12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪੀਰ ਬਾਬਾ ਬਗਨ ਸ਼ਾਹ ਦੀ ਯਾਦ ਵਿਚ ਸਾਲਾਨਾ ਦੋ ਦਿਨ ਛਿੰਝ ਮੇਲਾ ਮਨਾਇਆ

ਰਮਦਾਸ, 12 ਸਤੰਬਰ (ਜਸਵੰਤ ਸਿੰਘ ਵਾਹਲਾ)-ਸਰਹੱਦੀ ਪਿੰਡ ਘੋਨੇਵਾਹਲਾ ਵਿਖੇ ਪੀਰ ਬਾਬਾ ਬਗਨ ਸ਼ਾਹ ਦੀ ਯਾਦ ਵਿਚ ਸਾਲਾਨਾ ਦੋ ਦਿਨ ਛਿੰਝ ਮੇਲਾ ਗ੍ਰਾਮ ਪੰਚਾਇਤ, ਮੇਲਾ ਪ੍ਰਬੰਧਕ ਕਮੇਟੀ, ਐੱਨ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਰਮਦਾਸ, 12 ਸਤੰਬਰ (ਜਸਵੰਤ ਸਿੰਘ ਵਾਹਲਾ)-ਸਰਹੱਦੀ ਪਿੰਡ ਘੋਨੇਵਾਹਲਾ ਵਿਖੇ ਪੀਰ ਬਾਬਾ ਬਗਨ ਸ਼ਾਹ ਦੀ ਯਾਦ ਵਿਚ ਸਾਲਾਨਾ ਦੋ ਦਿਨ ਛਿੰਝ ਮੇਲਾ ਗ੍ਰਾਮ ਪੰਚਾਇਤ, ਮੇਲਾ ਪ੍ਰਬੰਧਕ ਕਮੇਟੀ, ਐੱਨ.ਆਰ.ਆਈ. ਤੇ ਪਿੰਡ ਦੇ ਸਹਿਯੋਗ ਨਾਲ ਬੜੇ ਉਤਸ਼ਾਹ ਨਾਲ ਮਨਾਇਆ ਗਿਆ। 5 ਸਤੰਬਰ ਨੂੰ ਪੀਰ ਬਾਬਾ ਬਗਨ ਸ਼ਾਹ ਦੀ ਮਜਾਰ ’ਤੇ ਚਾਦਰ ਚੜਾਉਣ ਉਪਰੰਤ ਪੰਜਾਬ ਦੇ ਲੋਕ ਗਾਇਕ ਰਾਜ ਅਟੱਲਗੜ੍ਹ ਤੇ ਮਿਸ ਨੀਲਮ ਨੇ ਆਪਣੇ ਗੀਤ ਗਾਏ ਤੇ 6 ਸਤੰਬਰ ਨੂੰ ਸਵੇਰੇ 10 ਵਜੇ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਅੰਮ੍ਰਿਤਸਰ ਤੇ ਨੜਾਵਾਲੀ ਬਾਬਾ ਨਾਮਦੇਵ ਕੱਬਡੀ ਕਲੱਬ ਗੁਰਦਾਸਪੁਰ ਦੇ ਮੈਚ ਵੀ ਕਰਵਾਏ ਗਏ। ਇਸ ਦੌਰਾਨ ਲੜਕੀਆਂ ਦੀ ਕਬੱਡੀ ਦੇ ਮੈਚ ਵੀ ਕਰਵਾਏ ਗਏ। ਉਪਰੰਤ ਕੁਸ਼ਤੀਆਂ, ਭਾਰ ਚੁੱਕਣ ਆਦਿ ਮੁਕਾਬਲੇ ਵੀ ਕਰਵਾਏ ਗਏ। ਇਸ ਦੌਰਾਨ ਲੋਕ ਗਾਇਕ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਨੇ ਆਪਣੇ ਨਵੇਂ ਤੇ ਪੁਰਾਣੇ ਗੀਤ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਸਮੇਂ ਚੇਅਰਮੈਨ ਪ੍ਰਿਥਵੀਪਾਲ ਸਿੰਘ ਵਾਹਲਾ ਤੇ ਸਰਪੰਚ ਅਮਰਜੀਤ ਸਿੰਘ ਵਾਹਲਾ ਨੇ ਪ੍ਰਮੁੱਖ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੂੰ ਡਾ. ਸਵਾਮੀ ਭੂਪੇਂਦਰ ਗਿਰੀ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਰੇਹੜੀ ਤੇ ਮੋਟਰਸਾਈਕਲ ਦੀ ਟੱਕਰ ਵਿਚ ਕਵੀ ਨਿਮਾਣਾ ਸਮੇਤ ਤਿੰਨ ਜ਼ਖ਼ਮੀ
Ad Position 24