15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਖ਼ਾਲਸਾ ਕਾਲਜ ਵਿਖੇ ਮਰਹੂਮ ਲੇਖਕ ਸੁਖਬੀਰ ਸਿੰਘ ਸੰਧੂ ਦੀ ਪੁਸਤਕ ‘ਪਾਇਲ’ ਦਾ 53 ਸਾਲ ਬਾਅਦ ਦੂਜਾ ਐਡੀਸ਼ਨ ਲੋਕ ਅਰਪਣ

ਅੰਮ੍ਰਿਤਸਰ, 14 ਅਗਸਤ (ਜਸਵੰਤ ਸਿੰਘ ਜੱਸ)- ਸਥਾਨਕ ਖ਼ਾਲਸਾ ਕਾਲਜ ਵਿਖੇ ਮਰਹੂਮ ਲੇਖਕ ਸੁਖਬੀਰ ਸਿੰਘ ਸੰਧੂ ਦੀ ਪੁਸਤਕ ‘ਪਾਇਲ’ ਦਾ 53 ਸਾਲ ਬਾਅਦ ਪੁਨਰ ਜਨਮ ਹੋਣ ‘ਤੇ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਾਹਿਤਕ, ਅਕਾਦਮਿਕ ਅਤੇ ਬੌਧਿਕ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 15-08-2026
ਅੰਮ੍ਰਿਤਸਰ, 14 ਅਗਸਤ (ਜਸਵੰਤ ਸਿੰਘ ਜੱਸ)- ਸਥਾਨਕ ਖ਼ਾਲਸਾ ਕਾਲਜ ਵਿਖੇ ਮਰਹੂਮ ਲੇਖਕ ਸੁਖਬੀਰ ਸਿੰਘ ਸੰਧੂ ਦੀ ਪੁਸਤਕ ‘ਪਾਇਲ’ ਦਾ 53 ਸਾਲ ਬਾਅਦ ਪੁਨਰ ਜਨਮ ਹੋਣ ‘ਤੇ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਾਹਿਤਕ, ਅਕਾਦਮਿਕ ਅਤੇ ਬੌਧਿਕ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਤੇ ਨਾਮਵਰ ਪੰਜਾਬੀ ਚਿੰਤਕ ਡਾ. ਆਤਮ ਸਿੰਘ ਰੰਧਾਵਾ ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਨੇ ਕੀਤੀ। ਉਨ੍ਹਾਂ ਨਾਲ ਡਾ. ਪਰਮਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ, ਡਾ. ਦਲਜੀਤ ਸਿੰਘ, ਡਾ. ਦਯਾ ਸਿੰਘ ਅਤੇ ਡਾ. ਗੁਰਬੀਰ ਸਿੰਘ ਬਰਾੜ ਸਮੇਤ ਹੋਰ ਵਿਦਵਾਨ, ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਇਸ ਮੌਕੇ ਡਾ: ਰੰਧਾਵਾ ਤੇ ਹੋਰ ਸ਼ਖਸੀਅਤਾਂ ਵਲੋਂ ਪੁਸਤਕ ‘ਪਾਇਲ’ ਨੂੰ ਪਾਠਕਾਂ ਦੇ ਰੂ-ਬਰੂ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਰੰਧਾਵਾ ਨੇ ਕਿਹਾ ਕਿ ਜਿਸ ਸ਼ਾਇਰ ਦੀਆਂ ਰਚਨਾਵਾਂ ਨੁਸਰਤ ਫ਼ਤਹਿ ਅਲੀ ਖਾਂ, ਨਸੀਬੋ ਲਾਲ, ਨਜ਼ਾਕਤ ਅਲੀ, ਮਰਾਤਬ ਅਲੀ ਤੇ ਅਕਰਮ ਰਾਹੀ ਵਰਗੇ ਗਾਇਕਾਂ ਨੇ ਗਾਈਆਂ ਹੋਣ, ਉਸ ਨੂੰ ਏਨੇ ਸਾਲ ਵਿਸਾਰਨਾ ਬਹੁਤ ਵੱਡੀ ਉਕਾਈ ਹੈ। 