08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬਾਬਾ ਪਾਲਾ ਸਿੰਘ ਜੀ ਗਊਆਂ ਵਾਲਿਆਂ ਦੀ ਯਾਦ ਨੂੰ ਸਮਰਪਿਤ 8ਵਾਂ ਕਬੱਡੀ ਗੋਲਡ ਕੱਪ ਅਤੇ ਮਹਾਨ ਗੁਰੂ ਕੇ ਲੰਗਰ ਕੱਲ੍ਹ ਨੂੰ-ਪ੍ਰਿੰ: ਕੁਲਬੀਰ ਸਿੰਘ ਮਾਨ

ਬਾਬਾ ਬਕਾਲਾ ਸਾਹਿਬ, 8 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸ੍ਰੀਮਾਨ ਸੰਤ ਬਾਬਾ ਪਾਲਾ ਸਿੰਘ ਗਊਆਂ ਵਾਲਿਆਂ ਦੀ 8ਵੀਂ ਸਾਲਾਨਾ ਬਰਸੀ ਮਿਸਲ ਸ਼ਹੀਦਾਂ ਤਰਨਾ ਦਲ, ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਦੀ ਅਗਵਾਈ ਹੇਠ ਹਰ ਸਾਲ ਵਾਂਗ ਐਤਕੀਂ ਵੀ ਗੁਰਦੁਆਰਾ ਅੰਗੀਠਾ ਸਾਹਿਬ ਜੀ, ਛਾਉਣੀ ਸਾਹਿਬ, ਬਾਬਾ ਬਕਾਲਾ ਸਾਹਿਬ ਵਿਖੇ ਮਿਤੀ 10 ਸਤੰਬਰ, ਦਿਨ ਵੀਰਵਾਰ ਨੂੰ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਦੇ ਐੱਮ.

Ad Position 21
repet_subhas-goyals [Copy P29]
ਸ: ਕੁਲਬੀਰ ਸਿੰਘ ਮਾਨ, ਪਵਿੱਤਰ ਸਿੰਘ ਰੰਧਾਵਾ, ਮੋਹਨ ਸਿੰਘ ਭੁੱਲਰ ਅਤੇ ਗਗਨ ਆਸਟਰੇਲੀਆ ਦੀਆਂ ਤਸਵੀਰਾਂ। 09-09-2026
ਬਾਬਾ ਬਕਾਲਾ ਸਾਹਿਬ, 8 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸ੍ਰੀਮਾਨ ਸੰਤ ਬਾਬਾ ਪਾਲਾ ਸਿੰਘ ਗਊਆਂ ਵਾਲਿਆਂ ਦੀ 8ਵੀਂ ਸਾਲਾਨਾ ਬਰਸੀ ਮਿਸਲ ਸ਼ਹੀਦਾਂ ਤਰਨਾ ਦਲ, ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਦੀ ਅਗਵਾਈ ਹੇਠ ਹਰ ਸਾਲ ਵਾਂਗ ਐਤਕੀਂ ਵੀ ਗੁਰਦੁਆਰਾ ਅੰਗੀਠਾ ਸਾਹਿਬ ਜੀ, ਛਾਉਣੀ ਸਾਹਿਬ, ਬਾਬਾ ਬਕਾਲਾ ਸਾਹਿਬ ਵਿਖੇ ਮਿਤੀ 10 ਸਤੰਬਰ, ਦਿਨ ਵੀਰਵਾਰ ਨੂੰ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਦੇ ਐੱਮ.ਡੀ. ਸ: ਕੁਲਬੀਰ ਸਿੰਘ ਮਾਨ , ਪਵਿੱਤਰ ਸਿੰਘ ਰੰਧਾਵਾ, ਮੋਹਨ ਸਿੰਘ ਭੁੱਲਰ ਅਤੇ ਗਗਨ ਆਸਟਰੇਲੀਆ ਨੇ ਦੱਸਿਆ ਕਿ ਬਾਬਾ ਪਾਲਾ ਸਿੰਘ ਦੀ ਯਾਦ ਨੂੰ ਸਮਰਪਿਤ 8ਵਾਂ ਗੋਲਡ ਕਬੱਡੀ ਕੱਪ ਗੁਰਦੁਆਰਾ ਛਾਉਣੀ ਸਾਹਿਬ (ਨੇੜੇ ਦਸ਼ਮੇਸ਼ ਪਬਲਿਕ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ) ਵਿਖੇ 10 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ । ਇਸ ਮੌਕੇ ਚਾਰ ਅੰਤਰਰਾਸ਼ਟਰੀ ਕਬੱਡੀ ਅਕੈਡਮੀਆਂ ਦੇ ਮੈਚ ਹੋਣਗੇ । ਜਿਸ ਵਿਚ ਜੇਤੂ ਟੀਮਾਂ ਨੂੰ ਨਗਦ ਅਤੇ ਦਿਲਕਸ਼ ਇਨਾਮ ਵੰਡੇ ਜਾਣਗੇ । 50 ਸਾਲਾਂ ਬਜ਼ੁਰਗਾਂ ਦੇ ਮੈਚ ਅਤੇ ਐਕਸ਼ਨ ਬੁਆਏ ਲੜਕਿਆਂ ਦਾ ਸ਼ੋਅ ਮੈਚ ਹੋਵੇਗਾ । ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮਿਸਲ਼ ਸ਼ਹੀਦਾਂ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਅਤੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਇਨਾਮ ਵੰਡਣਗੇ । ਇਸ ਸਮੇਂ ਬਾਬਾ ਤਰਸੇਮ ਸਿੰਘ ਭੱਰਥ ਗਊਆਂ ਵਾਲੇ, ਬਾਬਾ ਸੁੱਖਾ ਸਿੰਘ ਬਾਬਾ ਬਕਾਲਾ ਸਾਹਿਬ ਵੀ ਮੌਜੂਦ ਰਹਿੰਣਗੇ। ਇਸ ਟੂਰਨਾਮੈਂਟ ਦੀਆਂ ਤਿਆਰੀਆਂ ਸੰਬੰਧੀ ਮੁੱਖ ਪ੍ਰਬੰਧਕ ਕਲੱਬ ਮੈਂਬਰ ਪ੍ਰਿੰਸੀਪਲ ਕੁਲਬੀਰ ਸਿੰਘ ਮਾਨ, ਪਵਿੱਤਰ ਸਿੰਘ ਰੰਧਾਵਾ ਅਤੇ ਮੋਹਨ ਸਿੰਘ ਭੱਲਰ ਅਤੇ ਗਗਨ ਆਸਟਰੇਲੀਆ ਨੇ ਦੱਸਿਆ ਹੈ ਕਿ ਇਸ ਮੇਲੇ ਦੌਰਾਨ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਦੇ ਅਤੇ ਗੁਰੂ ਕੇ ਲੰਗਰ ਲੰਗਰ ਲਗਾਏ ਜਾਣਗੇ । ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਲਾਡੀ ਰਈਆ, ਤਰਸੇਮ ਸਿੰਘ ਰਈਆ, ਹੈਪੀ ਮਹਿਤਾ, ਹਰਜਿੰਦਰ ਸਿੰਘ ਕੁੱਕੂ, ਸਰਬਜੀਤ ਸਿੰਘ ਟੱਠੀਆਂ, ਅਨਮੋਲ ਦਕੋਹਾ, ਸ਼ੇਰਾ ਸਪੇਨ, ਕਰਨ ਕੈਨੇਡਾ, ਲਵ ਯੂ.ਐੱਸ.ਏ., ਰਮਨ ਰਈਆ ਤੋਂ ਇਲਾਵਾ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਸਮੂਹ ਸਟਾਫ਼ ਅਤੇ ਵਿਦਿਆਰਥੀ ਸਰਗਰਮ ਹਨ ।
Ad Position 22
No active advertisement
ਪਿਛਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਜ਼ਮੀਨ ਦੇ ਝਗੜੇ ਨੂੰ ਲੈ ਕੇ ਹਲਕਾ ਮਜੀਠਾ ਦੇ ਪਿੰਡ ਪਾਖਰਪੁਰਾ ਵਿਖੇ ਦੋ ਧਿਰਾਂ ਦੀ ਲੜਾਈ ’ਚ 5 ਸਾਲ ਦਾ ਬੱਚਾ ਜ਼ਖ਼ਮੀ
Ad Position 24