ਸੂਬਾ ਪ੍ਰਧਾਨ ਸੰਧੂ ਦੇ ਸੰਘਰਸ਼ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ-ਮੁਹਾਰ
ਚੋਗਾਵਾਂ, 4 ਅਗਸਤ (ਗੁਰਵਿੰਦਰ ਸਿੰਘ ਕਲਸੀ)-ਬੀਤੇ ਦਿਨੀਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਹਰਦੇਵ ਸਿੰਘ ਸੰਧੂ ਦਾ ਅਚਨਚੇਤ ਦਿਹਾਂਤ ਹੋ ਗਿਆ ਸੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਮੁਹਾਰ ਦੀ ਅਗਵਾਈ ਹੇਠ ਲੋਪੋਕੇ, ਚੋਗਾਵਾਂ ਤੋਂ ਲੋਕ ਆਗੂ ਤੇ ਕਿਸਾਨ ਆਗੂ ਕਾਮਰੇਡ ਹਰਦੇਵ ਸਿੰਘ ਸੰਧੂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਪਿੰਡ ਮਣੂੰਕੇ ਲੁਧਿਆਣਾ ਵਿਖੇ ਕਿਸਾਨ ਰਵਾਨਾ ਹੋਏ।
ਚੋਗਾਵਾਂ, 4 ਅਗਸਤ (ਗੁਰਵਿੰਦਰ ਸਿੰਘ ਕਲਸੀ)-ਬੀਤੇ ਦਿਨੀਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਹਰਦੇਵ ਸਿੰਘ ਸੰਧੂ ਦਾ ਅਚਨਚੇਤ ਦਿਹਾਂਤ ਹੋ ਗਿਆ ਸੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਮੁਹਾਰ ਦੀ ਅਗਵਾਈ ਹੇਠ ਲੋਪੋਕੇ, ਚੋਗਾਵਾਂ ਤੋਂ ਲੋਕ ਆਗੂ ਤੇ ਕਿਸਾਨ ਆਗੂ ਕਾਮਰੇਡ ਹਰਦੇਵ ਸਿੰਘ ਸੰਧੂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਪਿੰਡ ਮਣੂੰਕੇ ਲੁਧਿਆਣਾ ਵਿਖੇ ਕਿਸਾਨ ਰਵਾਨਾ ਹੋਏ। ਉਨ੍ਹਾਂ ਕਿਹਾ ਕਿ ਕਾਮਰੇਡ ਹਰਦੇਵ ਸਿੰਘ ਸੰਧੂ ਨੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਫਰੰਟ ਤੇ ਕਿਸਾਨੀ ਮੰਗਾਂ ਮਸਲਿਆਂ ਤੇ ਸੰਯੁਕਤ ਕਿਸਾਨੀ ਮੋਰਚੇ ਵਿਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ। ਉਨ੍ਹਾਂ ਦੇ ਸੰਘਰਸ਼ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਬਲਵਿੰਦਰ ਸਿੰਘ ਨੰਬਰਦਾਰ, ਲਖਵਿੰਦਰ ਸਿੰਘ, ਪ੍ਰਗਟ ਸਿੰਘ, ਕੰਵਲਜੀਤ ਸਿੰਘ ਮੁਹਾਰ, ਕਾਲਾ ਸਰਪੰਚ, ਬੌਬੀ ਅਵਾਣ ਵਸਾਉ, ਮਲੂਕ ਸਿੰਘ ਜਸਰਾਉਰ, ਹਰਨੇਕ ਸਿੰਘ ਅਵਾਣ ਲੱਖਾ ਸਿੰਘ, ਬਲਵਿੰਦਰ ਸਿੰਘ ਮੁਕਾਮ, ਲਖਬੀਰ ਸਿੰਘ ਸਾਰੰਗਦੇਵ, ਗਰਲਾਲ ਸਿੰਘ ਭਿੰਡੀਆਂ, ਕਸਮੀਰ ਸਿੰਘ ਡੱਗਤੂਤ ਆਦਿ ਹਾਜ਼ਰ ਸਨ।