15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਪਿੰਡ ਜਾਣੀਆਂ ’ਚ ਲਗਾਇਆ ਵਿਸ਼ੇਸ਼ ਸਿਹਤ ਜਾਂਚ ਕੈਂਪ

ਜੰਡਿਆਲਾ ਗੁਰੂ, 16 ਅਗਸਤ (ਅੰਮ੍ਰਿਤ ਪਾਲ ਸਿੰਘ)-ਪਿੰਡ ਜਾਣੀਆਂ ਵਿਖੇ ਸਾਬਕਾ ਸੈਨਿਕ ਕਿਸਾਨ ਮਜ਼ਦੂਰ ਕਮੇਟੀ ਪੰਜਾਬ ਹਲਕਾ ਬਲਾਕ ਜੰਡਿਆਲਾ ਗੁਰੂ ਵਲੋਂ ਜ਼ੋਨਲ ਪ੍ਰਧਾਨ ਅਤੇ ਕਾਨੂੰਨ ਵਿਭਾਗ ਦੇ ਮੁਖੀ ਸਰਬਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਵਿਸ਼ੇਸ਼ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਹ ਕੈਂਪ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 17-08-2026
ਜੰਡਿਆਲਾ ਗੁਰੂ, 16 ਅਗਸਤ (ਅੰਮ੍ਰਿਤ ਪਾਲ ਸਿੰਘ)-ਪਿੰਡ ਜਾਣੀਆਂ ਵਿਖੇ ਸਾਬਕਾ ਸੈਨਿਕ ਕਿਸਾਨ ਮਜ਼ਦੂਰ ਕਮੇਟੀ ਪੰਜਾਬ ਹਲਕਾ ਬਲਾਕ ਜੰਡਿਆਲਾ ਗੁਰੂ ਵਲੋਂ ਜ਼ੋਨਲ ਪ੍ਰਧਾਨ ਅਤੇ ਕਾਨੂੰਨ ਵਿਭਾਗ ਦੇ ਮੁਖੀ ਸਰਬਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਵਿਸ਼ੇਸ਼ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਹ ਕੈਂਪ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕੈਂਪ ਮੈਨੇਜਰ ਰਜਿੰਦਰ ਸਿੰਘ ਅਤੇ ਲਾਈਫ ਕੇਅਰ ਫਾਊਂਡੇਸ਼ਨ ਲੈਬੋਰੇਟਰੀ ਦੀ ਟੀਮ ਵਲੋਂ ਪੰਜਾਬ ਸਵਾਸਥ ਮਿਸ਼ਨ ਤਹਿਤ ਵੱਖ-ਵੱਖ ਲੈਬੋਰੇਟਰੀ ਟੈਸਟ ਕੀਤੇ ਗਏ। ਇਸ ਦੌਰਾਨ ਗੁਰਦਿਆਂ ਨਾਲ ਸੰਬੰਧਿਤ 6 ਟੈਸਟ ਮੁਫ਼ਤ ਕੀਤੇ ਗਏ, ਜਦਕਿ ਹੋਰਨਾਂ ਟੈਸਟਾਂ ‘ਤੇ 75 ਫੀਸਦੀ ਤੱਕ ਵਿਸ਼ੇਸ਼ ਛੋਟ ਦਿੱਤੀ ਗਈ। ਪਿੰਡ ਵਾਸੀਆਂ ਨੇ ਕੈਂਪ ਦਾ ਵੱਧ-ਚੜ੍ਹ ਕੇ ਲਾਭ ਲੈਂਦਿਆਂ ਪ੍ਰਬੰਧਕਾਂ ਦੇ ਇਸ ਲੋਕ-ਭਲਾਈ ਉਪਰਾਲੇ ਦੀ ਸ਼ਲਾਘਾ ਕੀਤੀ। ਕੈਂਪ ਨੂੰ ਸਫਲ ਬਣਾਉਣ ਵਿਚ ਇੰਸਪੈਕਟਰ ਸੁਖਦੇਵ ਸਿੰਘ, ਸੂਬੇਦਾਰ ਰਜਿੰਦਰ ਸਿੰਘ, ਸੂਬੇਦਾਰ ਮੇਜਰ ਗੁਰਭਾਗ ਸਿੰਘ, ਸੂਬੇਦਾਰ ਸ਼ਿੰਦਰਪਾਲ ਸਿੰਘ, ਬਲਬੀਰ ਸਿੰਘ, ਐੱਸ. ਆਈ. ਜਸਵੰਤ ਸਿੰਘ, ਗੁਰਮੇਹਰ ਸਿੰਘ, ਐੱਸ.ਆਈ. ਸੁਖਦੇਵ ਸਿੰਘ ਅਤੇ ਗੁਰਜਿੰਦਰ ਸਿੰਘ ਸਮੇਤ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਐੱਸ.ਐੱਸ.ਕੇ.ਐੱਮ.ਸੀ. (ਏ.), ਪੰਜਾਬ ਦੀ ਪ੍ਰਬੰਧਕੀ ਟੀਮ ਨੇ ਸਹਿਯੋਗ ਦਿੱਤਾ। ਅੰਤ ਵਿਚ ਸਰਬਜੀਤ ਸਿੰਘ ਵਿਰਕ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸਮੂਹ ਸੰਗਤਾਂ ਅਤੇ ਲਾਈਫ ਕੇਅਰ ਫਾਊਂਡੇਸ਼ਨ ਲੈਬੋਰੇਟਰੀ ਦੀ ਟੀਮ ਦਾ ਧੰਨਵਾਦ ਕੀਤਾ। ‘
Ad Position 22
No active advertisement
ਪਿਛਲੀ ਖ਼ਬਰ ਫੇਰੂਮਾਨ ਕਾਲਜ ਰਈਆ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਫੇਰੂਮਾਨ ਕਾਲਜ ਰਈਆ ਵਿਖੇ ਆਜ਼ਾਦੀ ਦਿਹਾੜਾ ਮਨਾਇਆ
Ad Position 24