ਡੀ. ਏ. ਵੀ. ਕਾਲਜ ਵਿਖੇ ਦੋ-ਰੋਜ਼ਾ ‘ਸਮਾਰਟ ਹੈਕਾਥੌਨ’ ਦਾ ਆਯੋਜਨ
ਅੰਮ੍ਰਿਤਸਰ, 18 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.
ਅੰਮ੍ਰਿਤਸਰ, 18 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਨੇ ਆਪਣੇ ਕੰਪਿਊਟਰ ਸਾਇੰਸ ਤੇ ਆਈ. ਟੀ. ਵਿਭਾਗ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਦੇ ਸਾਂਝੇ ਯਤਨਾਂ ਸਦਕਾ ‘ਸਮਾਰਟ ਇੰਡੀਆ ਹੈਕਾਥੌਨ’ ਦੀ ਤਿਆਰੀ ਵਜੋਂ ਦੋ-ਰੋਜ਼ਾ ‘ਸਮਾਰਟ ਇੰਟਰਨਲ ਹੈਕਾਥੌਨ 2026’ ਦਾ ਆਯੋਜਨ ਕੀਤਾ। ਸਮਾਗਮ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਕੀਤਾ। ਇਸ ਮੌਕੇ ਵਿਭਾਗ ਮੁਖੀ ਪ੍ਰੋ. ਵਿਕਰਮ ਸ਼ਰਮਾ ਤੇ ਹੋਰ ਫੈਕਲਟੀ ਮੈਂਬਰ ਵੀ ਮੌਜੂਦ ਸਨ। ਆਪਣੇ ਸੰਬੋਧਨ ‘ਚ ਡਾ. ਗੁਪਤਾ ਨੇ ਵਿਦਿਆਰਥੀਆਂ ਨੂੰ ਨਵੀਨਤਾ (ਇਨੋਵੇਸ਼ਨ), ਤਕਨੀਕੀ ਹੁਨਰ ਤੇ ਸਮੱਸਿਆ-ਹੱਲ ਕਰਨ ਦੀ ਸਮਰੱਥਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ‘ਸਮਾਰਟ ਇੰਡੀਆ ਹੈਕਾਥੌਨ’ ਵਰਗੇ ਰਾਸ਼ਟਰੀ ਪੱਧਰ ਦੇ ਮੰਚਾਂ ‘ਤੇ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਹੈਕਾਥੌਨ ‘ਚ ਵੱਖ-ਵੱਖ ਟੀਮਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਨਵੀਨਤਾਕਾਰੀ ਵਿਚਾਰ ਤੇ ਤਕਨੀਕੀ ਹੱਲ ਪੇਸ਼ ਕੀਤੇ। ‘ਟੀਮ ਕੈਂਪਸ ਕਨੈਕਟ’ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਟੀਮ ‘ਚ ਮਾਨਿਕ ਅਰੋੜਾ, ਆਯੁਸ਼ ਚੌਹਾਨ, ਕਾਰਤਿਕ ਸ਼ਰਮਾ ਤੇ ਪਾਵਨੀ ਸ਼ਾਮਿਲ ਸਨ। ਦੂਜਾ ਇਨਾਮ ‘ਟੀਮ ਸਾਈਬਰ ਗਾਰਡੀਅਨ’ ਨੂੰ ਮਿਲਿਆ, ਜਿਸ ‘ਚ ਤਾਨਿਸ਼ ਸ਼ਰਮਾ, ਸਨੇ, ਮ੍ਰਿਗਾਂਕ, ਕਸ਼ਿਕਾ, ਕ੍ਰਿਤਿਕਾ ਅਤੇ ਵੈਭਵ ਸ਼ਾਮਿਲ ਸਨ। ‘ਟੀਮ ਨਿਊਬੀਜ਼’ ਜਿਸ ‘ਚ ਜਸਪ੍ਰੀਤ ਸਿੰਘ, ਕ੍ਰਿਸ਼ ਤੇ ਅਭਿਸ਼ੇਕ ਸ਼ਾਮਿਲ ਸਨ ਨੇ ਤੀਜਾ ਇਨਾਮ ਜਿੱਤਿਆ। ਰਜਨੀਸ਼ ਗੁਪਤਾ (ਕੰਪਿਊਟਰ ਗਲੈਕਸੀ), ਸੁਖ ਸਾਗਰ ਸਿੰਘ (ਵਾਈਬੈਕਸ ਕੰਸਲਟਿੰਗ), ਪ੍ਰੋ. ਹਰਸਿਮਰਨ ਸਿੰਘ ਆਨੰਦ ਤੇ ਡਾ. ਰਾਮਾ ਭਾਰਦਵਾਜ ਨੇ ਇਸ ਸਮਾਗਮ ‘ਚ ਜੱਜਾਂ ਵਜੋਂ ਸੇਵਾਵਾਂ ਨਿਭਾਈਆਂ। ਇਸ ਪ੍ਰੋਗਰਾਮ ‘ਚ ਦਸ ਟੀਮਾਂ ਦੇ ਕੁੱਲ 60 ਵਿਦਿਆਰਥੀਆਂ ਨੇ ਭਾਗ ਲਿਆ।