ਡੀ. ਏ. ਵੀ. ਪਬਲਿਕ ਸਕੂਲ ਵਿਖੇ ਅਧਿਆਪਕਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ
ਅੰਮ੍ਰਿਤਸਰ, 18 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.
ਅੰਮ੍ਰਿਤਸਰ, 18 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ ਲਾਰੰਸ ਰੋਡ ਵਿਖੇ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਲਈ ਰਾਸ਼ਟਰੀ ਪਾਠਕ੍ਰਮ ਢਾਂਚਾ ਸਕੂਲ ਸਿੱਖਿਆ ‘ਤੇ ਅਧਾਰਤ ਇਕ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ। ਵਰਕਸ਼ਾਪ ਦਾ ਸੰਚਾਲਨ ਉਘੇ ਸਰੋਤ ਵਿਅਕਤੀਆਂ ਸ਼ਬਨਮ ਸ਼ਰਮਾ ਪ੍ਰਿੰਸੀਪਲ ਡੀ. ਡੀ. ਆਈ. ਸਕੂਲ ਅੰਮ੍ਰਿਤਸਰ ਤੇ ਅਕਾਸ਼ ਸ਼ਰਮਾ ਪੀ. ਜੀ. ਟੀ., ਆਰ. ਡੀ. ਖੋਸਲਾ ਡੀ. ਏ. ਵੀ. ਮਾਡਲ ਸੀ. ਸੈ. ਸਕੂਲ ਬਟਾਲਾ ਦੁਆਰਾ ਕੀਤਾ। ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਨਿੱਘਾ ਸਵਾਗਤ ਕੀਤਾ। ਇਹ ਸੈਸ਼ਨ ਪਾਠਕ੍ਰਮ ਦੇ ਟੀਚਿਆਂ, ਯੋਗਤਾਵਾਂ, ਸਿੱਖਣ ਦੇ ਨਤੀਜਿਆਂ, ਸਿੱਖਿਆ ਸ਼ਾਸਤਰ ਅਤੇ ਮੁਲਾਂਕਣ ‘ਤੇ ਕੇਂਦਰਿਤ ਸੀ। ਪ੍ਰੋਗਰਾਮ ਨੇ ਇਕ ਇੰਟਰਐਕਟਿਵ ਤੇ ਗਤੀਵਿਧੀ ਅਧਾਰਤ ਪਹੁੰਚ ਅਪਣਾਈ। ਸਮੂਹ ’ਚ ਕੰਮ ਕਰਦੇ ਹੋਏ ਅਧਿਆਪਕਾਂ ਨੇ ਨਿਰਧਾਰਤ ਪਾਠਕ੍ਰਮ ਖੇਤਰਾਂ ਦੀ ਪੜਚੋਲ ਕੀਤੀ, ਸੰਬੰਧਿਤ ਸਿਫ਼ਾਰਸ਼ਾਂ ਦੀ ਜਾਂਚ ਕੀਤੀ, ਪੇਸ਼ਕਾਰੀਆਂ ਤਿਆਰ ਕੀਤੀਆਂ ਅਤੇ ਸਿੱਖਣ ਦੇ ਨਤੀਜਿਆਂ, ਸਮੱਗਰੀ, ਸਿੱਖਿਆ ਸ਼ਾਸਤਰ ਅਤੇ ਮੁਲਾਂਕਣ ਦੇ ਨਾਲ ਪਾਠਕ੍ਰਮ ਦੇ ਟੀਚਿਆਂ ਅਤੇ ਯੋਗਤਾਵਾਂ ਨੂੰ ਅਕਾਰ ਦਿੱਤਾ। ਇਸ ਦੇ ਨਾਲਨਾਲ ਅਨੁਭਵੀ ਸਿੱਖਿਆ, ਅੰਤਰ ਅਨੁਸ਼ਾਸਨੀ ਸੰਬੰਧਾਂ, ਵਿੱਦਿਅਕ ਤਕਨਾਲੋਜੀ ਅਤੇ ਯੋਗਤਾ ਅਧਾਰਤ ਮੁਲਾਂਕਣ ‘ਤੇ ਵੀ ਜ਼ੋਰ ਦਿੱਤਾ। ਸਕੂਲ ਦੇ ਪ੍ਰਬੰਧਕ ਸਵੀਨ ਪੁਰੀ ਨੇ ਅਧਿਆਪਕਾਂ ਨੂੰ ਵਿਕਸਿਤ ਹੋ ਰਹੇ ਵਿੱਦਿਅਕ ਢਾਂਚੇ ਨੂੰ ਸਮਝਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਦੇ ਯੋਗ ਬਣਾਉਣ ਲਈ ਨਿਰੰਤਰ ਪੇਸ਼ੇਵਰ ਵਿਕਾਸ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਸਰੋਤ ਵਿਅਕਤੀਆਂ ਦੇ ਯੋਗਦਾਨ ਅਤੇ ਅਧਿਆਪਕਾਂ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ।