ਮਜੀਠਾ, 29 ਜੁਲਾਈ (ਮਨਿੰਦਰ ਸਿੰਘ ਸੋਖੀ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਗਰੀਬ ਤੇ ਲੋੜਵੰਦ ਲੋਕਾਂ ਵਾਸਤੇ ਅਨੇਕਾਂ ਰਾਹਤ ਸਕੀਮਾਂ ਦਿੱਤੀਆਂ ਹਨ ਜਿਨ੍ਹਾਂ ਨਾਲ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ ਅਤੇ ਇਨ੍ਹਾਂ ਪਰਿਵਾਰਾਂ ਨੂੰ ਵੱਡੀ ਵਿੱਤੀ ਰਾਹਤ ਮਿਲੀ ਹੈ। ਜਿਸ ਦੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਦਿੱਤੀ ਗਾਰੰਟੀ ਹਰ ਘਰ ਵਿਚ ਮੁਫਤ ਰਾਸ਼ਨ ਮੁਹੱਈਆ ਕਰਵਾਉਣ ਨੂੰ ਅਮਲੀ ਜਾਮਾ ਪਹਿਨਾ ਕੇ ਮੇਰੀ ਰਸੋਈ ਯੋਜਨਾ ਤਹਿਤ ਪੰਜਾਬ ਦੇ ਹਰ ਘਰ ਵਿਚ ਮੁਫਤ ਰਾਸ਼ਨ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਹਲਕਾ ਮਜੀਠਾ ਦੇ ਪਿੰਡ ਹਰੀਆਂ ਵਿਖੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਮੁਫਤ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਜਿਸ ਤੇ ਪਿੰਡ ਲੋਕਾਂ ਨੇ ਤਲਬੀਰ ਸਿੰਘ ਗਿੱਲ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿਤਪਾਲ ਸਿੰਘ ਪੰਚ, ਸਵਿੰਦਰ ਸਿੰਘ ਪੰਚ, ਰਵੀਕਰਨ ਸਿੰਘ ਰਿੰਕੂ, ਸਾਬਕਾ ਸਰਪੰਚ ਮਲਕੀਤ ਸਿੰਘ, ਰਸਪਾਲ ਸਿੰਘ ਸੋਨੀ ਪੰਚ, ਤਿਲਕ ਰਾਜ ਪੰਚ, ਰਸ਼ਪਾਲ ਸਿੰਘ ਬਿੱਟੂ, ਡਾ: ਬੱਬਾ, ਧਰਮਿੰਦਰ ਸਿੰਘ, ਸੋਹਣ ਲਾਲ, ਲਾਲੀ, ਅਸ਼ਵਨੀ, ਗੁਰਜੀਤ ਸਿੰਘ ਕਾਲਾ, ਭਿੰਦਾ, ਆਦਿ ਹਾਜ਼ਰ ਸਨ।