1973 ਵਿਚ ਇਸ ਦਾ ਪਹਿਲਾ ਐਡੀਸ਼ਨ ਸਿਰਫ਼ ਦਸ ਕਾਪੀਆਂ ਹੀ ਜਿਲਦਬੰਦ ਹੋ ਸਕਿਆ ਸੀ। ਹੁਣ 53 ਸਾਲ ਬਾਅਦ ਇਸ ਗ਼ਜ਼ਲ ਸੰਗ੍ਰਹਿ ਦਾ ਪੁਨਰ ਜਨਮ ਹੋਣਾ ਇਤਿਹਾਸਕ ਘਟਨਾ ਹੈ। ਇਹ ਪੁਸਤਕ ਪਾਠਕਾਂ ਨੂੰ ਨਵੇਂ ਵਿਚਾਰਾਂ ਨਾਲ ਜੋੜਨ ਵਿਚ ਸਫ਼ਲ ਹੋਈ ਹੈ । ਉਨ੍ਹਾਂ ਕਿਹਾ ਕਿ ਇਹ ਪੁਸਤਕ ਪਹਿਲੀ ਵਾਰ ਅਕਤੂਬਰ 1973 ਵਿਚ ਪ੍ਰਕਾਸ਼ਿਤ ਹੋਈ ਸੀ ਅਤੇ ਅੱਜ ਇਸ ਦਾ ਦੂਜਾ ਐਡੀਸ਼ਨ 53 ਸਾਲਾਂ ਬਾਅਦ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਸੰਪਾਦਕੀ ਹੇਠ ਪ੍ਰਕਾਸ਼ਿਤ ਹੋਣਾ ਬੜੇ ਮਾਣ ਤੇ ਸਨਮਾਨ ਵਾਲੀ ਗੱਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ‘ਪਾਇਲ’ ਪੰਜਾਬੀ ਸਾਹਿਤ ਵਿਚ ਇਕ ਨਵਾਂ ਮੀਲ ਪੱਥਰ ਸਾਬਤ ਹੋਵੇਗੀ। ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਪਾਇਲ ਦਾ ਲੇਖਕ ਭਾਵੇਂ ਗੁੰਮਨਾਮ ਰਿਹਾ ਪਰ ਸਮੇਂ ਨੇ ਉਸ ਦੀ ਅਸਲ ਪਹਿਚਾਣ ਕਰਵਾ ਦਿੱਤੀ ਹੈ। ਡਾ. ਦਯਾ ਸਿੰਘ ਨੇ ਕਿਹਾ ਇਹ ਪੁਸਤਕ ਵਿਚ ਯਾਦਾਂ, ਪਰਦੇਸ, ਮਾਂ ਧਰਤੀ ਪ੍ਰਤੀ ਪਿਆਰ, ਗਰੀਬੀ ਤੇ ਇਨਕਲਾਬੀ ਸੁਰ ਦਿਖਾਈ ਦੇਦੇ ਹਨ। ਬਾਕੀ ਬੁਲਾਰਿਆਂ ਨੇ ਵੀ ਮਰਹੂਮ ਲੇਖਕ ਸੁਖਬੀਰ ਸਿੰਘ ਸੰਧੂ ਦੇ ਇਸ ਸਾਹਿਤਕ ਉੱਦਮ ਦੀ ਸ਼ਲਾਘਾ ਕੀਤੀ। ‘ਸੁਰਤਿ’ ਦੇ ਸੰਪਾਦਕ ਡਾ. ਗੁਰਬੀਰ ਸਿੰਘ ਬਰਾੜ ਨੇ ਦੱਸਿਆ ਕਿ ਸੁਖਬੀਰ ਸਿੰਘ ਸੰਧੂ ਦੀ ਇਸ ਪੁਸਤਕ ਬਾਰੇ ਡਾ. ਆਤਮਜੀਤ, ਜਸਬੀਰ ਭੁੱਲਰ, ਡਾ. ਕੁਲਵਿੰਦਰ ਬਾਠ, ਹਰਜਿੰਦਰ ਕੰਗ, ਆਤਮ ਯਾਦ, ਡਾ. ਹਰਿੰਦਰ ਸੋਹਲ, ਡਾ. ਨਰੇਸ਼ ਕੁਮਾਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਮਨਿੰਦਰ ਗਿੱਲ ਕੈਨੇਡਾ, ਸਿਰਫ ਸਤਿਬੀਰ ਸਿੰਘ, ਡਾ. ਦਰਸ਼ਨ ਸਿੰਘ ਆਸ਼ਟ ਅਤੇ ਡਾ. ਕ੍ਰਿਸ਼ਨ ਸਿੰਘ ਨੇ ਮੁੱਲਵਾਨ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਤਰਨ ਤਾਰਨ ਦੇ ਜੰਮਪਲ ਇਸ ਕਵੀ ਦਾ ਜਨਮ 12 ਅਗਸਤ 1932 ਵਿਚ ਹੋਇਆ, ਲੰਮਾ ਸਮਾਂ ਉਨ੍ਹਾਂ ਲੰਡਨ ਵਿਚ ਗੁਜ਼ਾਰਿਆ ਅਤੇ 5 ਜੂਨ 1986 ਵਿਚ ਉਹ ਸਦੀਵੀ ਵਿਛੋੜਾ ਦੇ ਗਏ ਸਨ।
Ad Position 22
No active advertisement
ਪਿਛਲੀ ਖ਼ਬਰ 50 ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ
Ad Position 24