18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸਤਿਅਮ ਇੰਸਟੀਚਿਊਟ ਵਿਖੇ ਆਜ਼ਾਦੀ ਦਿਹਾੜੇ ਸੰਬੰਧੀ ਸਮਾਗਮ ਕਰਵਾਇਆ

ਰਾਮ ਤੀਰਥ, 18 ਅਗਸਤ (ਧਰਵਿੰਦਰ ਸਿੰਘ ਔਲਖ)- ਸਤਿਅਮ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਾਮ ਤੀਰਥ ਵਿਖੇ 15 ਅਗਸਤ ਨੂੰ ਭਾਰਤ ਦੇ 80ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਚੇਅਰਮੈਨ ਡਾ.

Ad Position 21
No active advertisement
ਅਜੀਤ ਡੈਸਕ 19-08-2026
ਰਾਮ ਤੀਰਥ, 18 ਅਗਸਤ (ਧਰਵਿੰਦਰ ਸਿੰਘ ਔਲਖ)- ਸਤਿਅਮ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਾਮ ਤੀਰਥ ਵਿਖੇ 15 ਅਗਸਤ ਨੂੰ ਭਾਰਤ ਦੇ 80ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਡਾ. ਮਹਿੰਦੁਲਾ ਭਾਰਦਵਾਜ, ਡਾਇਰੈਕਟਰ ਸਿਮਰਤ ਸਤਿਅਮ ਭਾਰਦਵਾਜ, ਡਾਇਰੈਕਟਰ ਸ਼ੁਭੀ ਭਾਰਦਵਾਜ, ਪ੍ਰਿੰਸੀਪਲ ਡਾ. ਇਸ਼ਮ ਕੁਮਾਰ ਅਤੇ ਵਾਈਸ ਪ੍ਰਿੰਸੀਪਲ ਅਨਦੀਪ ਕੌਰ ਵਲੋਂ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ ਅਤੇ ਰਾਸ਼ਟਰੀ ਗੀਤ ਗਾਇਆ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਡਾ. ਰਾਜੇਸ਼ ਭਾਰਦਵਾਜ ਨੇ ਕਿਹਾ ਕਿ ਅੱਜ ਅਸੀਂ ਆਜ਼ਾਦੀ ਦੀ ਸਾਹ ਲੈ ਰਹੇ ਹਾਂ, ਜੋ ਸਾਡੇ ਦੇਸ਼ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਸੰਭਵ ਹੋ ਸਕਿਆ ਹੈ। ਉਨ੍ਹਾਂ ਵਲੋਂ ਸਟਾਫ਼ ਅਤੇ ਵਿਦਿਆਰਥੀਆਂ ਨੂੰ ਆਪਸ ਵਿਚ ਮਿਲਜੁਲ ਕੇ ਰਹਿਣ ਦੀ ਸਿੱਖਿਆ ਦਿੱਤੀ ਗਈ ਅਤੇ ਕਿਹਾ ਕਿ ਸਾਨੂੰ ਜਾਤ-ਪਾਤ ਅਤੇ ਧਰਮ ਦਾ ਭੇਦਭਾਵ ਛੱਡ ਕੇ ਇਕਜੁਟ ਹੋ ਕੇ ਰਹਿਣਾ ਚਾਹੀਦਾ ਹੈ ਅਤੇ ਹਰ ਧਰਮ ਦੀ ਇੱਜ਼ਤ ਕਰਨੀ ਚਾਹੀਦੀ ਹੈ। ਮੈਨੇਜਿੰਗ ਡਾਇਰੈਕਟਰ ਡਾ. ਮਹਿੰਦੁਲਾ ਭਾਰਦਵਾਜ ਨੇ ਵੀ ਸਿੱਖਿਆ ਦਿੱਤੀ ਕਿ ਸਾਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ਅਤੇ ਵਾਤਾਵਰਨ ਹਰਿਆ-ਭਰਿਆ ਰੱਖਣਾ ਚਾਹੀਦਾ ਹੈ ।ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਵੀ ਜਾਗਰੂਕ ਕੀਤਾ ਗਿਆ। ਡਾਇਰੈਕਟਰ ਸਤਿਅਮ ਭਾਰਦਵਾਜ ਨੇ ਇਸ ਮੌਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਇਸ ਦਿਨ ਦਾ ਮਹੱਤਵ ਦੱਸਿਆ।
Ad Position 22
No active advertisement
ਪਿਛਲੀ ਖ਼ਬਰ ਅਜਨਾਲਾ ’ਚ ਅਮਨ-ਕਾਨੂੰਨ ਦੀ ਮਾੜੀ ਸਥਿਤੀ ਖ਼ਿਲਾਫ਼ ਸਾਬਕਾ ਵਿਧਾਇਕ ਹਰਪ੍ਰਤਾਪ ਦੀ ਅਗਵਾਈ ’ਚ ਕਾਂਗਰਸ ਨੇ ਖੋਲ੍ਹਿਆ ਮੋਰਚਾ... ਅਗਲੀ ਖ਼ਬਰ ਕੇਵਲ ਕਾਗਜ਼ਾਂ ’ਚ ਬਣਿਆ ਬਲਾਕ ਤਰਸਿੱਕਾ ਲੋਕਾਂ ਦੇ ਵਿਰੋਧ ਨੂੰ ਟਾਲਣ ਲਈ ਇਕ ਧੋਖੇ ਤੋਂ ਵੱਧ ਕੁਝ ਨਹੀਂ-ਡੈਨੀ
Ad Position 24