14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸੰਤ ਬਾਬਾ ਜਗਤ ਸਿੰਘ ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਹਰਸਾ ਛੀਨਾ, 13 ਅਗਸਤ (ਕੜਿਆਲ)-ਸਰਹੱਦੀ ਬਲਾਕ ਹਰਸਾ ਛੀਨਾ ਦੀ ਨਾਮਵਰ ਸਿੱਖਿਆ ਸੰਸਥਾ ਸੰਤ ਬਾਬਾ ਜਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਚਲਾ ਕਿਲ੍ਹਾ ਵਿਖੇ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਸੰਤ ਬਾਬਾ ਜਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਵਿਹ ੜੇ ਮਨਾਏ ਤੀਆਂ ਦੇ ਤਿਉਹਾਰ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਾ.

Ad Position 21
No active advertisement
ਅਜੀਤ ਡੈਸਕ 14-08-2026
ਹਰਸਾ ਛੀਨਾ, 13 ਅਗਸਤ (ਕੜਿਆਲ)-ਸਰਹੱਦੀ ਬਲਾਕ ਹਰਸਾ ਛੀਨਾ ਦੀ ਨਾਮਵਰ ਸਿੱਖਿਆ ਸੰਸਥਾ ਸੰਤ ਬਾਬਾ ਜਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਚਲਾ ਕਿਲ੍ਹਾ ਵਿਖੇ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਸੰਤ ਬਾਬਾ ਜਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਵਿਹ ੜੇ ਮਨਾਏ ਤੀਆਂ ਦੇ ਤਿਉਹਾਰ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਚਾਰੂਮਿਤਾ (ਪੀ.ਸੀ.ਐੱਸ.) ਉੱਪ ਮੰਡਲ ਮੈਜਿਸਟ੍ਰੇਟ ਅਜਨਾਲਾ ਨੇ ਵਿਦਿਆ ਦੇ ਗੁਣ, ਪੜ੍ਹਾਈ ਦੀ ਸਫਲਤਾ, ਜ਼ਿੰਦਗੀ ਵਿਚ ਵਿਗਿਆਨਕ ਸੋਚ ਸਮਝ, ਪੰਜਾਬੀ ਸੱਭਿਅਤਾ, ਪੰਜਾਬੀ ਸੱਭਿਅਚਾਰ, ਆਪਸੀ ਭਾਈਚਾਰਕ ਸਾਂਝ ਅਤੇ ਸਮਾਜਿਕ ਬੁਰਾਈਆਂ ਸੰਬੰਧੀ ਪ੍ਰੇਰਨਾਦਾਇਕ ਸੰਬੋਧਨ ਕੀਤਾ ਗਿਆ। ਇਸ ਤੋਂ ਪਹਿਲਾਂ ਸਕੂਲ ਵਿਖੇ ਮਨਾਈਆਂ ਤੀਆਂ ਦੇ ਤਿਉਹਾਰ ਮੌਕੇ ਸਕੂਲੀ ਵਿਦਿਆਰਥਣਾਂ ਵਲੋਂ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਵੱਖ-ਵੱਖ ਪੇਸ਼ਕਾਰੀਆਂ ਤਹਿਤ ਗਿੱਧਾ, ਭੰਗੜਾ, ਕਿੱਕਲੀ, ਝੂਮਰ ਆਦਿ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕੀਤਾ ਗਿਆ । ਇਸ ਦੌਰਾਨ ਹੋਏ ਸਨਮਾਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਡਾ. ਚਾਰੂਮਿਤਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਕੂਲ ਪ੍ਰਬੰਧਨ ਕਮੇਟੀ ਮੁਖੀ ਡਾ. ਅਮਨਦੀਪ ਸਿੰਘ ਛੀਨਾ, ਐਡਵੋਕੇਟ ਸਮਸ਼ੇਰ ਸਿੰਘ ਛੀਨਾ, ਡਾ. ਬਿਕਰਮਜੀਤ ਸਿੰਘ, ਡਾ. ਸਰਬਜੀਤ ਸਿੰਘ ਛੀਨਾ, ਸ਼੍ਰੀਮਤੀ ਲਖਵਿੰਦਰ ਕੌਰ, ਸਿਮਰਨਜੀਤ ਕੌਰ ਛੀਨਾ, ਪ੍ਰਿੰਸੀਪਲ ਅਸ਼ਵਨੀ ਕੁਮਾਰ, ਸਾ. ਪ੍ਰਿੰਸੀਪਲ ਨਿਰਮਲ ਸਿੰਘ, ਨਿਰਵੈਲ ਸਿੰਘ, ਅਰਸ਼ਪਾਲ ਸਿੰਘ, ਭੁਪਿੰਦਰ ਕੌਰ, ਨਵਨੀਤ ਕੌਰ, ਕੁਲਜੀਤ ਕੌਰ, ਗੁਰਪ੍ਰੀਤ ਕੌਰ ਵਲੋਂ ਸਨਮਾਨ ਚਿੰਨ, ਫੁਲਕਾਰੀ ਅਤੇ ਹੋਰ ਪੰਜਾਬੀ ਸੱਭਿਆਚਾਰਕ ਨਿਸ਼ਾਨੀਆਂ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਸਮੇਂ ਮੰਚ ਸੰਚਾਲਨ ਦੀ ਭੂਮਿਕਾ ਸਕੂਲ ਵਿਦਿਆਰਥਣ ਏਕਮਦੀਪ ਕੌਰ ਤੇ ਨਵਨੀਤ ਕੌਰ ਵਲੋਂ ਬਾਖੂਭੀ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਠੇਕਾ ਆਧਾਰਿਤ ਕੱਚੇ ਖੰਡ ਮਿੱਲ ਕਾਮਿਆਂ ਨੂੰ ਪੱਕਾ ਕਰਨ ਲਈ 19 ਨੂੰ ਹੋਵੇਗੀ ਐਮ.ਡੀ. ਸ਼ੂਗਰਫੈੱਡ ਨਾਲ ਮੀਟਿੰਗ- ਸੰਗਤਪੁਰਾ ਅਗਲੀ ਖ਼ਬਰ ਆਂਗਣਵਾੜੀ ਸੈਂਟਰ ਸਾਰੰਗੜਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24