ਠੇਕਾ ਆਧਾਰਿਤ ਕੱਚੇ ਖੰਡ ਮਿੱਲ ਕਾਮਿਆਂ ਨੂੰ ਪੱਕਾ ਕਰਨ ਲਈ 19 ਨੂੰ ਹੋਵੇਗੀ ਐਮ.ਡੀ. ਸ਼ੂਗਰਫੈੱਡ ਨਾਲ ਮੀਟਿੰਗ- ਸੰਗਤਪੁਰਾ
ਹਰਸਾ ਛੀਨਾ, 13 ਅਗਸਤ (ਕੜਿਆਲ)-ਸਥਾਨਕ ਦੀ ਅਜਨਾਲਾ ਸਹਿਕਾਰੀ ਖੰਡ ਮਿੱਲ ਭਲਾ ਪਿੰਡ ਵਿਖੇ ਖੰਡ ਮਿੱਲ ਵਰਕਰਜ਼ ਫੈਡਰੇਸ਼ਨ ਦਾ ਇਕ ਵਫਦ ਸੂਬਾ ਸਕੱਤਰ ਪਲਵਿੰਦਰ ਸਿੰਘ ਗਿੱਲ ਸੰਗਤਪੁਰਾ ਦੀ ਅਗਵਾਈ ਹੇਠ ਮਿੱਲ ਦੇ ਸੀ. ਏ.
ਹਰਸਾ ਛੀਨਾ, 13 ਅਗਸਤ (ਕੜਿਆਲ)-ਸਥਾਨਕ ਦੀ ਅਜਨਾਲਾ ਸਹਿਕਾਰੀ ਖੰਡ ਮਿੱਲ ਭਲਾ ਪਿੰਡ ਵਿਖੇ ਖੰਡ ਮਿੱਲ ਵਰਕਰਜ਼ ਫੈਡਰੇਸ਼ਨ ਦਾ ਇਕ ਵਫਦ ਸੂਬਾ ਸਕੱਤਰ ਪਲਵਿੰਦਰ ਸਿੰਘ ਗਿੱਲ ਸੰਗਤਪੁਰਾ ਦੀ ਅਗਵਾਈ ਹੇਠ ਮਿੱਲ ਦੇ ਸੀ.ਏ.ਓ. ਨੂੰ ਮਿਲਿਆ ਅਤੇ ਖੰਡ ਮਿੱਲ ਕਾਮਿਆਂ ਨੂੰ ਪੇਸ਼ ਮੁਸ਼ਕਿਲਾਂ ਸੰਬੰਧੀ ਵਿਸਥਾਰ ਵਿਚ ਵਿਚਾਰ ਸਾਂਝੇ ਕੀਤੇ। ਇਸ ਸੰਬੰਧੀ ਗੱਲਬਾਤ ਕਰਦਿਆਂ ਸ. ਸੰਗਤਪੁਰਾ ਨੇ ਦੱਸਿਆ ਕਿ ਮਿੱਲ ਕਾਮਿਆਂ ਦੀਆਂ ਪਿਛਲ਼ੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਕੱਚੇ ਖੰਡ ਮਿੱਲ ਕਾਮਿਆਂ ਪ੍ਰਤੀ ਹਰੇਕ ਸਰਕਾਰ ਦਾ ਰਵੱਈਆ ਨਿਰਾਸ਼ਾਜਨਕ ਰਿਹਾ ਹੈ ਜਿਸ ਖਿਲਾਫ ਫੈਡਰੇਸ਼ਨ ਵਲੋਂ ਹਮੇਸ਼ਾਂ ਡੱਟਵੀਂ ਲੜਾਈ ਲੜਦਿਆਂ ਮਿੱਲ ਕਾਮਿਆਂ ਦੀਆਂ ਮੰਗਾਂ ਨੂੰ ਸਰਕਾਰਾਂ ਤੱਕ ਪਹੁੰਚਾਇਆ ਗਿਆ ਹੈ, ਇਸੇ ਲੜੀ ਤਹਿਤ ਮਿੱਲ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਬੰਧਕੀ ਨਿਰਦੇਸ਼ਕ (ਸ਼ੂਗਰਫੈਡ ਪੰਜਾਬ) ਨਾਲ ਫੈਡਰੇਸ਼ਨ ਦੀ 19 ਅਗਸਤ ਨੂੰ ਉੱਚ ਪੱਧਰੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿਚ ਕੱਚੇ ਮੁਲਾਜ਼ਮਾਂ ਅਤੇ ਖਾਲੀ ਪੋਸਟਾਂ ‘ਤੇ ਤਾਇਨਾਤ ਠੇਕਾ ਆਧਾਰਿਤ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ ਜਾਵੇਗਾ। ਜੇਕਰ ਸਰਕਾਰ ਦਾ ਰਵੱਈਆ ਮਿੱਲ ਕਾਮਿਆਂ ਪ੍ਰਤੀ ਡੰਗ ਟਪਾਊ ਹੋਇਆ ਤਾਂ ਇਕ ਵੱਡੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ। ਇਸ ਸਮੇਂ ਉਨ੍ਹਾਂ ਨਾਲ ਮਿੱਲ ਪ੍ਰਧਾਨ ਜਗਰੂਪ ਸਿੰਘ ਰੂਪੋਵਾਲੀ, ਸਤਿੰਦਰਜੀਤ ਸਿੰਘ ਮਜੀਠਾ ਮੁੱਖ ਗੰਨਾ ਵਿਕਾਸ ਅਫਸਰ, ਇੰਸ. ਰਵੀਪਾਲ ਸਿੰਘ, ਇੰਸ. ਅਰਸ਼ਦੀਪ ਸਿੰਘ, ਜਸਵਿੰਦਰ ਸਿੰਘ ਮਹਿਲਾਂਵਾਲਾ, ਵਿਕਰਮਜੀਤ ਸਿੰਘ ਵਿੱਕੀ ਝੰਜੋਟੀ, ਸਰਪੰਚ ਬੱਬੂ ਖੋਜੀ, ਸਰਪੰਚ ਬਲਵਿੰਦਰ ਸਿੰਘ ਢਾਂਡੇ, ਅਭਿਸ਼ੇਕ ਭੱਟੀ, ਰਣਜੀਤ ਸਿੰਘ ਰਮਦਾਸ, ਬਾਬਾ ਜਸਪਾਲ ਸਿੰਘ, ਮਨਜੀਤ ਸਿੰਘ ਵੇਹਰਾ, ਮੱਖਣਜੋਤ ਸਿੰਘ ਠੇਠਰਕੇ, ਗੁਰਜਤਿੰਦਰ ਸਿੰਘ ਗਿੱਲ, ਜਸਪਾਲ ਸਿੰਘ ਜਗਦੇਵ ਕਲਾਂ, ਪ੍ਰਿਤਪਾਲ ਸਿੰਘ ਕੋਹਾਲਾ, ਸਰਪੰਚ ਬਲਜੀਤ ਸਿੰਘ, ਦਲਜੀਤ ਸਿੰਘ ਮਹਿਮੂਦਪੁਰਾ, ਕਿਰਪਾਲ ਸਿੰਘ ਛੀਨਾ ਸਮੇਤ ਹੋਰ ਮਿੱਲ ਕਾਮੇ ਹਾਜ਼ਰ ਸਨ।