤਾਰਬੰਦੀ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਸਰਕਲ ਇੰਚਾਰਜ ਡਾ: ਇੰਦਰਜੀਤ ਸਿੰਘ ਜੱਲੂਵਾਲ ਨੇ ਕਿਹਾ ਕਿ ਸਕੂਲਾਂ ਦੇ ਉਨ੍ਹਾਂ ਟੀਚਰਾਂ ਦਾ ਵੀ ਧੰਨਵਾਦ ਹੈ ਜੋ ਆਪਣੀਆਂ ਸੇਵਾਵਾਂ ਪੰਥਕ ਕਾਰਜਾਂ ਲਈ ਦਿੰਦੇ ਹਨ । ਇਸ ਸਮੇਂ ਸੇਵਾਵਾਂ ਨਿਭਾਉਣ ਵਾਲੇ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਡਾ. ਇੰਦਰਜੀਤ ਸਿੰਘ ਜਲੂਵਾਲ, ਦਲਜੀਤ ਸਿੰਘ, ਰਣਜੀਤ ਸਿੰਘ, ਭਾਈ ਰਾਮ ਸਿੰਘ, ਸੁਖਵਿੰਦਰ ਸਿੰਘ ਸੇਰੋਂ, ਬੂਟਾ ਸਿੰਘ, ਦਸੰਦਾ ਸਿੰਘ, ਜਗਜੀਤ ਸਿੰਘ, ਬਲਦੇਵ ਸਿੰਘ, ਦਲਜੀਤ ਸਿੰਘ, ਸਰਪੰਚ, ਜੋਗਿੰਦਰ ਸਿੰਘ. ਰੇਸ਼ਮ ਸਿੰਘ, ਅਮਰੀਕ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ ਜੱਜਮੈਂਟ ਦੀਆਂ ਸੇਵਾਵਾਂ ਰਘਬੀਰ ਸਿੰਘ, ਜਗਿੰਦਰ ਸਿੰਘ, ਮਨਿੰਦਰ ਸਿੰਘ ਮਨਜਿੰਦਰ ਸਿੰਘ, ਪ੍ਰਭਜੀਤ ਸਿੰਘ, ਵਿਪਨਦੀਪ ਕੌਰ, ਸਿਮਰਨਜੀਤ ਕੌਰ, ਬਲਜੀਤ ਸਿੰਘ, ਰਜਿੰਦਰ ਕੌਰ, ਪ੍ਰਿਤਪਾਲ ਸਿੰਘ, ਭਾਈ ਜਸਪਾਲ ਸਿੰਘ ਬਲਸਰਾਏ ਪ੍ਰਚਾਰਕ, ਭਾਈ ਧੰਨਾ ਸਿੰਘ ਗੁਲਸ਼ਨ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਦਿਲਲਵ ਸਿੰਘ, ਜਸਮੇਲ ਸਿੰਘ ਜੋਧੇ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ ਰਜਧਾਨ ਵਲੋਂ ਸੇਵਾਵਾਂ ਬਾਖੂਬੀ ਨਿਭਾਈਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਪਿੰਡ ਹਰੀਆਂ ਵਿਚ ‘ਮੇਰੀ ਰਸੋਈ ਸਕੀਮ’ ਤਹਿਤ ਰਾਸ਼ਨ ਕਿੱਟਾਂ ਦੀ ਵੰਡ ਅਗਲੀ ਖ਼ਬਰ ਹਲਕਾ ਮਜੀਠਾ ਦੇ ਪਿੰਡਾਂ ’ਚ ਵੱਡੀ ਪੱਧਰ ’ਤੇ ਹੋ ਰਹੇ ਵਿਕਾਸ ਕਾਰਜ-ਤਲਬੀਰ ਗਿੱਲ
Ad Position 24
No active advertisement