ਰੇਹੜੀ ਤੇ ਮੋਟਰਸਾਈਕਲ ਦੀ ਟੱਕਰ ਵਿਚ ਕਵੀ ਨਿਮਾਣਾ ਸਮੇਤ ਤਿੰਨ ਜ਼ਖ਼ਮੀ
ਰਾਮ ਤੀਰਥ, 12 ਸਤੰਬਰ (ਧਰਵਿੰਦਰ ਸਿੰਘ ਔਲਖ)-ਅੱਡਾ ਰਾਮ ਤੀਰਥ ਵਿਖੇ ਅੱਜ ਇਕ ਸਬਜ਼ੀ ਵਾਲੀ ਰੇਹੜੀ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਵਿਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਕਲੇਰ ਵਾਸੀ ਸਬਜ਼ੀ ਵਿਕਰੇਤਾ ਗੋਪਾਲ ਸਿੰਘ ਨਿਮਾਣਾ ਆਪਣੀ ਰੇਹੜੀ ਲੈ ਕੇ ਜਾ ਰਹੇ ਸਨ ।
ਰਾਮ ਤੀਰਥ, 12 ਸਤੰਬਰ (ਧਰਵਿੰਦਰ ਸਿੰਘ ਔਲਖ)-ਅੱਡਾ ਰਾਮ ਤੀਰਥ ਵਿਖੇ ਅੱਜ ਇਕ ਸਬਜ਼ੀ ਵਾਲੀ ਰੇਹੜੀ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਵਿਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਕਲੇਰ ਵਾਸੀ ਸਬਜ਼ੀ ਵਿਕਰੇਤਾ ਗੋਪਾਲ ਸਿੰਘ ਨਿਮਾਣਾ ਆਪਣੀ ਰੇਹੜੀ ਲੈ ਕੇ ਜਾ ਰਹੇ ਸਨ । ਜਦੋਂ ਉਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਮੋੜ ਕੱਟਣ ਲੱਗੇ ਤਾਂ ਪਿੱਛੋਂ ਆ ਰਹੇ ਮੋਟਰਸਾਈਕਲ ਨੇ ਉਨ੍ਹਾਂ ਦੀ ਰੇਹੜੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਗੋਪਾਲ ਸਿੰਘ ਨਿਮਾਣਾ ਦੀ ਲੱਤ ਟੁੱਟ ਗਈ, ਜਦਕਿ ਮੋਟਰਸਾਈਕਲ ਸਵਾਰ ਪਿੰਡ ਕੱਲੇਵਾਲ ਵਾਸੀ ਗੁਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਬਲਵੰਤ ਕੌਰ ਵੀ ਜ਼ਖਮੀ ਹੋ ਗਏ। ਦੱਸਿਆ ਜਾਂਦਾ ਹੈ ਕਿ ਦੋਵੇਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਗੋਪਾਲ ਸਿੰਘ ਨਿਮਾਣਾ ਪੰਜਾਬੀ ਕਵੀ ਵੀ ਹਨ ਅਤੇ ਪੰਜਾਬੀ ਸਾਹਿਤ ਸਭਾ ਚੋਗਾਵਾਂ ਨਾਲ ਜੁੜੇ ਹੋਏ ਹਨ।