ਦਾਣਾ ਮੰਡੀ ਨੇੜਿਓਂ ਨਾਜਾਇਜ਼ ਕਬਜ਼ੇ ਹਟਾਏ ਜਾਣ ’ਤੇ ਆੜ੍ਹਤੀਆਂ ਨੇ ਕੀਤਾ ਨਗਰ ਪ੍ਰਧਾਨ ਸੰਜੀਵ ਭੰਡਾਰੀ ਦਾ ਧੰਨਵਾਦ
ਰਈਆ, 6 ਸਤੰਬਰ (ਸ਼ਰਨਬੀਰ ਸਿੰਘ ਕੰਗ)-ਪਿਛਲੇ ਦਿਨੀਂ ਸੰਜੀਵ ਭੰਡਾਰੀ ਵਲੋਂ ਨਗਰ ਪੰਚਾਇਤ ਰਈਆ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਦੇ ਹੀ ਰਈਆ ਵਾਸੀਆਂ ਖਾਸ ਕਰਕੇ ਦਾਣਾ ਮੰਡੀ ਦੇ ਆੜਤੀਆਂ ਤੇ ਕਿਸਾਨਾਂ ਲਈ ਵੱਡੀ ਸਿਰਦਰਦੀ ਬਣੀਆਂ ਨਜਾਇਜ ਝੁਗੀਆਂ ਨੂੰ ਹਟਾ ਕੇ ਵੱਡੀ ਰਾਹਤ ਦਿੱਤੀ ਗਈ। ਅੱਜ ਮੰਡੀ ਦੇ ਆੜਤੀਆਂ ਨੇ ਪ੍ਰਧਾਨ ਰਾਜੀਵ ਭੰਡਾਰੀ ਦੀ ਅਗਵਾਈ ਹੇਠ ਨਗਰ ਪੰਚਾਇਤ ਰਈਆ ਦੇ ਦਫਤਰ ਪਹੁੰਚ ਕੇ ਸ੍ਰੀ ਸੰਜੀਵ ਭੰਡਾਰੀ ਦਾ ਧੰਨਵਾਦ ਕੀਤਾ।
ਰਈਆ, 6 ਸਤੰਬਰ (ਸ਼ਰਨਬੀਰ ਸਿੰਘ ਕੰਗ)-ਪਿਛਲੇ ਦਿਨੀਂ ਸੰਜੀਵ ਭੰਡਾਰੀ ਵਲੋਂ ਨਗਰ ਪੰਚਾਇਤ ਰਈਆ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਦੇ ਹੀ ਰਈਆ ਵਾਸੀਆਂ ਖਾਸ ਕਰਕੇ ਦਾਣਾ ਮੰਡੀ ਦੇ ਆੜਤੀਆਂ ਤੇ ਕਿਸਾਨਾਂ ਲਈ ਵੱਡੀ ਸਿਰਦਰਦੀ ਬਣੀਆਂ ਨਜਾਇਜ ਝੁਗੀਆਂ ਨੂੰ ਹਟਾ ਕੇ ਵੱਡੀ ਰਾਹਤ ਦਿੱਤੀ ਗਈ। ਅੱਜ ਮੰਡੀ ਦੇ ਆੜਤੀਆਂ ਨੇ ਪ੍ਰਧਾਨ ਰਾਜੀਵ ਭੰਡਾਰੀ ਦੀ ਅਗਵਾਈ ਹੇਠ ਨਗਰ ਪੰਚਾਇਤ ਰਈਆ ਦੇ ਦਫਤਰ ਪਹੁੰਚ ਕੇ ਸ੍ਰੀ ਸੰਜੀਵ ਭੰਡਾਰੀ ਦਾ ਧੰਨਵਾਦ ਕੀਤਾ।ਇਸ ਮੌਕੇ ਕੌਂਸਲਰ ਸਰਬਜੀਤ ਸਿੰਘ ਮਾਨ, ਜਥੇ. ਬਲਦੇਵ ਸਿੰਘ ਬੋਦੇਵਾਲ, ਭਾਜਪਾ ਆਗੂ ਰਜੇਸ਼ ਟਾਂਗਰੀ, ਜੈਮਲ ਸਿੰਘ ਖੋਜਕੀਪੁਰ, ਕਰਨ ਤ੍ਰੇਹਨ, ਰਾਜੇਸ਼ ਕੁਮਾਰ ਟਾਂਗਰੀ, ਉਪਿੰਦਰ ਤ੍ਰੇਹਨ, ਮਨੀ ਨਈਅਰ, ਸਨੀਲ ਰਿਖੀ, ਗੱਜਣ ਸਿੰਘ, ਰਾਹੁਲ ਰਿਖੀ, ਜੇ. ਐੱਸ. ਮਾਨ ਆਦਿ ਹਾਜ਼ਰ ਸਨ।ਇਥੇ ਵਰਨਣਯੋਗ ਹੈ ਕਿ ਇਨ੍ਹਾਂ ਝੁੱਗੀਆਂ ਵਿਚ ਰਹਿਣ ਵਾਲੇ ਲੋਕ ਅਕਸਰ ਹੀ ਮੰਡੀ ਵਿਚੋਂ ਸੀਜਨ ਦੌਰਾਨ ਵੱਡੇ ਪੱਧਰ ’ਤੇ ਫਸਲ ਦੀ ਚੋਰੀ ਕਰਦੇ ਸਨ। ਮੰਡੀ ਦੀ ਚਾਰਦਿਵਾਰੀ ਦੇ ਨਾਲ ਇਨ੍ਹਾਂ ਦਾ ਰੈਣਬਸੇਰਾ ਹੋਣ ਕਰਕੇ ਇਨ੍ਹਾਂ ਨੂੰ ਫੜਨਾ ਵੀ ਔਖਾ ਸੀ। ਮੰਡੀ ਦੇ ਅੰਦਰੋਂ ਚੋਰੀ ਕਰਕੇ ਇਹ ਲੋਕ ਝੱਟ ਪਟ ਚੋਰੀ ਦਾ ਮਾਲ ਝੁਗੀਆਂ ਵਿਚ ਛੁਪਾ ਲੈਂਦੇ ਸਨ। ਸ਼ਹਿਰ ਵਾਸੀਆਂ ਦਾ ਦੋਸ਼ ਤਾਂ ਇਹ ਵੀ ਹੈ ਕਿ ਦੁਕਾਨਾ ਤੇ ਘਰਾਂ ਵਿਚ ਹੁੰਦੀਆਂ ਚੋਰੀਆਂ ਵਿਚ ਵੀ ਇਹ ਲੋਕ ਸ਼ਾਮਿਲ ਹੁੰਦੇ ਸਨ। ਕੁਝ ਸਮਾਂ ਪਹਿਲਾਂ ਵੀ ਸੀ.ਆਈ.ਏ. ਸਟਾਫ ਅੰਮ੍ਰਿਤਸਰ ਨੇ ਇਨ੍ਹਾਂ ਝੁਗੀਆਂ ਵਿਚ ਛਾਪੇਮਾਰੀ ਕਰਕੇ ਕੁਇੰਟਲਾਂ ਦੇ ਹਿਸਾਬ ਨਾਲ ਪੋਸਤ ਚੂਰਾ ਬਰਾਮਦ ਕੀਤਾ ਸੀ। ਇਸ ਤਰ੍ਹਾਂ ਕਈ ਸਰਕਾਰਾਂ ਬਦਲਦੀਆਂ ਗਈਆਂ ਪਰ ਇਨ੍ਹਾਂ ਦਾ ਧੰਦਾ ਬਿਨਾ ਰੋਕ-ਟੋਕ ਜਾਰੀ ਰਿਹਾ। ਲੋਕਾਂ ਵਲੋਂ ਇਸ ਮੁਸ਼ਕਿਲ ਦੀ ਕਈ ਵਾਰੀ ਦੁਹਾਈ ਦੇਣ ਦੇ ਬਾਵਜੂਦ ਵੋਟਾਂ ਦੀ ਸਿਆਸਤ ਕਰਕੇ ਪਹਿਲੀਆਂ ਸਰਕਾਰਾਂ ਇਸ ਮਸਲੇ ਤੇ ਅੱਖਾਂ ਮੀਟੀ ਰੱਖਦੀਆਂ ਰਹੀਆਂ ਸਨ। ਇਸ ਕਾਰਵਾਈ ਨਾਲ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।