05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਆਚਾਰਿਆ ਸ੍ਰੀਮਦ ਵਿਜੈ ਨਿਤਿਆਨੰਦ ਸੂਰੀਸ਼ਵਰ ਦਾ 69ਵਾਂ ਜਨਮ ਉਤਸਵ ਮਨਾਇਆ

ਜੰਡਿਆਲਾ ਗੁਰੂ, 4 ਅਗਸਤ (ਅੰਮ੍ਰਿਤ ਪਾਲ ਸਿੰਘ)- ਆਚਾਰਿਆ ਸ੍ਰੀਮਦ ਵਿਜੈ ਨਿਤਿਆਨੰਦ ਸੂਰੀਸ਼ਵਰ ਦਾ 69ਵਾਂ ਜਨਮ ਉਤਸਵ ਸਥਾਨਕ ਗੁਰੂ ਮੰਦਰ, ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ। ਸ੍ਰੀ ਵਿਜੈਇੰਦਰਦਿਨ ਸੰਕ੍ਰਾਂਤੀ ਮੰਡਲ ਦੇ ਪ੍ਰਧਾਨ ਗੁਲਸ਼ਨ ਜੈਨ ਨੇ ਦੱਸਿਆ ਕਿ ਇਸ ਮੌਕੇ ਗੁਰੂ ਭਗਤਾਂ ਵਲੋਂ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ ।

Ad Position 21
No active advertisement
ਅਜੀਤ ਡੈਸਕ 05-08-2026
ਜੰਡਿਆਲਾ ਗੁਰੂ, 4 ਅਗਸਤ (ਅੰਮ੍ਰਿਤ ਪਾਲ ਸਿੰਘ)- ਆਚਾਰਿਆ ਸ੍ਰੀਮਦ ਵਿਜੈ ਨਿਤਿਆਨੰਦ ਸੂਰੀਸ਼ਵਰ ਦਾ 69ਵਾਂ ਜਨਮ ਉਤਸਵ ਸਥਾਨਕ ਗੁਰੂ ਮੰਦਰ, ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ। ਸ੍ਰੀ ਵਿਜੈਇੰਦਰਦਿਨ ਸੰਕ੍ਰਾਂਤੀ ਮੰਡਲ ਦੇ ਪ੍ਰਧਾਨ ਗੁਲਸ਼ਨ ਜੈਨ ਨੇ ਦੱਸਿਆ ਕਿ ਇਸ ਮੌਕੇ ਗੁਰੂ ਭਗਤਾਂ ਵਲੋਂ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ । ਸਮਾਗਮ ਦੌਰਾਨ ਗੁਰੂ ਮੰਦਰ ਵਿਚ ਗੁਰਦੇਵ ਦੇ ਜੈਕਾਰਿਆਂ ਅਤੇ ਢੋਲ-ਧਮਾਕਿਆਂ ਨਾਲ ਪੂਰਾ ਮਾਹੌਲ ਭਗਤੀ ਰੰਗ ’ਚ ਰੰਗਿਆ ਰਿਹਾ । ਹਾਜ਼ਰ ਸ਼ਰਧਾਲੂਆਂ ਨੇ ਆਚਾਰਿਆ ਸ਼੍ਰੀਮਦ ਵਿਜੈ ਨਿਤਿਆਨੰਦ ਸੂਰੀਸ਼ਵਰ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਉਨ੍ਹਾਂ ਦੀ ਸੰਯਮ ਯਾਤਰਾ ਦੀ ਨਿਰੰਤਰ ਪ੍ਰਗਤੀ ਲਈ ਅਰਦਾਸ ਕੀਤੀ । ਇਸ ਮੌਕੇ ਸਰਾਫ਼ਾ ਐਸੋਸੀਏਸ਼ਨ ਦੇ ਪ੍ਰਧਾਨ ਸੰਘਵੀ ਰਜਨੀਸ਼ ਜੈਨ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ । ਇਸ ਤੋਂ ਇਲਾਵਾ ਐਸ.ਏ. ਜੈਨ ਸਭਾ ਦੇ ਸਕੱਤਰ ਨਵਨੀਤ ਜੈਨ, ਮਨੀਸ਼ ਜੈਨ, ਅਰਪਿਤ ਜੈਨ, ਗੌਰਵ ਜੈਨ, ਰੌਕੀ ਜੈਨ, ਮਧੁਰ ਜੈਨ, ਹਰਸ਼ਿਤ ਜੈਨ, ਭੈਣ ਅਲਕਾ ਜੈਨ, ਮਾਨਵੀਰ ਜੈਨ ਅਤੇ ਸ਼ਹਿਰ ਦੀਆਂ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਸਮਾਗਮ ਵਿਚ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭਗਵੰਤ ਸਿੰਘ ਮੀਰਾਂਕੋਟ ਦੇ ਮਾਤਾ ਸੁਰਜੀਤ ਕੌਰ ਦਾ ਦਿਹਾਂਤ ਸਾਬਕਾ ਕੈਬਨਿਟ ਮੰਤਰੀ ਗੁਲਜ਼ਾ... ਅਗਲੀ ਖ਼ਬਰ ਜਥੇਦਾਰ ਜਲਾਲਉਸਮਾ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫਰੰਸ ਲਈ ਪਿੰਡਾਂ ’ਚ ਤੂਫਾਨੀ ਦੌਰੇ
Ad Position 24
No active advertisement