12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਹਲਕਾ ਅਟਾਰੀ ਅੰਦਰ ਨਿਕਲੀ ਫੂਕ : ਬਿੱਟੂ ਚੱਕ ਮੁਕੰਦ ਨਸ਼ੇ ਕਾਰਨ ਪੰਜ ਮੌਤਾਂ ਤੋਂ ਬਾਅਦ ਚੱਕ ਮੁਕੰਦ ਦੇ ਵਾਸੀ ਹੋਏ ਇਕੱਠੇ

ਅਟਾਰੀ ਸਰਹੱਦ, 12 ਸਤੰਬਰ (ਰਾਜਿੰਦਰ ਸਿੰਘ ਰੂਬੀ)-ਬੁਰਾਈ ਖਿਲਾਫ਼ ਵੀ ਜ਼ੇਕਰ ਕੋਈ ਸਰਕਾਰ ਸੰਘਰਸ਼ ਛੇੜਦੀ ਹੈ ਤਾਂ ਉਸ ਵਿਚ ਜਿੱਤ ਜਾਂ ਹਾਰ ਹੁੰਦੀ ਹੈ,ਇਸੇ ਤਰ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਯੁੱਧ ਨਸ਼ਿਆਂ ਵਿਰੁੱਧ ਦੀ ਪੰਜਾਬ ਵਿਚ ਮੁਹਿਮ ਚਲਾਈ ਸੀ ਜਿਸ ਯੁੱਧ ਨੂੰ ਪੰਜਾਬ ਸਰਕਾਰ ਹਾਰ ਚੁਕੀ ਹੈ। ਇਹ ਸ਼ਬਦ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਚੱਕ ਮੁਕੰਦ ਦੇ ਆਗੂ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਨੇ ਪਿੰਡ ਚੱਕ ਮੁਕੰਦ ਵਿਖ਼ੇ ਮੁਹਤਬਰ ਆਗੂਆਂ ਅਤੇ ਨਸ਼ੇ ਨਾਲ ਪੀੜ੍ਹਤ ਪਰਿਵਾਰਾਂ ਨਾਲ ਕੀਤੀ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ।

Ad Position 21
repet_subhas-goyals [Copy P29]
ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ, ਗੁਰਮੀਤ ਸਿੰਘ ਸਾਹ, ਬਲਵਿੰਦਰ ਸਿੰਘ ਤੇ ਪਿੰਡ ਚੱਕ ਮੁਕੰਦ ਦੇ ਵਾਸੀ ਨਸ਼ਿਆਂ ਕਾਰਨ ਹੋਈਆਂ ਮੌਤਾਂ ਬਾਰੇ ਜਾਣਕਾਰੀ ਦਿੰਦੇ ਹੋਏ । ਤਸਵੀਰ : ਰਾਜਿੰਦਰ ਸਿੰਘ ਰੂਬੀ 13-09-2026
ਅਟਾਰੀ ਸਰਹੱਦ, 12 ਸਤੰਬਰ (ਰਾਜਿੰਦਰ ਸਿੰਘ ਰੂਬੀ)-ਬੁਰਾਈ ਖਿਲਾਫ਼ ਵੀ ਜ਼ੇਕਰ ਕੋਈ ਸਰਕਾਰ ਸੰਘਰਸ਼ ਛੇੜਦੀ ਹੈ ਤਾਂ ਉਸ ਵਿਚ ਜਿੱਤ ਜਾਂ ਹਾਰ ਹੁੰਦੀ ਹੈ,ਇਸੇ ਤਰ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਯੁੱਧ ਨਸ਼ਿਆਂ ਵਿਰੁੱਧ ਦੀ ਪੰਜਾਬ ਵਿਚ ਮੁਹਿਮ ਚਲਾਈ ਸੀ ਜਿਸ ਯੁੱਧ ਨੂੰ ਪੰਜਾਬ ਸਰਕਾਰ ਹਾਰ ਚੁਕੀ ਹੈ। ਇਹ ਸ਼ਬਦ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਚੱਕ ਮੁਕੰਦ ਦੇ ਆਗੂ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਨੇ ਪਿੰਡ ਚੱਕ ਮੁਕੰਦ ਵਿਖ਼ੇ ਮੁਹਤਬਰ ਆਗੂਆਂ ਅਤੇ ਨਸ਼ੇ ਨਾਲ ਪੀੜ੍ਹਤ ਪਰਿਵਾਰਾਂ ਨਾਲ ਕੀਤੀ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ ਨਸ਼ੇ ਨਾਲ ਕੁਝ ਹੀ ਸਮੇਂ ਵਿਚ ਪੰਜ ਮੌਤਾਂ ਹੋ ਚੁਕੀਆਂ ਹਨ ਅਤੇ ਬਹੁਤ ਵੱਡੀ ਗਿਣਤੀ ਵਿਚ ਖਾਸ ਕਰ ਐੱਸ. ਸੀ. ਪਰਿਵਾਰਾਂ ਦੇ ਬੱਚੇ ਇਸ ਨਸ਼ੇ ਰੂਪੀ ਜਾਲ ਵਿਚ ਫਸ ਚੁੱਕੇ ਹਨ, ਜਿਨ੍ਹਾਂ ਨੂੰ ਬਚਾਉਣ ਦੀ ਜਿੰਮੇਵਾਰੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਬਣਦੀ ਹੈ। ਬਿੱਟੂ ਚੱਕ ਮੁਕੰਦ ਤੇ ਹਾਜ਼ਰ ਆਗੂਆਂ ਨੇ ਕਿਹਾ ਕਿ ਪਿੰਡ ’ਚ ਨਸ਼ੇ ਦਾ ਕਾਰੋਬਾਰ ਕਰ ਰਹੇ ਲੋਕਾਂ ਉਪਰ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਦੀਆਂ ਸਲਾਖ਼ਾਂ ਪਿੱਛੇ ਸੁਟਿਆ ਜਾਵੇ। ਇਸ ਮੌਕੇ ਹਾਜ਼ਰ ਪੀੜ੍ਹਤ ਪਰਿਵਾਰਾਂ ਨੇ ਕਿਹਾ ਕਿ ਸਾਡੇ ਗਰੀਬ ਲੋਕਾਂ ਦੇ ਬੱਚੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਉਨ੍ਹਾਂ ਨੂੰ ਬਚਾਇਆ ਜਾਵੇ ਤੇ ਨਸ਼ੇ ਵੇਚਣ ਦਾ ਗੰਦਾ ਧੰਦਾ ਕਰਨ ਵਾਲੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰਕੇ ਪਿੰਡ ’ਚੋਂ ਨਸ਼ੇ ਦਾ ਖ਼ਾਤਮਾ ਕੀਤਾ ਜਾਵੇ। ਅਖੀਰ ਵਿਚ ਹਾਜ਼ਰ ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੋ ਲੋਕ ਇਸ ਗੰਦੇ ਕਰਨ ਵਾਲੇ ਲੋਕਾਂ ਦਾ ਜੋ ਵੀ ਸਾਥ ਦੇਵੇਗਾ ਜਾਂ ਇਨ੍ਹਾਂ ਲੋਕਾਂ ਦੀਆਂ ਜਮਾਨਤਾਂ ਕਰਵਾਏਗਾ ਉਨ੍ਹਾਂ ਦਾ ਸਮੁੱਚੇ ਤੌਰ ’ਤੇ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਗੁਰਮੀਤ ਸਿੰਘ ਸਾਹ, ਬਾਬਾ ਬਲਵਿੰਦਰ ਸਿੰਘ, ਮਿਸਤਰੀ ਸੁਲੱਖਣ ਸਿੰਘ, ਸੇਵਾ ਸਿੰਘ, ਸਾਗਰ ਸਿੰਘ, ਕਾਬਲ ਸਿੰਘ, ਬਾਬਾ ਗੁਰਮੇਜ ਸਿੰਘ, ਜਗਤਾਰ ਸਿੰਘ, ਆਵਤਾਰ ਸਿੰਘ ਮੱਟੂ ਆਦਿ ਮੁਹਤਬਰ ਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਅੱਡਾ ਜੈਂਤੀਪੁਰ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈਂ ਤੀਜੀ ਬੱਸ ਰਵਾਨਾ ਅਗਲੀ ਖ਼ਬਰ ਸਿੱਖ ਜੀਵਨ ਜਾਚ ਸੰਸਥਾ ਵਲੋਂ ਬੱਚਿਆਂ ਦੀਆਂ ਕੀਰਤਨ ਕਲਾਸਾਂ ਜਾਰੀ- ਭਾਈ ਖ਼ਾਲਸਾ
Ad Position 24