ਫੇਰੂਮਾਨ ਕਾਲਜ ਰਈਆ ਵਿਖੇ ਆਜ਼ਾਦੀ ਦਿਹਾੜਾ ਮਨਾਇਆ
ਰਈਆ, 16 ਅਗਸਤ (ਸ਼ਰਨਬੀਰ ਸਿੰਘ ਕੰਗ)ਂਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਵਿਖੇ 80ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਕਾਲਜ ਪ੍ਰਿੰ.
ਰਈਆ, 16 ਅਗਸਤ (ਸ਼ਰਨਬੀਰ ਸਿੰਘ ਕੰਗ)ਂਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਵਿਖੇ 80ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਕਾਲਜ ਪ੍ਰਿੰ. ਡਾ. ਅਨੂ ਕਪਿਲ ਵਲੋਂ ਸ਼ਿਰਕਤ ਕੀਤੀ ਗਈ ਅਤੇ ਉਨ੍ਹਾਂ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸਕੂਲ ਕਾਲਜ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ, ਡਾਂਸ ਅਤੇ ਯੋਗਾ ਪ੍ਰਦਰਸ਼ਨ, ਸ਼ਹੀਦ ਊਧਮ ਸਿੰਘ ਦੀ ਵਾਰ ਦਾ ਗਾਇਨ ਕੀਤਾ ਗਿਆ। ਸਾਰੇ ਵਿਦਿਆਰਥੀਆਂ ਵਲੋਂ ਆਜ਼ਾਦੀ ਦਾ ਦਿਹਾੜਾ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਲੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਆਜ਼ਾਦੀ ਲੈਣ ਵਾਸਤੇ ਸਾਡੇ ਲਈ ਬਹੁਤ ਸ਼ਹੀਦਾਂ ਨੇ ਯੋਗਦਾਨ ਪਾਇਆ ਹੈ। ਉਨ੍ਹਾਂ ਦੀਆਂ ਸ਼ਹਾਦਤਾਂ ਸਦਕਾ ਸਾਨੂੰ ਇਹ ਆਜ਼ਾਦੀ ਮਿਲੀ ਹੈ ਸੋ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਨੂੰ ਅੱਗੇ ਵਧਾਉਣ ਲਈ ਆਪਣੇ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਤੇ ਫੇਰੂਮਾਨ ਟਰੱਸਟ ਅਤੇ ਕਾਲਜ ਦੇ ਪ੍ਰਧਾਨ ਮੈਡਮ ਸਤਨਾਮ ਕੌਰ ਸੇਖੋਂ ਵਲੋਂ ਵੀ ਸਾਰਿਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਗਈ। ਇਸ ਮੌਕੇ ‘ਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ, ਕਾਲਜ ਦੇ ਅਸਿ. ਪ੍ਰੋ. ਦਲਜੀਤ ਕੌਰ, ਅਸਿ. ਪ੍ਰੋ. ਹਰਵੰਤ ਕੌਰ, ਅਸਿ. ਪ੍ਰੋ. ਰੁਪਿੰਦਰ ਕੌਰ ਅਤੇ ਅਸਿ. ਪ੍ਰੋ. ਇੰਦਰਪਾਲ ਕੌਰ ਹਾਜ਼ਰ ਸਨ।