ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਲਈ ਡੀ.ਐੱਸ.ਪੀ. ਔਲਖ ਦਾ ਵਿਸ਼ੇਸ਼ ਸਨਮਾਨ
ਚੋਗਾਵਾਂ, 17 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਸਬ-ਡਵੀਜ਼ਨ ਰਾਜਾਸਾਂਸੀ ਦੇ ਡੀ. ਐੱਸ.
ਚੋਗਾਵਾਂ, 17 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਸਬ-ਡਵੀਜ਼ਨ ਰਾਜਾਸਾਂਸੀ ਦੇ ਡੀ.ਐੱਸ.ਪੀ. ਜਗਬੀਰ ਸਿੰਘ ਔਲਖ ਵਲੋਂ ਇਲਾਕੇ ਵਿਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲਿਆਂ ਅਤੇ ਸਖ਼ਤ ਕਾਰਵਾਈਆਂ ਨੂੰ ਮੁੱਖ ਰੱਖਦੇ ਹੋਏ ਪਿੰਡ ਚਵਿੰਡਾ ਕਲਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸਰਪੰਚ ਗੁਰਭੇਜ ਸਿੰਘ ਸ਼ਾਹ, ਗੁਰਕੀਰਤ ਸਿੰਘ, ਸੁਖਬੀਰ ਸਿੰਘ, ਮੇਜਰ ਸਿੰਘ ਭਿੰਡਰ, ਬਲਾਕ ਸੰਮਤੀ ਮੈਂਬਰ ਸੰਤੋਖ ਸਿੰਘ ਆਦਿ ਨੇ ਡੀ.ਐੱਸ.ਪੀ. ਔਲਖ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰਦਿਆਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਰਾਜਾਸਾਂਸੀ ਸਬ-ਡਵੀਜ਼ਨ ਦਾ ਚਾਰਜ ਸੰਭਾਲਿਆ ਹੈ, ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ। ਡੀ.ਐੱਸ.ਪੀ. ਜਗਬੀਰ ਸਿੰਘ ਔਲਖ ਨੇ ਸਨਮਾਨ ਕਰਨ ਵਾਲੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਐੱਸ. ਐੱਚ. ਓ. ਲੋਪੋਕੇ ਜਸਦੀਪ ਸਿੰਘ, ਸਬ- ਇੰਸਪੈਕਟਰ ਤਰਲੋਕ ਸਿੰਘ ਆਦਿ ਹਾਜ਼ਰ ਸਨ।