ਅਜਨਾਲਾ, 29 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਦੀ ਐਨ ਹੱਦ ਨਾਲ ਲੱਗਦੇ ਪਿੰਡ ਭੱਖਾ ਹਰੀ ਸਿੰਘ ਵਿਖੇ ਆਪਣੇ ਖੇਤਾਂ ’ਚ ਖਾਦ ਪਾ ਰਹੇ ਪਿੰਡ ਦੇ ਨੰਬਰਦਾਰ ਸਾਹਿਬਜੀਤ ਸਿੰਘ ਭੱਖਾ ਦਾ ਇਕ ਚੋਰ ਵਲੋਂ ਮੋਟਰਸਾਈਕਲ ਚੋਰੀ ਕਰ ਲਿਆ, ਜਿਸ ਦੀ ਤਸਵੀਰ ਸੀ.ਸੀ.ਟੀ.ਵੀ ਕੈਮਰੇ ਵਿਚ ਵੀ ਕੈਦ ਹੋ ਗਈ। ਨੰਬਰਦਾਰ ਸਾਹਿਬਜੀਤ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਆਪਣੇ ਖੇਤਾਂ ’ਚ ਖਾਦ ਪਾ ਰਿਹਾ ਸੀ ਤਾਂ ਇੱਕ ਚੋਰ ਉਸਦਾ ਮੋਟਰਸਾਈਕਲ ਨੰਬਰ ਪੀ.ਬੀ 02 ਈ.ਸੀ. 5699 ਚੋਰੀ ਕਰਕੇ ਲੈ ਗਿਆ। ਉਨ੍ਹਾਂ ਦੱਸਿਆ ਕਿ ਚੋਰੀ ਦੀ ਇਸ ਘਟਨਾ ਤੋਂ ਬਾਅਦ ਆਸ-ਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਚੋਰ ਦੀ ਤਸਵੀਰ ਕੈਮਰੇ ਵਿਚ ਕੈਦ ਹੋਣ ਦਾ ਪਤਾ ਲੱਗਾ ਤੇ ਹੁਣ ਇਸ ਫੁਟੇਜ ਦੇ ਆਧਾਰ ‘’ਤੇ ਚੋਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੰਬਰਦਾਰ ਸਾਹਿਬਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰਕੇ ਚੋਰੀ ਹੋਇਆ ਮੋਟਰਸਾਈਕਲ ਬਰਾਮਦ ਕੀਤਾ ਜਾਵੇ।