05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਲੁੱਟਿਆ ਪਿੰਡ ਉੱਪਲ ਦਾ ਸਾਵਣ ਮੇਲਾ

ਬਾਬਾ ਬਕਾਲਾ ਸਾਹਿਬ, 3 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਸਰਕਾਰੀ ਐਲੀਮੈਂਟਰੀ ਸਕੂਲ ਉੱਪਲ ਦੇ ਸਮੂਹ ਸਟਾਫ ਵਲੋਂ ਗ੍ਰਾਮ ਪੰਚਾਇਤ ਉੱਪਲ, ਲੇਖਕ ਅਦਾਕਾਰ ਕਲਾ ਮੰਚ ਅਤੇ ਬਾਬਾ ਜੀਵਨ ਸਿੰਘ ਕਬੱਡੀ ਕੱਪ ਉੱਪਲ ਦੇ ਸਹਿਯੋਗ ਨਾਲ ਸਾਵਣ ਮੇਲਾ ਕਰਵਾਇਆ ਗਿਆ। ਇਸ ਮੌਕੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਲੋਕ ਗੀਤਾਂ ਅਤੇ ਬੋਲੀਆਂ ਰਾਹੀਂ ਬੀਬੀਆਂ ਨੂੰ ਨਚਾਇਆ ।

Ad Position 21
No active advertisement
ਅਜੀਤ ਡੈਸਕ 04-08-2026
ਬਾਬਾ ਬਕਾਲਾ ਸਾਹਿਬ, 3 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਸਰਕਾਰੀ ਐਲੀਮੈਂਟਰੀ ਸਕੂਲ ਉੱਪਲ ਦੇ ਸਮੂਹ ਸਟਾਫ ਵਲੋਂ ਗ੍ਰਾਮ ਪੰਚਾਇਤ ਉੱਪਲ, ਲੇਖਕ ਅਦਾਕਾਰ ਕਲਾ ਮੰਚ ਅਤੇ ਬਾਬਾ ਜੀਵਨ ਸਿੰਘ ਕਬੱਡੀ ਕੱਪ ਉੱਪਲ ਦੇ ਸਹਿਯੋਗ ਨਾਲ ਸਾਵਣ ਮੇਲਾ ਕਰਵਾਇਆ ਗਿਆ। ਇਸ ਮੌਕੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਲੋਕ ਗੀਤਾਂ ਅਤੇ ਬੋਲੀਆਂ ਰਾਹੀਂ ਬੀਬੀਆਂ ਨੂੰ ਨਚਾਇਆ । ਕਾਮੇਡੀਅਨ ਚਾਚੀ ਚਤਰੋ ਅਤੇ ਚਾਚਾ ਚਮਕੀਲਾ ਨੇ ਹਸਾ ਹਸਾ ਕੇ ਵੱਖੀ ਪੀੜਾਂ ਪਾਈਆਂ। ਪੁਰਾਤਨ ਵਿਰਸੇ ਦੀਆਂ ਬਾਤਾਂ ਪਾਉਂਦੇ ‘ਡੋਲਾ’ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ। ਪੀਂਘਾਂ ਝੂਟਦੀਆਂ ਕੁੜੀਆਂ ਨਜ਼ਰ ਆਈਆਂ, ਪੁਰਾਤਨ ਮੰਜੇ ਪ੍ਰੋਗਰਾਮ ਦੀ ਸ਼ਾਨ ਬਣੇ, ਖੀਰ ਪੂੜੇ ਦੇ ਲੰਗਰ ਲਗਾਏ ਗਏ। ਪ੍ਰੋਗਰਾਮ ਪੇਸ਼ ਕਰਨ ਵਾਲੇ ਸਾਰੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਸੰਚਾਲਕ ਸੁਲੱਖਣ ਸਿੰਘ ਦੇਲਾਂਵਾਲ, ਪ੍ਰਿੰ: ਤਰਸੇਮੀ ਗਿੱਲ, ਸਰਪੰਚ ਗੁਰਪ੍ਰੀਤ ਸਿੰਘ ਉੱਪਲ, ਸਕੱਤਰ ਸਿੰਘ ਪੁਰੇਵਾਲ, ਡਾ: ਰਮਨ ਕੁਮਾਰ, ਕਵੀ ਅਜੈਬ ਸਿੰਘ ਬੋਦੇਵਾਲ, ਸੁਬੇਗ ਸਿੰਘ ਮੀਆਂਵਿੰਡ, ਲਖਵਿੰਦਰ ਸਿੰਘ ਉੱਪਲ, ਮੈਨੇਜਰ ਸੁਮੀਤ ਕਾਲੀਆ, ਸਾਬ ਸਰਾਂ, ਅੰਗਰੇਜ਼ ਸਿੰਘ ਖਡੂਰ ਸਾਹਿਬ, ਮੈਂਬਰ ਪੰਚਾਇਤ ਹਰਜਿੰਦਰ ਸਿੰਘ, ਦਾਰਾ ਸਿੰਘ, ਕੁਲਬੀਰ ਸਿੰਘ, ਹਰਜੀਤ ਕੌਰ, ਕੁਲਬੀਰ ਕੌਰ, ਹਰਪਾਲ ਕੌਰ, ਅਮਰੀਕ ਸਿੰਘ ਉੱਪਲ, ਰਮਨ ਸਿੰਘ, ਮੰਨਾ ਸਿੰਘ, ਸਰਵਨ ਸਿੰਘ, ਮਹਿਲਾ ਵਿੰਗ ਦੇ ਪ੍ਰਧਾਨ ਸੁਨੀਤਾ ਰਾਣੀ, ਰਮਨਦੀਪ ਕੌਰ , ਸਰਬਜੀਤ ਕੌਰ, ਕੁਲਵਿੰਦਰ ਕੌਰ, ਕੋਚ ਸਤਨਾਮ ਸਿੰਘ ਉੱਪਲ, ਗੋਰੂ ਖਿਲਚੀਆਂ, ਧਰਮਵੀਰ ਬਾਵਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੱਖੜ ਪੁੰਨਿਆਂ ਦੇ ਮੇਲੇ ’ਤੇ ਲੰਗਰ ਦੀ ਸੇਵਾ ਦੀ ਤਿਆਰੀ ਆਰੰਭ ਅਗਲੀ ਖ਼ਬਰ ‘ਰੱਖੜ ਪੁੰਨਿਆ ਮੇਲੇ’ ਮੌਕੇ ਕਾਂਗਰਸ ਦੀ ਕਾਨਫਰੰਸ ਸਾਰੇ ਰਿਕਾਰਡ ਤੋੜ ਦੇਵੇਗੀ-ਸਾ: ਵਿਧਾਇਕ ਭਲਾਈਪੁਰ
Ad Position 24
No active advertisement