05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਰੱਖੜ ਪੁੰਨਿਆਂ ਦੇ ਮੇਲੇ ’ਤੇ ਲੰਗਰ ਦੀ ਸੇਵਾ ਦੀ ਤਿਆਰੀ ਆਰੰਭ

ਸਠਿਆਲਾ, 3 ਅਗਸਤ (ਜਗੀਰ ਸਿੰਘ ਸਫਰੀ)- ਗੁਰੂ ਤੇਗ਼ ਬਹਾਦਰ ਲੰਗਰ ਕਮੇਟੀ ਸਠਿਆਲਾ ਵਲੋਂ ‘’ਸਾਚਾ ਗੁਰੂ ਲਾਧੋ ਰੇ’’ ਦੀ ਯਾਦ ਨੂੰ ਸਮਰਪਿਤ ਬਾਬਾ ਬਕਾਲਾ ਸਾਹਿਬ ਵਿਖੇ ਮਨਾਏ ਜਾਣ ਲਈ ਸੰਗਤਾਂ ਲਈ ਸਾਲਾਨਾ ਜੋੜ ਮੇਲੇ ਦੇ ਮੌਕੇ ਸੰਗਤਾਂ ਦੀ ਸੇਵਾ ਲਈ ਤਿੰਨ ਰੋਜ਼ਾ ਗੁਰੂ ਕਾ ਅਤੁੱਟ ਲੰਗਰ ਲਗਾਇਆ ਜਾਵੇਗਾ । ਇਸ ਬਾਰੇ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ ਪੱਪੀ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੇ ਤਪ ਅਸਾਥਨ ਸ੍ਰੀ ਦਰਬਾਰ ਸਾਹਿਬ ਬਾਬਾ ਬਕਾਲਾ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋਣ ਜਾਣ ਸਮੇਂ ਤਿੰਨ ਰੋਜ਼ਾ ਲੰਗਰ ਲਗਾਉਣ ਦੀ ਤਿਆਰੀ ਆਰੰਭ ਹੋ ਗਈ ਹੈ ।

Ad Position 21
No active advertisement
ਅਜੀਤ ਡੈਸਕ 04-08-2026
ਸਠਿਆਲਾ, 3 ਅਗਸਤ (ਜਗੀਰ ਸਿੰਘ ਸਫਰੀ)- ਗੁਰੂ ਤੇਗ਼ ਬਹਾਦਰ ਲੰਗਰ ਕਮੇਟੀ ਸਠਿਆਲਾ ਵਲੋਂ ‘’ਸਾਚਾ ਗੁਰੂ ਲਾਧੋ ਰੇ’’ ਦੀ ਯਾਦ ਨੂੰ ਸਮਰਪਿਤ ਬਾਬਾ ਬਕਾਲਾ ਸਾਹਿਬ ਵਿਖੇ ਮਨਾਏ ਜਾਣ ਲਈ ਸੰਗਤਾਂ ਲਈ ਸਾਲਾਨਾ ਜੋੜ ਮੇਲੇ ਦੇ ਮੌਕੇ ਸੰਗਤਾਂ ਦੀ ਸੇਵਾ ਲਈ ਤਿੰਨ ਰੋਜ਼ਾ ਗੁਰੂ ਕਾ ਅਤੁੱਟ ਲੰਗਰ ਲਗਾਇਆ ਜਾਵੇਗਾ । ਇਸ ਬਾਰੇ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ ਪੱਪੀ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੇ ਤਪ ਅਸਾਥਨ ਸ੍ਰੀ ਦਰਬਾਰ ਸਾਹਿਬ ਬਾਬਾ ਬਕਾਲਾ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋਣ ਜਾਣ ਸਮੇਂ ਤਿੰਨ ਰੋਜ਼ਾ ਲੰਗਰ ਲਗਾਉਣ ਦੀ ਤਿਆਰੀ ਆਰੰਭ ਹੋ ਗਈ ਹੈ । ਪ੍ਰਧਾਨ ਪੱਪੀ ਨੇ ਦੱਸਿਆ ਕਿ ਸਿੱਖ ਇਤਿਹਾਸ ਦੇ ਪੰਨਿਆਂ ‘ਚ ‘ਗੁਰੂ ਲਾਧੋ ਰੇ’ ਦੀ ਸਾਖੀ ਦਾ ਸੱਚ ਪਛਾਣਨ ਦਾ ਹੋਕਾ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਮੱਖਣ ਸਿੰਘ ਸ਼ਾਹ ਲੁਬਾਣਾ ਨਾਂ ਦੇ ਇੱਕ ਵਪਾਰੀ ਨੇ ਦਰਿਆਈ ਤੂਫਾਨ ਵਿਚ ਘਿਰੇ ਜਹਾਜ਼ ਸਮੇਤ ਆਪਣੇ ਬਚ ਜਾਣ ਦੀ ਅਰਦਾਸ ਕੀਤੀ ਸੀ ਤੇ ਉਹ ਬਾਬਾ ਬਕਾਲੇ ਪਹੁੰਚੇ ਤੇ ਉਨ੍ਹਾਂ ਨੇ ‘ਅਸਲ ਗੁਰੂ ਮਿਲਣ’ ਤੇ ਇੰਨਾ ਚਾਅ ਚੜ੍ਹਿਆ ਕਿ ਉਹ ਭੱਜ ਕੇ ਕੋਠੇ ‘ਤੇ ਚੜ੍ਹ ਗਿਆ ਤੇ ਮੱਖਣ ਸ਼ਾਹ ਲੁਬਾਣਾ ਨੇ ਇਕ ਬਾਂਹ ਉੱਚੀ ਕਰਕੇ ਨਾਲ ਕੱਪੜਾ ਹਿਲਾਵੇ ਤੇ ਨਾਲੇ ਉੱਚੀ ਉੱਚੀ ਪਿਆ ਆਖੇ ‘ਗੁਰੂ ਲਾਧੇ ਰੇ, ਗੁਰੂ ਲਾਧੋ ਰੇ’ ਤੇ ਸਿੱਖ ਸੁਣ ਕੇ ਗਦ ਗਦ ਹੋ ਉੱਠੇ ਤੇ ਸੱਚਾ ਗੁਰੂ ਲੱਭਣ ਦੀ ਖੁਸ਼ੀ ਵਿਚ ਇਹ ਜੋੜ ਮੇਲਾ ਰੱਖੜ ਪੁੰਨਿਆਂ ਵਾਲੇ ਦਿਨ ਮਨਾਇਆ ਜਾਂਦਾ ਹੈ । ਉਨ੍ਹਾਂ ਨੇ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਂਦੇ ਹਨ ਤੇ ਪਿੰਡਾਂ ਤੋਂ ਸ੍ਰੀ ਦਰਬਾਰ ਬਾਬਾ ਬਕਾਲਾ ਸਾਹਿਬ ਵਿਖੇ ਜਾਣ ਵਾਲੀ ਸੰਗਤਾਂ ਨੂੰ ਲੰਗਰ ਛਕਾਏ ਜਾਂਦੇ ਹਨ। ਇਸ ਮੌਕੇ ਜਸਵਿੰਦਰ ਸਿੰਘ ਫੌਜੀ, ਬਲਦੇਵ ਸਿੰਘ, ਜਗੀਰ ਸਿੰਘ ਮੱਲ੍ਹੀ, ਬਲਵੰਤ ਸਿੰਘ, ਅਜੈਬ ਸਿੰਘ, ਸਕੱਤਰ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਗੋਪਾਲ ਪਬਲਿਕ ਸਕੂਲ ਵਡਾਲਾ ਵਿਖੇ ਮਨਾਇਆ ‘ਤੀਆਂ ਦਾ ਤਿਉਹਾਰ’ ਅਗਲੀ ਖ਼ਬਰ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਲੁੱਟਿਆ ਪਿੰਡ ਉੱਪਲ ਦਾ ਸਾਵਣ ਮੇਲਾ
Ad Position 24
No active advertisement