06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਆਨੰਦ ਕਾਲਜ ਜੇਠੂਵਾਲ ਦੀਆਂ ਵਿਦਿਆਰਥਣਾਂ ਦਾ ਬੀ. ਐੱਡ. ਦਾ ਨਤੀਜਾ ਸ਼ਾਨਦਾਰ

ਜੇਠੂਵਾਲ, 6 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਰੋਡ ‘ਤੇ ਸਥਿਤ ਆਨੰਦ ਕਾਲਜ ਆਫ਼ ਐਜ਼ੂਕੇਸਨ ਜੇਠੂਵਾਲ ਦੀਆਂ ਵਿਦਿਆਰਥਣਾਂ ਨੇ ਬੀ. ਐੱਡ.

Ad Position 21
No active advertisement
ਅਜੀਤ ਡੈਸਕ 07-08-2026
ਜੇਠੂਵਾਲ, 6 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਰੋਡ ‘ਤੇ ਸਥਿਤ ਆਨੰਦ ਕਾਲਜ ਆਫ਼ ਐਜ਼ੂਕੇਸਨ ਜੇਠੂਵਾਲ ਦੀਆਂ ਵਿਦਿਆਰਥਣਾਂ ਨੇ ਬੀ. ਐੱਡ. ਚੌਥੇ ਸਮੈਸਟਰ ਦੇ ਆਏ ਨਤੀਜਿਆਂ ‘ਚ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕੀਤੀਆਂ । ਕਾਲਜ ਦੀਆਂ ਵਿਦਿਆਰਥਣਾਂ ਜਿਨ੍ਹਾਂ ‘ਚ ਨਤਾਸ਼ਾ ਮਹਾਜਨ ਨੇ ਪਹਿਲਾ, ਗੁਰ ਕੀਰਤ ਕੌਰ ਨੇ ਦੂਸਰਾ ਅਤੇ ਸੁਖਜਿੰਦਰ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਹੋਰ ਹੋਣਹਾਰ ਵਿਦਿਆਰਥਣਾਂ ਵਲੋਂ ਚੰਗੇ ਅੰਕ ਲੈ ਕੇ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕੀਤੀਆਂ । ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ ਆਨੰਦ, ਵਾਈਸ ਚੇਅਰਮੈਨ ਡਾ. ਜਸਵਿੰਦਰ ਸਿੰਘ ਢਿੱਲੋਂ, ਡਾਇਰੈਕਟਰ ਸੂਰੀਆ ਪ੍ਰਕਾਸ਼ ਆਨੰਦ, ਪ੍ਰਿੰਸੀਪਲ ਕਵਲ ਬੀਰ ਕੌਰ ਮਾਹਲ, ਰੇਨੂ ਠਾਕਰ ਵਲੋਂ ਇਨ੍ਹਾਂ ਨਤੀਜਿਆਂ ਵਿਚ ਪੁਜੀਸ਼ਨ ਹਾਸਿਲ ਕਰਨ ’ਤੇ ਵਧਾਈ ਦਿੰਦਿਆਂ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਾ ਕੇ ਸਨਮਾਨਿਤ ਕੀਤਾ। ਚੇਅਰਮੈਨ ਆਨੰਦ ਨੇ ਕਿਹਾ ਕਿ ਉਕਤ ਨਤੀਜੇ ਦਾ ਸਿਹਰਾ ਕਾਲਜ ਦੇ ਯੋਗ ਅਤੇ ਮਿਹਨਤੀ ਸਟਾਫ਼ ਨੂੰ ਜਾਂਦਾ ਹੈ । ਪ੍ਰਿੰਸੀਪਲ ਕਵਲਬੀਰ ਕੌਰ ਮਾਹਲ ਨੇ ਕਿਹਾ ਕਿ ਕਾਲਜ ਦੇ ਸਟਾਫ ਵਲੋਂ ਪੂਰੀ ਲਗਨ ਨਾਲ ਵਿਦਿਆਰਥੀਆਂ ਨੂੰ ਉਚੇਰੀ ਵਿਦਿਆ ਮੁਹਈਆ ਕਰਵਾਈ ਜਾਂਦੀ ਹੈ। ਇਸ ਮੌਕੇ ਰੀਤੂ ਕਾਲੀਆ, ਹਰਪ੍ਰੀਤ ਕੌਰ, ਚਰਨਜੀਤ ਕੌਰ, ਬਲਜੀਤ ਕੌਰ, ਸੁਰਚੀਪਾਲ, ਰਮਿੰਦਰਜੀਤ ਕੌਰ, ਜੋਤੀ ਬਾਲਾ, ਜਗਰੂਪ ਕੌਰ, ਸੋਨਲ ਮਹਾਜਨ, ਭੁਪਿੰਦਰ ਕੌਰ ਸਮੇਤ ਹੋਰ ਸਟਾਫ ਤੇ ਵਿਦਿਆਰਥਣਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀਟੂ ਵਲੋਂ 10 ਨੂੰ ਕਰਵਾਇਆ ਜਾ ਰਿਹਾ ‘ਜੇਲ ਭਰੋ ਅੰਦੋਲਨ’ ਇਤਿਹਾਸਕ ਹੋਵੇਗਾ-ਗੁਰਮਿੰਦਰ ਕੌਰ ਹਰੀਆਂ ਅਗਲੀ ਖ਼ਬਰ ਅੱਜ ਦੀ ਮਹਾਂ ਰੈਲੀ ’ਚ ਚੰਡੀਗੜ੍ਹ ਪੁੱਜਣਗੇ ਸੇਵਾ ਮੁਕਤ ਪਟਵਾਰੀ, ਕਾਨੂੰਨਗੋ, ਨਾਇਬ ਤਹਿਸੀਲਦਾਰ-ਮਜੀਠਾ
Ad Position 24
No active advertisement