ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੂੰ ਡਾ. ਸਵਾਮੀ ਭੂਪੇਂਦਰ ਗਿਰੀ ਨੇ ਕੀਤਾ ਸਨਮਾਨਿਤ
ਤਰਸਿੱਕਾ, 12 ਸਤੰਬਰ (ਅਤਰ ਸਿੰਘ ਤਰਸਿੱਕਾ)-ਉਤਰਾਖੰਡ ਦੇ ਰਾਜਪਾਲ ਲੈਫ਼ਟੀਨੈਂਟ ਜਨਰਲ ਗੁਰਮੀਤ ਸਿੰਘ ਭਗਵਾਨ ਗਿਰੀ ਜੀ ਦੇ ਤੱਪ ਅਸਥਾਨ ਮੰਦਰ ਪਿੰਡ ਡੇਹਰੀਵਾਲਾ ਵਿਖੇ ਨਤਮਸਤਕ ਹੋਏ। ਡਾ.
ਤਰਸਿੱਕਾ, 12 ਸਤੰਬਰ (ਅਤਰ ਸਿੰਘ ਤਰਸਿੱਕਾ)-ਉਤਰਾਖੰਡ ਦੇ ਰਾਜਪਾਲ ਲੈਫ਼ਟੀਨੈਂਟ ਜਨਰਲ ਗੁਰਮੀਤ ਸਿੰਘ ਭਗਵਾਨ ਗਿਰੀ ਜੀ ਦੇ ਤੱਪ ਅਸਥਾਨ ਮੰਦਰ ਪਿੰਡ ਡੇਹਰੀਵਾਲਾ ਵਿਖੇ ਨਤਮਸਤਕ ਹੋਏ। ਡਾ. ਸਵਾਮੀ ਭੂਪੇਂਦਰ ਗਿਰੀ ਜੀ ਮਹਾਰਾਜ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਮਾਨਯੋਗ ਰਾਜਪਾਲ ਨੇ ਆਪਣੇ ਪਿੱਤਰੀ ਪਿੰਡ ਜਲਾਲ ਉਸਮਾ ਦੇ ਨੇੜੇ ਸਥਿਤ ਡੇਹਰੀਵਾਲ ਆਸ਼ਰਮ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਡਾ. ਸਵਾਮੀ ਭੂਪੇਂਦਰ ਗਿਰੀ ਜੀ ਨੇ ਆਸ਼ਰਮ ਦੀਆਂ ਧਾਰਮਿਕ, ਅਧਿਆਤਮਿਕ ਅਤੇ ਸਮਾਜ ਸੇਵੀ ਗਤੀਵਿਧੀਆਂ ਬਾਰੇ ਰਾਜਪਾਲ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ’ਤੇ ਜਲਾਲ ਉਸਮਾ ਦੇ ਨੌਜਵਾਨ ਆਗੂ ਅਤੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਅਤੇ ਸ਼ਿਵਰਾਜ ਸਿੰਘ ਤਰਸਿੱਕਾ ਵੀ ਹਾਜ਼ਰ ਸਨ।