ਸੰਤ ਗੋਪਾਲ ਪਬਲਿਕ ਸਕੂਲ ਵਡਾਲਾ ਵਿਖੇ ਮਨਾਇਆ ‘ਤੀਆਂ ਦਾ ਤਿਉਹਾਰ’
ਮਜੀਠਾ, 3 ਅਗਸਤ (ਜਗਤਾਰ ਸਿੰਘ ਸਹਿਮੀ)- ਸਾਵਣ ਮਹੀਨੇ ਦੀ ਆਮਦ ’ਤੇ ਸੰਤ ਗੋਪਾਲ ਪਬਲਿਕ ਸਕੂਲ ਵਡਾਲਾ ਵਿਖੇ ਪਿੰਡ ਦੀਆਂ ਮਹਿਲਾਵਾਂ ਵਲੋਂ ‘ਤੀਆਂ ਦਾ ਤਿਉਹਾਰ’ ਮਨਾਇਆ ਗਿਆ । ਸਮਾਗਮ ਦੀ ਸ਼ੁਰੂਆਤ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸਾਵਣ ਦੇ ਲੋਕ ਗੀਤਾਂ ਨਾਲ ਕੀਤੀ ਗਈ।
ਮਜੀਠਾ, 3 ਅਗਸਤ (ਜਗਤਾਰ ਸਿੰਘ ਸਹਿਮੀ)- ਸਾਵਣ ਮਹੀਨੇ ਦੀ ਆਮਦ ’ਤੇ ਸੰਤ ਗੋਪਾਲ ਪਬਲਿਕ ਸਕੂਲ ਵਡਾਲਾ ਵਿਖੇ ਪਿੰਡ ਦੀਆਂ ਮਹਿਲਾਵਾਂ ਵਲੋਂ ‘ਤੀਆਂ ਦਾ ਤਿਉਹਾਰ’ ਮਨਾਇਆ ਗਿਆ । ਸਮਾਗਮ ਦੀ ਸ਼ੁਰੂਆਤ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸਾਵਣ ਦੇ ਲੋਕ ਗੀਤਾਂ ਨਾਲ ਕੀਤੀ ਗਈ। ਇਸ ਤੋਂ ਬਾਅਦ ਪਿੰਡ ਦੀਆਂ ਮਹਿਲਾਵਾਂ ਨੇ ਢੋਲ ਦੀ ਥਾਪ ‘ਤੇ ਗਿੱਧਾ ਪਾ ਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ । ਸਕੂਲ ਦੀਆਂ ਅਧਿਆਪਕਾਵਾਂ ਨੇ ਵੀ ਗਿੱਧੇ ਵਿਚ ਭਾਗ ਲੈ ਕੇ ਵਿਦਿਆਰਥਣਾਂ ਅਤੇ ਪਿੰਡ ਦੀਆਂ ਔਰਤਾਂ ਦਾ ਉਤਸ਼ਾਹ ਵਧਾਇਆ । ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਸਕੂਲ ਦੀ ਪ੍ਰਿੰਸੀਪਲ ਪੂਨਮ ਮਲਹੋਤਰਾ ਅਤੇ ਰੁਪਿੰਦਰ ਕੌਰ ਦੀ ਭੂਮਿਕਾ ਸ਼ਲਾਘਾਯੋਗ ਰਹੀ । ਸਮਾਗਮ ਦੌਰਾਨ ਗੁਰਦੀਸ਼ ਕੌਰ, ਮਲਕੀਤ ਕੌਰ ਅਤੇ ਪਿੰਡ ਦੀਆਂ ਹੋਰ ਮੋਹਤਬਰ ਮਹਿਲਾਵਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ । ਮੈਡਮ ਪੂਨਮ ਮਲਹੋਤਰਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਿਰਫ਼ ਮਨੋਰੰਜਨ ਦਾ ਪ੍ਰਤੀਕ ਹੀ ਨਹੀਂ, ਸਗੋਂ ਇਹ ਸਾਡੀਆਂ ਜੜ੍ਹਾਂ ਨਾਲ ਜੁੜਨ, ਪੰਜਾਬੀ ਵਿਰਸੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਅਤੇ ਆਪਸੀ ਭਾਈਚਾਰ ਕਾਇਮ ਕਰਨ ਦਾ ਸਾਧਨ ਵੀ ਹੈ ।