05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਡਾਲੀ ਡੋਗਰਾਂ ਨੇ ਬੂਟਿਆਂ ਦਾ ਲੰਗਰ ਲਗਾਇਆ

ਨਵਾਂ ਪਿੰਡ, 4 ਅਗਸਤ (ਜਸਪਾਲ ਸਿੰਘ)- ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਵਡਾਲੀ ਡੋਗਰਾਂ ਵਲੋਂ ਪਹਿਲਕਦਮੀ ਕਰਦਿਆਂ ਬੂਟਿਆਂ ਦੇ ਲੰਗਰ ਲਗਾਉਣ ਦੀ ਸ਼ੁਰੂਆਤ ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਤੋਂ ਕੀਤੀ ਗਈ। ਇਸ ਮੌਕੇ ਭਾਈ ਸਾਹਿਬ ਸਿੰਘ ਮੁੱਖ ਸੇਵਾਦਾਰ ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਵਲੋਂ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵਾਤਾਵਰਨ ਪ੍ਰੇਮੀਆਂ ਨੂੰ ਬੂਟੇ ਤਕਸੀਮ ਕੀਤੇ ਗਏ, ਜਿਨ੍ਹਾਂ ਵਲੋਂ ਜਨਤਕ ਖਾਲੀ ਥਾਵਾਂ ‘ਤੇ ਬੂਟੇ ਲਾਉਣ ਤੇ ਉਨ੍ਹਾਂ ਨੂੰ ਪਾਲਣ ਦਾ ਅਹਿਦ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 05-08-2026
ਨਵਾਂ ਪਿੰਡ, 4 ਅਗਸਤ (ਜਸਪਾਲ ਸਿੰਘ)- ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਵਡਾਲੀ ਡੋਗਰਾਂ ਵਲੋਂ ਪਹਿਲਕਦਮੀ ਕਰਦਿਆਂ ਬੂਟਿਆਂ ਦੇ ਲੰਗਰ ਲਗਾਉਣ ਦੀ ਸ਼ੁਰੂਆਤ ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਤੋਂ ਕੀਤੀ ਗਈ। ਇਸ ਮੌਕੇ ਭਾਈ ਸਾਹਿਬ ਸਿੰਘ ਮੁੱਖ ਸੇਵਾਦਾਰ ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਵਲੋਂ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵਾਤਾਵਰਨ ਪ੍ਰੇਮੀਆਂ ਨੂੰ ਬੂਟੇ ਤਕਸੀਮ ਕੀਤੇ ਗਏ, ਜਿਨ੍ਹਾਂ ਵਲੋਂ ਜਨਤਕ ਖਾਲੀ ਥਾਵਾਂ ‘ਤੇ ਬੂਟੇ ਲਾਉਣ ਤੇ ਉਨ੍ਹਾਂ ਨੂੰ ਪਾਲਣ ਦਾ ਅਹਿਦ ਲਿਆ ਗਿਆ। ਇਸ ਮੌਕੇ ਭਾਈ ਸਾਹਿਬ ਸਿੰਘ ਵਲੋਂ ਦਰੱਖਤਾਂ ਦੀ ਵੱਡੇ ਪੱਧਰ ‘ਤੇ ਹੋ ਰਹੀ ਕਟਾਈ ਦੇ ਚੱਲਦਿਆਂ ਵਾਯੂਮੰਡਲ ਦੇ ਲਗਾਤਾਰ ਵਿਗੜ ਰਹੇ ਸੰਤੁਲਨ, ਪ੍ਰਦੂਸ਼ਿਤ ਹੋ ਰਹੇ ਪੌਣ-ਪਾਣੀ ਤੇ ਧਰਤੀ ਹੇਂਠੋਂ ਡੂੰਘੇ ਹੋ ਰਹੇ ਪਾਣੀ ਦੇ ਪੱਧਰ ‘ਤੇ ਗਹਿਰੀ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਸਮਾਜਿਕ, ਧਾਰਮਿਕ ਸੰਸਥਾਵਾਂ ਤੇ ਹਰੇਕ ਮਨੁੱਖ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਕਿਹਾ। ਇਸ ਮੌਕੇ ਗ੍ਰੰਥੀ ਭਾਈ ਕੁਲਵੰਤ ਸਿੰਘ, ਬਲਦੇਵ ਸਿੰਘ ਪ੍ਰਚਾਰ ਸਕੱਤਰ ਪੰਜਾਬ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ, ਬਲਵਿੰਦਰ ਸਿੰਘ ਸੇਠ, ਹਰਦੀਪ ਸਿੰਘ ਸਹੋਤਾ, ਹਰਵਿੰਦਰ ਸਿੰਘ ਫੌਜ਼ੀ ਪ੍ਰਧਾਨ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੋਸਾਇਟੀ ਨੰਗਲ, ਸੁਖਰਾਜ ਸਿੰਘ ਸੁੱਖਾ ਪ੍ਰਧਾਨ ਪ੍ਰਬੰਧਕ ਕਮੇਟੀ, ਜੀਵਨ ਸਿੰਘ ਖ਼ਜ਼ਾਨਚੀ, ਠੇਕੇਦਾਰ ਨਿਰਮਲ ਸਿੰਘ, ਸੁੱਚਾ ਸਿੰਘ ਪੇਂਟਰ, ਬਲਦੇਵ ਸਿੰਘ ਪੇਂਟਰ, ਜਸਵੰਤ ਸਿੰਘ ਦੋਧੀ ਤੇ ਗੁਰਮਿੱਤਰ ਪਾਲ ਸਿੰਘ ਆਦਿ ਹਾਜ਼ਰ ਸਿੰਘ ਸਨ।
Ad Position 22
No active advertisement
ਪਿਛਲੀ ਖ਼ਬਰ ਮਾਝਾ ਪੰਜਾਬੀ ਸੱਥ ਬੁਤਾਲਾ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸੂਬਾ ਪ੍ਰਧਾਨ ਸੰਧੂ ਦੇ ਸੰਘਰਸ਼ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ-ਮੁਹਾਰ
Ad Position 24
No active advertisement