02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਝੋਨੇ ਦੀ ਫ਼ਸਲ ’ਚੋਂ ਜਬਰਨ ਟਰੈਕਟਰ ਲੰਘਾਉਣ ਤੇ ਸਾਮਾਨ ਨੁਕਸਾਨਣ ਦੇ ਲਾਏ ਦੋਸ਼

Ad Position 21
No active advertisement
ਅਜੀਤ ਡੈਸਕ 30-07-2026
ਨਵਾਂ ਪਿੰਡ, 29 ਜੁਲਾਈ (ਜਸਪਾਲ ਸਿੰਘ)- ਕਿਸਾਨ ਨਿਰਮਲ ਸਿੰਘ ਵਾਸੀ ਰਸੂਲਪੁਰ ਕਲਾਂ ਵਲੋਂ ਦਲਜੀਤ ਸਿੰਘ, ਹਰਮੀਤ ਸਿੰਘ, ਹੀਰਾ ਸਿੰਘ ਤੇ ਪਲਵਿੰਦਰ ਸਿੰਘ ਵਾਸੀਆਂ ਰਸੂਲਪੁਰ ਕਲਾਂ ’ਤੇ ਉਸਦੀ ਝੋਨੇ ਦੀ ਫ਼ਸਲ ’ਚ ਜ਼ਬਰਨ ਟਰੈਕਟਰ ਲੰਘਾਉਣ ਤੇ ਉੱਥੇ ਮੌਜੂਦਾ ਸਾਮਾਨ ਨੁਕਸਾਨੇ ਜਾਣ ਦੇ ਦੋਸ਼ ਲਾਏ ਗਏ। ਇਸ ਸੰਬੰਧੀ ਉਸ ਵਲੋਂ ਪੁਲਿਸ ਥਾਣਾ ਜੰਡਿਆਲਾ ਗੁਰੂ ਵਿਖੇ ਦਿੱਤੀ ਗਈ ਦਰਖਾਸਤ ਦੀ ਕਾਪੀ ਦਿੰਦਿਆਂ ਦੱਸਿਆ ਉਸਦੀ 12 ਕਨਾਲ ਮਾਲਕੀ ਜ਼ਮੀਨ ਜਿਸ ‘’ਤੇ ਉਹ ਪਿਛਲੇ 40 ਸਾਲ ਤੋਂ ਕਾਬਜ਼ ਹੈ, ਦੇ ਅਗਲੇ ਪਾਸੇ ਉਪਰੋਕਤਾਂ ਦੀ ਜ਼ਮੀਨ ਹੈ, ਜਿਸਦਾ ਕਿ ਰਜਿਸਟਰੀ ਮਾਲਕਨ ‘ਚ ਲਿਖਤੀ ਤੌਰ ‘ਤੇ ਕੋਈ ਵੀ ਆੜ-ਖਾਲ ਜਾਂ ਸਰਕਾਰੀ ਰਾਹ ਨਹੀਂ ਹੈ। ਉਨ੍ਹਾਂ (ਉਪਰੋਕਤਾਂ) ਵਲੋਂ ਬੀਤੀ 20/07/2026 ਨੂੰ ਸਵੇਰੇ 4-00 ਵਜੇ 10-15 ਵਿਅਕਤੀਆਂ ਦੇ ਨਾਲ ਉਸਦੀ ਝੋਨੇ ਦੀ ਫ਼ਸਲ ਵਿਚ ਦੀ ਟਰੈਕਟਰ ਲੰਘਾ ਕੇ ਫ਼ਸਲ ਦੇ ਨਾਲ-ਨਾਲ ਉੱਥੇ ਦਰੱਖਤਾਂ ਦਾ ਨੁਕਸਾਨ ਕਰਨ ਤੇ ਓਥੋਂ ਸਟਾਟਰ ਲਾਹ ਲਿਆ ਗਿਆ। ਜਿਸਦੀ ਉਸ ਵਲੋਂ ਪੁਲਿਸ ਥਾਣਾ ਜੰਡਿਆਲਾ ਗੁਰੂ ਵਿਖੇ ਦਰਖਾਸਤ ਦਿੱਤੀ ਗਈ। ਪਰ ਅੱਜ ਇਕ ਹਫ਼ਤਾ ਤੋਂ ਵੱਧ ਬੀਤ ਜਾਣ ਦੇ ਬਾਅਦ ਵੀ ਉਸਦੀ ਕੋਈ ਸੁਣਵਾਈ ਨਹੀਂ ਹੋਈ। ਜਿਸਦੇ ਲਈ ਉਸ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਉੱਚ ਪੁਲਿਸ ਅਧਿਕਾਰੀ ਤੋਂ ਇਨਸਾਫ਼ ਦੇਣ ਦੀ ਗੁਹਾਰ ਲਾਈ ਗਈ। ਦਰਖਾਸਤ ਸੰਬੰਧੀ ਪੁਲਿਸ ਮੁਖੀ ਥਾਣਾ ਜੰਡਿਆਲਾ ਗੁਰੂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੇ ਜਾਣ ‘ਤੇ ਉਸ ਵਲੋਂ ਫੋਨ ਨਹੀਂ ਚੁੱਕਿਆ ਗਿਆ। ਇਸ ਮੌਕੇ ਉਪਰੋਕਤ ਦੋਸ਼ਾਂ ਨੂੰ ਲੈ ਕੇ ਦੂਜੀ ਧਿਰ ਦਾ ਪੱਖ ਜਾਨਣ ‘ਤੇ ਉਸ ਨੇ ਉਨ੍ਹਾਂ ‘ਤੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਪਰੋਕਤ ਨਿਰਮਲ ਸਿੰਘ ਵਲੋਂ ਉਨ੍ਹਾਂ ਦੀ ਜ਼ਮੀਨ ਨੂੰ ਜਾਂਦਾ ਰਾਹ ਵਾਹ ਕੇ ਆਪਣੀ ਜ਼ਮੀਨ ‘ਚ ਰਲਾ ਲਿਆ ਗਿਆ ਹੈ। ਉਨ੍ਹਾਂ ਵਲੋਂ ਉਨ੍ਹਾਂ ਦੀ ਜ਼ਮੀਨ ਨੂੰ ਜਾਂਦੇ ਰਾਹ ਵਿਚ ਦੀ ਕੇਵਲ ਟਰੈਕਟਰ ਲੰਘਾਇਆ ਉਸਦਾ ਕਿਸੇ ਤਰ੍ਹਾਂ ਦਾ ਕੋਈ ਹੋਰ ਨੁਕਸਾਨ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰਾਹ ਨੂੰ ਲੈ ਕੇ ਕਰੀਬ 1 ਸਾਲ ਪਹਿਲਾਂ ਪੰਚਾਇਤ ਤੇ ਉਸ ਸਮੇਂ ਉਪ ਪੁਲਿਸ ਕਪਤਾਨ ਜੰਡਿਆਲਾ ਗੁਰੂ ਦੀ ਹਾਜ਼ਰੀ ‘ਚ ਉਨ੍ਹਾਂ ਦਰਮਿਆਨ ਰਾਜ਼ੀਨਾਮਾ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਦਿਨ-ਦਿਹਾੜੇ ਚੋਰ ਮੋਟਰਸਾਈਕਲ ਲੈ ਕੇ ਫ਼ਰਾਰ ਅਗਲੀ ਖ਼ਬਰ ਅਜਨਾਲਾ ਵਿਖੇ ਸਫ਼ਾਈ ਸੇਵਕਾਂ ਦੇ ਹੱਕ ’ਚ ਨਿੱਤਰੇ ਪੈਨਸ਼ਨਰ ਆਗੂ ਅਮਰਜੀਤ ਸਿੰਘ ਸਰਕਾਰੀਆ
Ad Position 24
No active advertisement