ਕੇਵਲ ਕਾਗਜ਼ਾਂ ’ਚ ਬਣਿਆ ਬਲਾਕ ਤਰਸਿੱਕਾ ਲੋਕਾਂ ਦੇ ਵਿਰੋਧ ਨੂੰ ਟਾਲਣ ਲਈ ਇਕ ਧੋਖੇ ਤੋਂ ਵੱਧ ਕੁਝ ਨਹੀਂ-ਡੈਨੀ
ਤਰਸਿੱਕਾ, 18 ਅਗਸਤ (ਗੁਰਪ੍ਰੀਤ ਸਿੰਘ ਮੱਤੇਵਾਲ)- ਪੰਜਾਬ ਸਰਕਾਰ ਪੇਂਡੂ ਅਤੇ ਪੰਚਾਇਤ ਵਿਕਾਸ ਵਲੋਂ ਜਾਰੀ ਨੋਟੀਫਿਕੇਸ਼ਨ ਨੰਬਰ: 7/7/2026-ਟੀ-4/ 9023 ਜ਼ਿਲ੍ਹਾ ਅੰਮ੍ਰਿਤਸਰ ਵਿਚ ਨਵਾਂ ਬਲਾਕ ਤਰਸਿੱਕਾ ਦੀ ਪ੍ਰਵਾਨਗੀ ਦਿੱਤੀ ਗਈ ਜਿਸ ਵਿਚ ਇਹ ਨਵਾਂ ਤਰਸਿੱਕਾ ਬਲਾਕ 2027 ਦੀ ਮਰਦਮਸ਼ੁਮਾਰੀ ਪੂਰੀ ਹੋਣ ਤੋਂ ਬਾਅਦ 01. 04.
ਸ
ਸਾਬਕਾ ਵਿਧਾਇਕ ਡੈਨੀ ਬੰਡਾਲਾ ਸਰਕਾਰ ਵਲੋਂ ਬਲਾਕ ਤਰਸਿੱਕਾ ਨੂੰ ਬਣਾਉਣ ਸੰਬੰਧੀ ਜਾਰੀ ਨੋਟੀਫਿਕੇਸ਼ਨ ਨੂੰ ਝੂਠ ਦੱਸਦੇ ਹੋਏ ਜਾਣਕਾਰੀ ਦਿੰਦੇ ਹੋਏ। ਤਸਵੀਰ : ਗੁਰਪ੍ਰੀਤ ਸਿੰਘ ਮੱਤੇਵਾਲ
19-08-2026
ਤਰਸਿੱਕਾ, 18 ਅਗਸਤ (ਗੁਰਪ੍ਰੀਤ ਸਿੰਘ ਮੱਤੇਵਾਲ)- ਪੰਜਾਬ ਸਰਕਾਰ ਪੇਂਡੂ ਅਤੇ ਪੰਚਾਇਤ ਵਿਕਾਸ ਵਲੋਂ ਜਾਰੀ ਨੋਟੀਫਿਕੇਸ਼ਨ ਨੰਬਰ: 7/7/2026-ਟੀ-4/ 9023 ਜ਼ਿਲ੍ਹਾ ਅੰਮ੍ਰਿਤਸਰ ਵਿਚ ਨਵਾਂ ਬਲਾਕ ਤਰਸਿੱਕਾ ਦੀ ਪ੍ਰਵਾਨਗੀ ਦਿੱਤੀ ਗਈ ਜਿਸ ਵਿਚ ਇਹ ਨਵਾਂ ਤਰਸਿੱਕਾ ਬਲਾਕ 2027 ਦੀ ਮਰਦਮਸ਼ੁਮਾਰੀ ਪੂਰੀ ਹੋਣ ਤੋਂ ਬਾਅਦ 01.04.2027 ਤੋਂ ਹੋਂਦ ਵਿਚ ਆ ਜਾਵੇਗਾ। ਬਲਾਕ ਤਰਸਿੱਕਾ ਵਿਚ ਵਿਧਾਨ ਸਭਾ ਹਲਕਾ ਨਾਲ ਸੰਬੰਧਿਤ 64 ਪਿੰਡਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਕੁਝ ਮਹੀਨੇ ਪਹਿਲਾਂ ਰਾਜ ਦੇ ਸਾਰੇ ਬਲਾਕਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਹਰੇਕ ਬਲਾਕ ਨੂੰ ਵਿਧਾਨ ਸਭਾ ਹਲਕੇ ਮੁਤਾਬਕ ਨਵੇਂ ਬਲਾਕ ਬਣਾਏ ਗਏ ਸਨ ਪਰ ਇਸੇ ਨੋਟੀਫਿਕੇਸ਼ਨ ਵਿਚ ਬਲਾਕ ਤਰਸਿੱਕਾ ਨੂੰ ਭੰਗ ਕਰਦੇ ਹੋਏ ਇਸ ਬਲਾਕ ਨਾਲ ਸੰਬੰਧਿਤ ਹਲਕਾ ਮਜੀਠਾ ਦੇ ਪਿੰਡਾਂ ਨੂੰ ਨਵੀਂ ਬਣੀ ਮਜੀਠਾ 2 ਬਲਾਕ ਨਾਲ ਜੋੜ ਦਿੱਤੇ ਗਏ ਤੇ ਹਲਕਾ ਜੰਡਿਆਲਾ ਗੁਰੂ ਦੇ ਪਿੰਡਾਂ ਨੂੰ ਬਲਾਕ ਜੰਡਿਆਲਾ ਗੁਰੂ ਨਾਲ ਜੋੜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹਲਕਾ ਵਿਧਾਇਕ ਹਰਭਜਨ ਸਿੰਘ ਈ. ਟੀ. ਓ. ਨੂੰ ਤਰਸਿੱਕਾ ਤੇ ਆਸ ਪਾਸ ਦੇ ਪਿੰਡਾਂ ਵਿਚੋਂ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਬਲਾਕ ਨੂੰ ਲੈ ਕੇ ਵੱਡੀ ਪੱਧਰ ’ਤੇ ਧਰਨੇ ਮੁਜ਼ਾਹਰੇ ਕੀਤੇ ਗਏ। ਭਾਵੇਂ ਕਿ ਅਗਾਮੀ ਚੋਣਾਂ ਦੇ ਮਦੇਨਜਰ ਇਲਕੇ ਦੇ ਲੋਕਾਂ ਵਿਚ ਵਧਦੇ ਰੋਸ ਨੂੰ ਰੋਕਣ ਲਈ ਹਲਕਾ ਵਿਧਾਇਕ ਵਲੋਂ ਬਲਾਕ ਤਰਸਿੱਕਾ ਨੂੰ ਮੁੜ ਬਣਾਉਣ ਲਈ ਪੰਜਾਬ ਸਰਕਾਰ ਪਾਸੋਂ ਨੋਟੀਫਿਕੇਸ਼ਨ ਜਾਰੀ ਕਰਵਾ ਦਿੱਤਾ ਗਿਆ ਹੈ ਪਰ ਅੱਜ ਸਾਬਕਾ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਇਸ ਨੋਟੀਫਿਕੇਸ਼ਨ ਨੂੰ ਤਰਸਿੱਕਾ ਦੇ ਲੋਕਾਂ ਨਾਲ ਵੱਡਾ ਧੋਖਾ ਦੱਸਦਿਆਂ ਕਿਹਾ ਕਿ ਭਾਵੇ ਕਿ ਹਲਕਾ ਵਿਧਾਇਕ ਇਸ ਨੋਟੀਫਿਕੇਸ਼ਨ ਨੂੰ ਲੈ ਕੇ ਅਪਣੀ ਵਾਹ ਵਾਹ ਖੱਟਣਾ ਚਾਹੁੰਦਾ ਹੈ ਪਰ ਇਹ ਬਲਾਕ ਕੇਵਲ ਕਾਗਜਾਂ ਵਿਚ ਹੀ ਹੋਂਦ ਵਿਚ ਲਿਆਂਦੀ ਗਈ ਹੈ ਜੋ ਕਿ ਪੰਜਾਬ ਸਰਕਾਰ ਦਾ ਇਕ ਝੂਠ ਸਾਬਤ ਹੋ ਚੁੱਕਾ ਹੈ ਤੇ ਇਹ ਨੋਟੀਫਿਕੇਸ਼ਨ ਕੇਵਲ ਲੋਕਾਂ ਦੇ ਅੱਖਾਂ ਵਿਚ ਘੱਟਾ ਪਾਉਣ ਲਈ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਇਹ ਬਲਾਕ 01-04-2027 ਤੋਂ ਬਾਅਦ ਅਗਲੀ ਸਰਕਾਰ ਬਣਨ ਤੋਂ ਬਾਅਦ ਹੋਂਦ ਵਿਚ ਆਵੇਗਾ। ਸਾਬਕਾ ਵਿਧਾਇਕ ਵਲੋਂ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਬਲਾਕ ਤਰਸਿੱਕਾ ਨੂੰ ਤੁਰੰਤ ਬਣਾ ਕੇ ਲੋਕਾਂ ਨੂੰ ਸਹੂਲਤ ਦੇ ਸਕਦੀ ਸੀ ਪਰ ਮੌਜੂਦਾ ਵਿਧਾਇਕ ਤੇ ਪੰਜਾਬ ਸਰਕਾਰ ਇਸ ਮਸਲੇ ਨੂੰ ਅਗਲੀ ਸਰਕਾਰ ਬਣਨ ਤੱਕ ਕੇਵਲ ਅਗਮੀ ਚੋਣਾਂ ਵਿਚ ਲੋਕਾਂ ਦੇ ਵਿਰੋਧ ਨੂੰ ਟਾਲਣ ਲਈ ਇਹ ਝੂਠਾ ਸੁਫਨਾ ਦਿਖਾਇਆ ਜਾ ਰਿਹਾ ਹੈ ।