28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪੰਜਾਬ ਦੇ ਪਿੰਡਾਂ ’ਚ ਨਿੱਤ ਦਿਨ ਹੋ ਰਹੀਆਂ ਨਸ਼ੇ ਕਾਰਨ ਮੌਤਾਂ

ਜੈਂਤੀਪੁਰ, 27 ਅਗਸਤ (ਭੁਪਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਵਿੱਢੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਇਕ ਸਾਰਥਕ ਕਦਮ ਸੀ ਜਿਸ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਸਨ ਪਰ ਸਮੇਂ ਦੇ ਨਾਲ ਨਾਲ ਇਹ ਮੁਹਿੰਮ ਠੁੱਸ ਹੋ ਕੇ ਰਹਿ ਗਈ ਹੈ ਅਤੇ ਅੱਗੇ ਨਾਲੋਂ ਵੀ ਵੱਧ ਤਦਾਦ ਵਿਚ ਨਸ਼ੇ ਸ਼ਰੇਆਮ ਗਲੀ ਗਲੀ ਵਿਕ ਰਹੇ ਹਨ ਪਰੰਤੂ ਪ੍ਰਸ਼ਾਸਨ ਬੇਵਸ ਨਜ਼ਰ ਆਉਂਦਾ ਹੈ ਅਤੇ ਇਸ ਦੀ ਸ਼ਿਕਾਇਤ ਕਰਨ ਵਾਲੇ ਵਿਅਕਤੀ ਦਾ ਮੌਕਾ ਪਾ ਕੇ ਕੁਟਾਪਾ ਚਾੜਿਆ ਜਾਂਦਾ ਹੈ ਜਾਂ ਜਾਨੋ ਮਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਨਸ਼ਈ ਆਪਣੇ ਆਪ ਨੂੰ ਖ਼ੁਦ ਹੀ ਇਕ ਕਾਬਲ ਡਾਕਟਰ ਦੀ ਤਰ੍ਹਾਂ ਟੀਕੇ ਲਗਾ ਲੈਂਦੇ ਹਨ ਅਤੇ ਫਿਰ ਗਲੀਆਂ ਬਾਜ਼ਾਰਾਂ ’ ਚ ਘੁੰਮਦੇ ਆਮ ਨਜ਼ਰ ਆਉਂਦੇ ਹਨ ਅਤੇ ਸ਼ਮਸ਼ਾਨ ਭੂਮੀ ਜਾਂ ਹੋਰ ਇਨਸਾਨ ਥਾਵਾਂ ’ਤੇ ਜਹਾਜ਼ ਦੀ ਤਰ੍ਹਾਂ ਲੈਂਡ ਕਰਕੇ ਪੈ ਜਾਂਦੇ ਹਨ ਤੇ ਕਈਆਂ ਦੀ ਉੱਥੇ ਹੀ ਮੌਤ ਵੀ ਹੋ ਜਾਂਦੀ ਹੈ ਸਰਕਾਰ ਦੀਆਂ ਨਜ਼ਰਾਂ ਦੇ ਕਾਗਜ਼ਾਂ ’ਚ ਨਸ਼ਾ ਹੋ ਖ਼ਤਮ ਹੋ ਗਿਆ ਹੈ ਪਰ ਦਿਹਾਤੀ ਇਲਾਕਿਆਂ ’ਚ ਚਿੱਟੇ ਦਿਨ ਦਿਹਾੜੇ ਪੰਜਾਬ ਦੀ ਜਵਾਨੀ ਖ਼ਤਮ ਹੋ ਰਹੀ ਹੈ ਜਿਸ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ, ਇੱਥੇ ਕੁਝ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਸਾਡੇ ਇਲਾਕੇ ਵਿਚ ਸਮੈਕ ਦੇ ਨਾਲ ਨਾਲ ਮੈਡੀਕਲ ਨਸ਼ਾ ਵੀ ਬਹੁਤ ਵਿਕ ਰਿਹਾ ਹੈ। ਜੇਕਰ ਅਸੀਂ ਪੁਲਿਸ ਚੌਕੀ ਨੂੰ ਸੂਚਿਤ ਕਰਦੇ ਹਾਂ ਤਾਂ ਉਹ ਉਨ੍ਹਾਂ ਵਿਅਕਤੀਆਂ ਨੂੰ ਫੋਨ ਕਰਕੇ ਦੱਸ ਦਿਂਦੇ ਹਨ ਕਿ ਉਹ ਵਿਅਕਤੀ ਤੇਰੀ ਸ਼ਿਕਾਇਤ ਕਰ ਰਿਹਾ ਹੈ ਤੇ ਉਹ ਸ਼ਾਮ ਨੂੰ ਚੌਕੀ ਵੱਲ ਵੱਡੇ ਲਿਫਾਫੇ ਭਰ ਕੇ ਪਹੁੰਚ ਜਾਂਦੇ ਹਨ ਤੇ ਫਿਰ ਥੋੜ੍ਹੀ ਦੇਰ ਬਾਅਦ ਪਤਾ ਲਗਦਾ ਹੈ ਇਕ ਵਿਅਕਤੀ ਉੱਪਰ ਹਮਲਾ ਹੋ ਗਿਆ ਹੈ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੈ ਤੇ ਹਸਪਤਾਲ ਵਿਚ ਜ਼ੇਰੇ ਇਲਾਜ ਦਾਖਲ ਹੈ।

Ad Position 21
No active advertisement
ਅਜੀਤ ਡੈਸਕ 28-08-2026
ਜੈਂਤੀਪੁਰ, 27 ਅਗਸਤ (ਭੁਪਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਵਿੱਢੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਇਕ ਸਾਰਥਕ ਕਦਮ ਸੀ ਜਿਸ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਸਨ ਪਰ ਸਮੇਂ ਦੇ ਨਾਲ ਨਾਲ ਇਹ ਮੁਹਿੰਮ ਠੁੱਸ ਹੋ ਕੇ ਰਹਿ ਗਈ ਹੈ ਅਤੇ ਅੱਗੇ ਨਾਲੋਂ ਵੀ ਵੱਧ ਤਦਾਦ ਵਿਚ ਨਸ਼ੇ ਸ਼ਰੇਆਮ ਗਲੀ ਗਲੀ ਵਿਕ ਰਹੇ ਹਨ ਪਰੰਤੂ ਪ੍ਰਸ਼ਾਸਨ ਬੇਵਸ ਨਜ਼ਰ ਆਉਂਦਾ ਹੈ ਅਤੇ ਇਸ ਦੀ ਸ਼ਿਕਾਇਤ ਕਰਨ ਵਾਲੇ ਵਿਅਕਤੀ ਦਾ ਮੌਕਾ ਪਾ ਕੇ ਕੁਟਾਪਾ ਚਾੜਿਆ ਜਾਂਦਾ ਹੈ ਜਾਂ ਜਾਨੋ ਮਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਨਸ਼ਈ ਆਪਣੇ ਆਪ ਨੂੰ ਖ਼ੁਦ ਹੀ ਇਕ ਕਾਬਲ ਡਾਕਟਰ ਦੀ ਤਰ੍ਹਾਂ ਟੀਕੇ ਲਗਾ ਲੈਂਦੇ ਹਨ ਅਤੇ ਫਿਰ ਗਲੀਆਂ ਬਾਜ਼ਾਰਾਂ ’ ਚ ਘੁੰਮਦੇ ਆਮ ਨਜ਼ਰ ਆਉਂਦੇ ਹਨ ਅਤੇ ਸ਼ਮਸ਼ਾਨ ਭੂਮੀ ਜਾਂ ਹੋਰ ਇਨਸਾਨ ਥਾਵਾਂ ’ਤੇ ਜਹਾਜ਼ ਦੀ ਤਰ੍ਹਾਂ ਲੈਂਡ ਕਰਕੇ ਪੈ ਜਾਂਦੇ ਹਨ ਤੇ ਕਈਆਂ ਦੀ ਉੱਥੇ ਹੀ ਮੌਤ ਵੀ ਹੋ ਜਾਂਦੀ ਹੈ ਸਰਕਾਰ ਦੀਆਂ ਨਜ਼ਰਾਂ ਦੇ ਕਾਗਜ਼ਾਂ ’ਚ ਨਸ਼ਾ ਹੋ ਖ਼ਤਮ ਹੋ ਗਿਆ ਹੈ ਪਰ ਦਿਹਾਤੀ ਇਲਾਕਿਆਂ ’ਚ ਚਿੱਟੇ ਦਿਨ ਦਿਹਾੜੇ ਪੰਜਾਬ ਦੀ ਜਵਾਨੀ ਖ਼ਤਮ ਹੋ ਰਹੀ ਹੈ ਜਿਸ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ, ਇੱਥੇ ਕੁਝ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਸਾਡੇ ਇਲਾਕੇ ਵਿਚ ਸਮੈਕ ਦੇ ਨਾਲ ਨਾਲ ਮੈਡੀਕਲ ਨਸ਼ਾ ਵੀ ਬਹੁਤ ਵਿਕ ਰਿਹਾ ਹੈ। ਜੇਕਰ ਅਸੀਂ ਪੁਲਿਸ ਚੌਕੀ ਨੂੰ ਸੂਚਿਤ ਕਰਦੇ ਹਾਂ ਤਾਂ ਉਹ ਉਨ੍ਹਾਂ ਵਿਅਕਤੀਆਂ ਨੂੰ ਫੋਨ ਕਰਕੇ ਦੱਸ ਦਿਂਦੇ ਹਨ ਕਿ ਉਹ ਵਿਅਕਤੀ ਤੇਰੀ ਸ਼ਿਕਾਇਤ ਕਰ ਰਿਹਾ ਹੈ ਤੇ ਉਹ ਸ਼ਾਮ ਨੂੰ ਚੌਕੀ ਵੱਲ ਵੱਡੇ ਲਿਫਾਫੇ ਭਰ ਕੇ ਪਹੁੰਚ ਜਾਂਦੇ ਹਨ ਤੇ ਫਿਰ ਥੋੜ੍ਹੀ ਦੇਰ ਬਾਅਦ ਪਤਾ ਲਗਦਾ ਹੈ ਇਕ ਵਿਅਕਤੀ ਉੱਪਰ ਹਮਲਾ ਹੋ ਗਿਆ ਹੈ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੈ ਤੇ ਹਸਪਤਾਲ ਵਿਚ ਜ਼ੇਰੇ ਇਲਾਜ ਦਾਖਲ ਹੈ। ਇਸ ਇਲਾਕੇ ’ਚ ਬਾਹਰੀ ਅਫਸਰਾਂ ਤੋਂ ਚੈਕਿੰਗ ਕਰਵਾਈ ਜਾਵੇ ਤੇ ਫੜੇ ਗਏ ਦੋਸ਼ੀਆਂ ਨਾਲ ਸੰਬੰਧਿਤ ਪੁਲਿਸ ਚੌਕੀ ਦੇ ਮੁਲਾਜ਼ਮਾਂ ਉੱਪਰ ਵੀ ਤੁਰੰਤ ਪਰਚਾ ਦਰਜ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਮਹਿਰ ਬੁਖ਼ਾਰੀ ਵਿਖੇ ਸਾਲਾਨਾ ਜੋੜ ਸਮਾਗਮ 31 ਤੋਂ- ਬਾਬਾ ਜੋਗਾ ਸਿੰਘ ਅਗਲੀ ਖ਼ਬਰ ਮਜੀਠਾ ਰੋਡ ਦੀ ਪੁਲਿਸ ਵਲੋਂ ਵਾਹਨ ਚੋਰ ਗਰੋਹ ਦਾ ਪਰਦਾਫਾਸ਼ : 4 ਕਾਬੂ -6 ਵਾਹਨ ਬਰਾਮਦ
Ad Position 24