12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸਿੱਖ ਜੀਵਨ ਜਾਚ ਸੰਸਥਾ ਵਲੋਂ ਬੱਚਿਆਂ ਦੀਆਂ ਕੀਰਤਨ ਕਲਾਸਾਂ ਜਾਰੀ- ਭਾਈ ਖ਼ਾਲਸਾ

ਬਾਬਾ ਬਕਾਲਾ ਸਾਹਿਬ, 12 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਧਾਰਮਿਕ ਤੇ ਸਮਾਜ ਸੇਵੀ ਕੰਮਾਂ ਲਈ ਯਤਨਸ਼ੀਲ ਸਿੱਖ ਜੀਵਨ ਜਾਚ ਸੰਸਥਾ ਬਾਬਾ ਬਕਾਲਾ ਸਾਹਿਬ (ਰਜਿ:) ਪੰਜਾਬ ਵਲੋਂ ਬੱਚਿਆਂ ਨੂੰ ਆਪਣੇ ਗੁਰਬਾਣੀ ਵਿਰਸੇ ਨਾਲ ਜੋੜਣ ਦੇ ਮਨੋਰਥ ਤਹਿਤ ਗੁਰਬਾਣੀ ਅਤੇ ਕੀਰਤਨ ਦੀ ਕਲਾਸਾਂ ਜਾਰੀ ਹਨ । ਇਸ ਸੰਬੰਧੀ ਅੱਜ ਇੱਥੇ ਕਥਾ ਘਰ ਸਰੋਵਾਰ ਬਾਬਾ ਗੁਰਮੁੱਖ ਸਿੰਘ ਸੰਸਥਾ ਦੀ ਇਕ ਅਹਿਮ ਮੀਟਿੰਗ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਖਾਲਸਾ ਐੱਮ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਬਾਬਾ ਬਕਾਲਾ ਸਾਹਿਬ, 12 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਧਾਰਮਿਕ ਤੇ ਸਮਾਜ ਸੇਵੀ ਕੰਮਾਂ ਲਈ ਯਤਨਸ਼ੀਲ ਸਿੱਖ ਜੀਵਨ ਜਾਚ ਸੰਸਥਾ ਬਾਬਾ ਬਕਾਲਾ ਸਾਹਿਬ (ਰਜਿ:) ਪੰਜਾਬ ਵਲੋਂ ਬੱਚਿਆਂ ਨੂੰ ਆਪਣੇ ਗੁਰਬਾਣੀ ਵਿਰਸੇ ਨਾਲ ਜੋੜਣ ਦੇ ਮਨੋਰਥ ਤਹਿਤ ਗੁਰਬਾਣੀ ਅਤੇ ਕੀਰਤਨ ਦੀ ਕਲਾਸਾਂ ਜਾਰੀ ਹਨ । ਇਸ ਸੰਬੰਧੀ ਅੱਜ ਇੱਥੇ ਕਥਾ ਘਰ ਸਰੋਵਾਰ ਬਾਬਾ ਗੁਰਮੁੱਖ ਸਿੰਘ ਸੰਸਥਾ ਦੀ ਇਕ ਅਹਿਮ ਮੀਟਿੰਗ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਖਾਲਸਾ ਐੱਮ. ਏ. ਨੇ ਦੱਸਿਆ ਹੈ ਕਿ ਬੀਤੇ ਸਮੇਂ ਦੌਰਾਨ ਵੱਖ-ਵੱਖ ਸਕੂਲਾਂ ਵਿਚ ਬੱਚਿਆਂ ਨੂੰ ਆਪਣੇ ਗੁਰਬਾਣੀ ਵਿਰਸੇ ਨਾਲ ਜੋੜਣ ਦੇ ਉਪਰਾਲੇ ਜਾਰੀ ਰਹੇ ਹਨ, ਪਿਛਲੇ ਸਾਲ ਬਾਬਾ ਬਕਾਲਾ ਸਾਹਿਬ ਅਤੇ ਐਤਕੀਂ ਕਪੂਰਥਲਾ ਵਿਖੇ 5-5 ਹਜ਼ਾਰ ਬੱਚਿਆਂ ਦੇ ਗੁਰਬਾਣੀ ਮੁਕਾਬਲੇ ਕਰਵਾਏ ਗਏ ਅਤੇ ਉਨ੍ਹਾਂ ਨੂੰ ਵੱਡੇ ਇਨਾਮਾਂ ਦੇਕੇ ਸਨਮਾਨਿਤ ਕੀਤਾ ਗਿਆ ਅਤੇ 2026-27 ਵਿਚ ਵੀ ਚੱਲ ਰਹੀਆਂ ਗੁਰਮਤਿ ਕਲਾਸਾਂ ਵਿਚ ਹਿੱਸਾ ਲੈਣ ਵਾਲੇ ਅਤੇ ਅੱਵਲ ਆਉਣ ਵਾਲੇ ਬੱਚਿਆਂ ਦਾ ਇਕ ਇਨਾਮ ਵੰਡ ਸਮਾਗਮ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਜਾਵੇਗਾ । ਇਹ ਸਮਾਗਮ ਮਿਸਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਦੀ ਅਗਵਾਈ ਹੇਠ ਹੋਣਗੇ । ਇਸ ਦੌਰਾਨ ਹੀ ਸੰਸਥਾ ਨਾਲ ਜੁੜੇ ਮੈਂਬਰਾਂ ਨੇ ਕੁਝ ਪ੍ਰਣ ਕੀਤੇ ਕਿ ਹਮੇਸ਼ਾ ਇਕ ਅਕਾਲ ਪੁਰਖ ਨੂੰ ਸਮਰਪਿਤ ਰਹਾਂਗੇ, ਕਦੇ ਵੀ ਮੜ੍ਹੀਆਂ ਮਸਾਣਾ ‘ਤੇ ਨਹੀਂ ਜਾਵਾਂਗੇ, ਜੀਵਨ ਵਿਚ ਕੋਈ ਨਸ਼ਾ ਨਹੀਂ ਕਰਾਂਗੇ, ਸਰਵ ਸ਼ਕਤੀਮਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਕਦੇ ਵੀ ਨਿੰਦਿਆ ਨਹੀਂ ਕਰਾਂਗੇ, ਹਮੇਸ਼ਾਂ ਇਕ ਸਿੱਖ ਦੀ ਪਛਾਣ ਵਿਚ ਰਹਾਂਗੇ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਆਪਣੇ ਜੀਵਨ ਵਿਚ ਯਤਨ ਕਰਦੇ ਰਹਾਂਗੇ । ਇਸ ਮੌਕੇ ਡਾ: ਕੁਲਵੰਤ ਸਿੰਘ ਬਾਠ, ਮਨਪ੍ਰੀਤ ਸਿੰਘ ਭੁੱਲਰ, ਮਨਜੀਤ ਸਿੰਘ ਠੁਕਰਾਲ ਮੈਂਬਰ, ਰਾਜਬੀਰ ਸਿੰਘ, ਸਿਮਰਨਜੀਤ ਕੌਰ, ਜਸਬੀਰ ਕੌਰ, ਇੰਦਰਜੀਤ ਕੌਰ, ਕੁਲਵਿੰਦਰ ਕੌਰ ਅਤੇ ਹੋਰ ਅਹੁਦੇਦਾਰ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਹਲਕਾ ਅਟਾਰੀ ਅੰਦਰ ਨਿਕਲੀ ਫੂਕ : ਬਿੱਟੂ ਚੱਕ ਮੁਕੰਦ ਨਸ਼ੇ ਕਾਰਨ ਪੰਜ ਮੌਤਾਂ ਤੋਂ ਬਾਅ... ਅਗਲੀ ਖ਼ਬਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹੀ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰੀ : ਤਲਬੀਰ ਗਿੱਲ
Ad Position 24