05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਜਥੇਦਾਰ ਜਲਾਲਉਸਮਾ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫਰੰਸ ਲਈ ਪਿੰਡਾਂ ’ਚ ਤੂਫਾਨੀ ਦੌਰੇ

ਬਾਬਾ ਬਕਾਲਾ ਸਾਹਿਬ, 4 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ ਅਧੀਨ 28 ਅਗਸਤ ਨੂੰ ਸਾਲਾਨਾ ਜੋੜ ਮੇਲਾ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ਾਲ ਅਕਾਲੀ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਤਹਿਤ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲਉਸਮਾ, ਮੈਂਬਰ ਐੱਸ.

Ad Position 21
No active advertisement
ਅਜੀਤ ਡੈਸਕ 05-08-2026
ਬਾਬਾ ਬਕਾਲਾ ਸਾਹਿਬ, 4 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ ਅਧੀਨ 28 ਅਗਸਤ ਨੂੰ ਸਾਲਾਨਾ ਜੋੜ ਮੇਲਾ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ਾਲ ਅਕਾਲੀ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਤਹਿਤ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲਉਸਮਾ, ਮੈਂਬਰ ਐੱਸ.ਜੀ.ਪੀ.ਸੀ ਅਤੇ ਇੰਚਾਰਜ ਸ਼੍ਰੋਮਣੀ ਅਕਾਲ ਦਲ ਨੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡਾਂ ਵਿਤਚ ਤੂਫਾਨੀ ਦੌਰੇ ਆਰੰਭ ਕੀਤੇ ਹਨ । ਪਿੰਡ ਸੇਰੋਂ ਬਾਘਾ ਵਿਖੇ ਸਾ: ਸਰਪੰਚ ਸੁਖਬੀਰ ਸਿੰਘ ਸੇਰੋਂ (ਸਰਕਲ ਪ੍ਰਧਾਨ ) ਦੇ ਗ੍ਰਹਿ ਵਿਖੇ ਹੋਈ ਵਿਸ਼ਾਲ ਮੀੀਟੰਗ ਨੂੰ ਸੰਬੋਧਨ ਕਰਦਿਆਂ ਜਥੇ. ਜਲਾਲ ਉਸਮਾ ਨੇ ਵਰਕਰਾਂ ਨੂੰ ਇਸ ਕਾਨਫਰੰਸ ਵਿਚ ਹੁਮ ਹੁਮਾਕੇ ਪੁੱਜਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਇਸ ਕਾਨਫਰੰਸ ਵਿਚ ਸੀਨੀਅਰ ਲੀਡਰਸ਼ਿਪ ਵਲੋਂ ਦਿੱਤੇ ਜਾਣ ਵਾਲੇ ਨਵੇਂ ਪ੍ਰੋਗਰਾਮਾਂ ਤੋਂ ਜਾਣੂੰ ਹੋਵੋ । ਇਸ ਮੌਕੇ ਜਥੇ. ਬਲਜੀਤ ਸਿੰਘ ਜਲਾਲਉਸਮਾ ਸਮੇਤ ਯੂਥ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਜਿੰਦਰ ਸਿੰਘ ਸਠਿਆਲਾ, ਸੁਖਜੀਤ ਸਿੰਘ ਸਰਕਲ ਪ੍ਰਧਾਨ ਬਿਆਸ, ਰਨਦੀਪ ਸਿੰਘ ਰਾਣਾ ਯੂਥ ਆਈ.ਟੀ. ਵਿੰਗ ਹਲਕਾ ਬਾਬਾ ਬਕਾਲਾ, ਧਰਮਿੰਦਰ ਸਿੰਘ ਖਾਲਸਾ ਪ੍ਰਧਾਨ ਬਿਆਸ ਸ਼ਹਿਰੀ, ਪੂਰਨ ਸਿੰਘ ਪੁੰਨੀ, ਡਾ: ਸ਼ਰਨਜੀਤ ਸਿੰਘ ਸੇਰੋਂ ਨੇ ਵੀ ਸੰਬੋਧਨ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਆਚਾਰਿਆ ਸ੍ਰੀਮਦ ਵਿਜੈ ਨਿਤਿਆਨੰਦ ਸੂਰੀਸ਼ਵਰ ਦਾ 69ਵਾਂ ਜਨਮ ਉਤਸਵ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਰਸੂਲਪੁਰ ਕਲਾਂ ’ਚ ਤੀਆਂ ਦਾ ਮੇਲਾ ਮਨਾਇਆ
Ad Position 24
No active advertisement