14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਗਲੀ ’ਚ ਸਰਕਾਰੀ ਪਾਣੀ ਨੂੰ ਲੈ ਕੇ ਹੋਈ ਤਕਰਾਰ, ਕਾਰਵਾਈ ਦੀ ਕੀਤੀ ਮੰਗ

ਚੋਗਾਵਾਂ, 13 ਅਗਸਤ (ਗੁਰਵਿੰਦਰ ਸਿੰਘ ਕਲਸੀ)-ਕਸਬਾ ਲੋਪੋਕੇ ਵਿਖੇ ਗਲੀ ਵਿਚ ਸਰਕਾਰੀ ਪਾਣੀ ਦੀ ਟੂਟੀ ਨੂੰ ਲੈ ਕੇ ਤਕਰਾਰ ਹੋਣ ਦੀ ਖਬਰ ਹੈ। ਇਸ ਸੰਬੰਧੀ ਦੋਸ਼ ਲਗਾਉਂਦਿਆਂ ਜਤਿੰਦਰ ਸਿੰਘ ਪੁੱਤਰ ਫੁੰਮਣ ਸਿੰਘ ਨੇ ਦੱਸਿਆ ਕਿ ਸਾਡੇ ਘਰ ਦੇ ਸਾਹਮਣੇ ਗੁਆਂਢੀ ਸਵਰਨ ਸਿੰਘ ਪੁੱਤਰ ਮੋਹਣ ਸਿੰਘ ਨੇ ਆਪਣੀ ਦੁਕਾਨ ਦੇ ਪਿਛਲੇ ਪਾਸਿਓਂ ਗੈਰ ਕਾਨੂੰਨੀ ਗਲਤ ਤਰੀਕੇ ਨਾਲ ਨਾਲੀ ਬਣਾਈ ਹੈ।

Ad Position 21
No active advertisement
ਕਸਬਾ ਲੋਪੋਕੇ ਵਿਖੇ ਗਲੀ ਦੀ ਹਾਲਤ ਵਿਖਾਉਣ ਸਮੇਂ ਜਤਿੰਦਰ ਸਿੰਘ। ਤਸਵੀਰ : ਗੁਰਵਿੰਦਰ ਸਿੰਘ ਕਲਸੀ 14-08-2026
ਚੋਗਾਵਾਂ, 13 ਅਗਸਤ (ਗੁਰਵਿੰਦਰ ਸਿੰਘ ਕਲਸੀ)-ਕਸਬਾ ਲੋਪੋਕੇ ਵਿਖੇ ਗਲੀ ਵਿਚ ਸਰਕਾਰੀ ਪਾਣੀ ਦੀ ਟੂਟੀ ਨੂੰ ਲੈ ਕੇ ਤਕਰਾਰ ਹੋਣ ਦੀ ਖਬਰ ਹੈ। ਇਸ ਸੰਬੰਧੀ ਦੋਸ਼ ਲਗਾਉਂਦਿਆਂ ਜਤਿੰਦਰ ਸਿੰਘ ਪੁੱਤਰ ਫੁੰਮਣ ਸਿੰਘ ਨੇ ਦੱਸਿਆ ਕਿ ਸਾਡੇ ਘਰ ਦੇ ਸਾਹਮਣੇ ਗੁਆਂਢੀ ਸਵਰਨ ਸਿੰਘ ਪੁੱਤਰ ਮੋਹਣ ਸਿੰਘ ਨੇ ਆਪਣੀ ਦੁਕਾਨ ਦੇ ਪਿਛਲੇ ਪਾਸਿਓਂ ਗੈਰ ਕਾਨੂੰਨੀ ਗਲਤ ਤਰੀਕੇ ਨਾਲ ਨਾਲੀ ਬਣਾਈ ਹੈ। ਜਿਸ ਦਾ ਸਾਰਾ ਪਾਣੀ ਸਾਡੇ ਘਰ ਦੇ ਦਰਵਾਜ਼ੇ ਅੱਗੇ ਆ ਰਿਹਾ ਹੈ। ਇਸ ਗਲੀ ਰਾਹੀਂ ਸਰਕਾਰੀ ਟੂਟੀ ਦਾ ਪਾਣੀ ਸਾਰਾ ਦਿਨ ਚੱਲਦਾ ਰਹਿੰਦਾ ਹੈ। ਜਿਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਪਾਣੀ ਗਲੀ ਵਿਚ ਖਲੋਣ ਨਾਲ ਭਿਆਨਕ ਬਿਮਾਰੀਆਂ ਫ਼ੈਲਣ ਦਾ ਖਤਰਾ ਬਣਿਆ ਹੋਇਆ। ਇਸ ਸੰਬੰਧੀ ਅਸੀਂ ਤੇ ਪਿੰਡ ਦੇ ਮੁਹਤਬਰਾਂ ਸਰਵਣ ਸਿੰਘ ਦੇ ਪਰਿਵਾਰ ਨੂੰ ਜਾਣੂੰ ਕਰਵਾਇਆ ਪਰ ਉਸਨੇ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ। ਬੀਤੀ ਦਿਨੀ ਮੇਰੀ ਮਾਤਾ ਪਰਮਜੀਤ ਕੌਰ ਨੇ ਸਰਵਨ ਸਿੰਘ ਦੀ ਦੁਕਾਨ ’ਤੇ ਜਾ ਕੇ ਪਾਣੀ ਦੀ ਇਸ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਤਾਂ ਸਰਵਣ ਸਿੰਘ ਅਤੇ ਦਲਬੀਰ ਸਿੰਘ ਨੇ ਤਹਿਸ਼ ਵਿਚ ਆ ਕੇ ਮਾੜੀ ਸ਼ਬਦਾਵਲੀ ਵਰਤੀ ਤੇ ਧਮਕੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਕਿਸੇ ਵੀ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਕਤ ਵਿਅਕਤੀ ਜਿੰਮੇਵਾਰ ਹੋਣਗੇ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਸਮੇਤ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਗਈਆਂ। ਇਸ ਸੰਬੰਧੀ ਵਿਰੋਧੀ ਧਿਰ ਦੇ ਸਰਵਨ ਸਿੰਘ ਅਤੇ ਦਲਬੀਰ ਸਿੰਘ ਨੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਕਿਸੇ ਨੂੰ ਕੋਈ ਮਾੜਾ ਚੰਗਾ ਤੇ ਨਾ ਹੀ ਧਮਕੀਆਂ ਦਿੱਤੀਆਂ। ਉਨ੍ਹਾਂ ਉਲਟਾ ਦੋਸ਼ ਲਗਾਇਆ ਕਿ ਉਕਤ ਪਰਿਵਾਰ ਨੇ ਉਨ੍ਹਾਂ ਨੂੰ ਮਾੜਾ ਚੰਗਾ ਬੋਲਿਆ। ਇਸ ਸੰਬੰਧੀ ਪੁਲਿਸ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਹਾ ਕਿ ਇਸ ਸੰਬੰਧੀ ਦਰਖਾਸਤ ਪ੍ਰਾਪਤ ਹੋਈ ਹੈ। ਬਰੀਕੀ ਨਾਲ ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਵਲੋਂ ਨਿੰਦਾ ਅਗਲੀ ਖ਼ਬਰ ਪੀ.ਏ.ਯੂ.-ਕੇ.ਵੀ.ਕੇ. ਨਾਗਕਲਾਂ ਵਿਖੇ ਪਸ਼ੂ ਪਾਲਕਾਂ ਲਈ ਸਾਬਕਾ ਸਿਖਿਆਰਥੀ ਸੰਮੇਲਨ
Ad Position 24