05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਨਿਊਜ਼ੀਲੈਂਡ ਦੇ ਸਟੂਡੈਂਟ ਵੀਜ਼ਿਆਂ ਲਈ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੇ ਗੈਵੀ ਕਲੇਰ ਅਬੋਹਰ ਦੇ ਵਿਦਿਆਰਥੀ ਸਮਰਜੀਤ ਸਿੰਘ ਨੂੰ ਬਿਨਾਂ ਇੰਟਰਵਿਊ ਨਿਊਜ਼ੀਲੈਂਡ ਦਾ ਸਟੂਡੈਂਟ ਵੀਜ਼ਾ ਦਿਵਾਇਆ

ਤਰਨ ਤਾਰਨ, 4 ਅਗਸਤ (ਹਰਿੰਦਰ ਸਿੰਘ)-ਵਿਦੇਸ਼ ਵਿਚ ਉੱਚ ਸਿੱਖਿਆ ਹਾਸਲ ਕਰਨ ਦੇ ਸੁਪਨੇ ਸਾਕਾਰ ਕਰਨ ਵਾਲੇ ਵਿਦਿਆਰਥੀਆਂ ਲਈ ਭਰੋਸੇਯੋਗ ਨਾਂਅ ਬਣ ਚੁੱਕੇ ਇਮੀਗ੍ਰੇਸ਼ਨ ਮਾਹਿਰ ਗੈਵੀ ਕਲੇਰ ਵਲੋਂ ਨਿਊਜੀਲੈਂਡ ਦੇ ਸਟੂਡੈਂਟ ਵੀਜਿਆਂ ਦੀ ਲਗਾਤਾਰ ਸਫਲਤਾ ਨਾਲ ਪ੍ਰਾਪਤੀ ਜਾਰੀ ਹੈ। ਇਸ ਕੜੀ ਤਹਿਤ ਅਬੋਹਰ ਦੇ ਰਹਿਣ ਵਾਲੇ ਸਮਰਜੀਤ ਸਿੰਘ ਪੁੱਤਰ ਅਜੇਪਾਲ ਸਿੰਘ ਜ਼ਿਲ੍ਹਾ ਫਾਜ਼ਿਲਕਾ ਨੂੰ ਨਿਊਜੀਲੈਂਡ ਦਾ ਬਿਨਾਂ ਇੰਟਰਵਿਊ ਸਟੂਡੈਂਟ ਵੀਜਾ ਦਿਵਾਇਆ ਗਿਆ ਹੈ।

Ad Position 21
No active advertisement
ਵਿਦਿਆਰਥੀ ਸਮਰਜੀਤ ਸਿੰਘ ਅਬੋਹਰ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਸੌਂਪਦੇ ਹੋਏ ਵੀਜ਼ਾ ਮਾਹਿਰ ਗੈਵੀ ਕਲੇਰ। ਅਜੀਤ ਤਸਵੀਰ 05-08-2026
ਤਰਨ ਤਾਰਨ, 4 ਅਗਸਤ (ਹਰਿੰਦਰ ਸਿੰਘ)-ਵਿਦੇਸ਼ ਵਿਚ ਉੱਚ ਸਿੱਖਿਆ ਹਾਸਲ ਕਰਨ ਦੇ ਸੁਪਨੇ ਸਾਕਾਰ ਕਰਨ ਵਾਲੇ ਵਿਦਿਆਰਥੀਆਂ ਲਈ ਭਰੋਸੇਯੋਗ ਨਾਂਅ ਬਣ ਚੁੱਕੇ ਇਮੀਗ੍ਰੇਸ਼ਨ ਮਾਹਿਰ ਗੈਵੀ ਕਲੇਰ ਵਲੋਂ ਨਿਊਜੀਲੈਂਡ ਦੇ ਸਟੂਡੈਂਟ ਵੀਜਿਆਂ ਦੀ ਲਗਾਤਾਰ ਸਫਲਤਾ ਨਾਲ ਪ੍ਰਾਪਤੀ ਜਾਰੀ ਹੈ। ਇਸ ਕੜੀ ਤਹਿਤ ਅਬੋਹਰ ਦੇ ਰਹਿਣ ਵਾਲੇ ਸਮਰਜੀਤ ਸਿੰਘ ਪੁੱਤਰ ਅਜੇਪਾਲ ਸਿੰਘ ਜ਼ਿਲ੍ਹਾ ਫਾਜ਼ਿਲਕਾ ਨੂੰ ਨਿਊਜੀਲੈਂਡ ਦਾ ਬਿਨਾਂ ਇੰਟਰਵਿਊ ਸਟੂਡੈਂਟ ਵੀਜਾ ਦਿਵਾਇਆ ਗਿਆ ਹੈ। ਸਮਰਜੀਤ ਸਿੰਘ ਨੇ ਸਾਲ 2025 ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕਾਮਰਸ ਵਿਸ਼ੇ ਵਿਚ 12ਵੀਂ ਪਾਸ ਕੀਤੀ ਹੈ ਅਤੇ ਆਈਲੈਟਸ ਵਿਚ 7 ਬੈਂਡ ਪ੍ਰਾਪਤ ਕੀਤੇ ਹਨ। ਹੁਣ ਉਹ ਨਿਊਜ਼ੀਲੈਂਡ ਵਿਚ ਦੋ ਸਾਲਾ ਬੈਚਲਰ ਡਿਗਰੀ ਦੀ ਪੜ੍ਹਾਈ ਕਰੇਗਾ। ਇਸ ਮੌਕੇ ਗੈਵੀ ਕਲੇਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਨਿਊਜੀਲੈਂਡ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਭ ਤੋਂ ਵਧੀਆ ਅਤੇ ਖੁੱਲ੍ਹਾ ਵਿਕਲਪ ਬਣ ਕੇ ਸਾਹਮਣੇ ਆਇਆ ਹੈ। ਖਾਸ ਤੌਰ ’ਤੇ ਉਹ ਵਿਦਿਆਰਥੀ, ਜਿਨ੍ਹਾਂ ਦੀਆਂ ਹੋਰ ਦੇਸ਼ਾਂ, ਖਾਸ ਕਰਕੇ ਆਸਟੇ੍ਲੀਆ ਲਈ ਅਰਜ਼ੀਆਂ ਲੰਬਿਤ ਹਨ ਜਾਂ ਰੱਦ ਹੋ ਚੁੱਕੀਆਂ ਹਨ, ਉਹ ਨਿਊਜੀਲੈਂਡ ਦਾ ਰੁਖ ਕਰਕੇ ਆਪਣੇ ਸਿੱਖਿਆ ਦੇ ਸੁਪਨੇ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 2025 ਵਿਚ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਲਈ ਨਵੰਬਰ ਅਤੇ ਜਨਵਰੀ ਇਨਟੇਕ ਨਿਊਜੀਲੈਂਡ ਵਿਚ ਦਾਖਲੇ ਦਾ ਆਖਰੀ ਮੌਕਾ ਹੈ। ਅਜਿਹੇ ਵਿਦਿਆਰਥੀ ਆਈਲੈਟਸ ਜਾਂ ਪੀ.ਟੀ.ਈ. ਵਿਚ ਓਵਰਆਲ 6 ਸਕੋਰ ਨਾਲ ਸਟੂਡੈਂਟ ਵੀਜੇ ਲਈ ਅਪਲਾਈ ਕਰ ਸਕਦੇ ਹਨ, ਜਦਕਿ ਲੈਵਲ-9 ਅਧੀਨ ਮਾਸਟਰ ਡਿਗਰੀ ਲਈ ਘੱਟੋ-ਘੱਟ 6.5 ਬੈਂਡ ਲਾਜ਼ਮੀ ਹਨ। ਇਸ ਤੋਂ ਇਲਾਵਾ ਸਪਾਊਸ ਵੀਜੇ ਲਈ ਵੀ ਯੋਗ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਗੈਵੀ ਕਲੇਰ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਹੀ ਆਸਟ੍ਰੇਲੀਆ ਲਈ ਅਪਲਾਈ ਕੀਤਾ ਹੋਇਆ ਹੈ, ਪਰ ਲੰਬੇ ਸਮੇਂ ਤੋਂ ਕੋਈ ਨਤੀਜਾ ਨਹੀਂ ਆ ਰਿਹਾ, ਉਹ ਹੋਰ ਇੰਤਜ਼ਾਰ ਕਰਨ ਦੀ ਬਜਾਇ ਨਿਊਜੀਲੈਂਡ ਲਈ ਸਮੇਂ ਸਿਰ ਅਰਜ਼ੀ ਦੇਣ। ਉਨ੍ਹਾਂ ਕਿਹਾ ਕਿ ਪੜ੍ਹਾਈ ਵਿਚ ਵੱਧਦਾ ਗੈਪ ਭਵਿੱਖ ਵਿਚ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ, ਇਸ ਲਈ ਸਮੇਂ ਸਿਰ ਫ਼ੈਸਲਾ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਨਿਊਜੀਲੈਂਡ ਵਿਚ ਇਕ ਸਾਲ ਦਾ ਗ੍ਰੀਨ ਲਿਸਟ ਕੋਰਸ ਜਾਂ ਇਕ ਸਾਲ ਦੀ ਮਾਸਟਰ ਡਿਗਰੀ ਪੂਰੀ ਕਰਨ ਉਪਰੰਤ ਵਿਦਿਆਰਥੀਆਂ ਨੂੰ ਤਿੰਨ ਸਾਲ ਤੱਕ ਦਾ ਵਰਕ ਪਰਮਿਟ ਮਿਲ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸੂਬਾ ਪ੍ਰਧਾਨ ਸੰਧੂ ਦੇ ਸੰਘਰਸ਼ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ-ਮੁਹਾਰ ਅਗਲੀ ਖ਼ਬਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭਗਵੰਤ ਸਿੰਘ ਮੀਰਾਂਕੋਟ ਦੇ ਮਾਤਾ ਸੁਰਜੀਤ ਕੌਰ ਦਾ ਦਿਹਾਂਤ ਸਾਬਕਾ ਕੈਬਨਿਟ ਮੰਤਰੀ ਗੁਲਜ਼ਾ...
Ad Position 24
No active advertisement