ਸਪਰਿੰਗ ਡੇਲ ਸਕੂਲ ਵਲੋਂ ‘ਕਰੇਜ ਟੂ ਚੂਜ਼’ ਵਿਸ਼ੇ ’ਤੇ ਇਕ ਪ੍ਰਭਾਵਸ਼ਾਲੀ ਸ਼ੈਸ਼ਨ ਕਰਵਾਇਆ
ਅੰਮ੍ਰਿਤਸਰ, 19 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਰੀਅਰ ਦੇ ਖੇਤਰ ’ਚ ਬਦਲਦੇ ਰੁਝਾਨਾਂ ਅਤੇ ਇਸ ਤੋਂ ਵੀ ਮਹੱਤਵਪੂਰਨ ਫੈਸਲਾ ਲੈਣ ਦੀ ਨਿਰੰਤਰ ਵਿਕਸਿਤ ਹੋ ਰਹੀ ਪ੍ਰਕਿਰਿਆ ਅਤੇ ਜੀਵਨ ਨਾਲ ਜੁੜੀਆਂ ਚੋਣਾਂ ਬਾਰੇ ਜਾਣੂ ਕਰਵਾਉਣ ਦੇ ਉਦੇਸ਼ ਨਾਲ ਸਕੂਲ ਵਲੋਂ ‘ਕਰੇਜ ਟੂ ਚੂਜ਼’ ਵਿਸ਼ੇ ’ਤੇ ਇਕ ਪ੍ਰਭਾਵਸ਼ਾਲੀ ਸੈਸ਼ਨ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਹ ਸ਼ੈਸਨ ਗਣੇਸ਼ ਕੋਹਲੀ ਵਲੋਂ ਕਰਵਾਇਆ ਗਿਆ।
ਅੰਮ੍ਰਿਤਸਰ, 19 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਰੀਅਰ ਦੇ ਖੇਤਰ ’ਚ ਬਦਲਦੇ ਰੁਝਾਨਾਂ ਅਤੇ ਇਸ ਤੋਂ ਵੀ ਮਹੱਤਵਪੂਰਨ ਫੈਸਲਾ ਲੈਣ ਦੀ ਨਿਰੰਤਰ ਵਿਕਸਿਤ ਹੋ ਰਹੀ ਪ੍ਰਕਿਰਿਆ ਅਤੇ ਜੀਵਨ ਨਾਲ ਜੁੜੀਆਂ ਚੋਣਾਂ ਬਾਰੇ ਜਾਣੂ ਕਰਵਾਉਣ ਦੇ ਉਦੇਸ਼ ਨਾਲ ਸਕੂਲ ਵਲੋਂ ‘ਕਰੇਜ ਟੂ ਚੂਜ਼’ ਵਿਸ਼ੇ ’ਤੇ ਇਕ ਪ੍ਰਭਾਵਸ਼ਾਲੀ ਸੈਸ਼ਨ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਹ ਸ਼ੈਸਨ ਗਣੇਸ਼ ਕੋਹਲੀ ਵਲੋਂ ਕਰਵਾਇਆ ਗਿਆ। ਗਣੇਸ਼ ਕੋਹਲੀ ਇਕ ਸਮਰਪਿਤ ਸਿੱਖਿਆਵਿਦ ਅਤੇ ਕਾਊਂਸਲਰ ਹਨ, ਜਿਨ੍ਹਾਂ ਨੇ ਦੁਨੀਆ ਭਰ ’ਚ ਕਈ ਸਿੱਖਿਆ ਸੰਸਥਾਵਾਂ ਦੀ ਸਥਾਪਨਾ ਅਤੇ ਉਨ੍ਹਾਂ ਦੇ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸੰਧੂ ਨੇ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਰਾਹੀਂ ਅਧਿਆਪਕਾਂ ਨੂੰ ਸਕੂਲ ਨੂੰ ਇਕ ਕਾਊਂਸਲਿੰਗ ਲੈਬੋਰੇਟਰੀ ਵਜੋਂ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ, ਜਿਥੇ ਪਾਠਕ੍ਰਮ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਦਿੱਤਾ ਜਾਵੇ ਅਤੇ ਇਸ ਨੂੰ ਸਿਰਫ਼ ਰਸਮੀ ਤੇ ਕਦੇ-ਕਦਾਈਂ ਹੋਣ ਵਾਲੇ ਕਾਊਂਸਲਿੰਗ ਸੈਸ਼ਨਾਂ ਤੱਕ ਸੀਮਿਤ ਨਾ ਰੱਖਿਆ ਜਾਵੇ। ਇਸ ਮੌਕੇ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਆਧੁਨਿਕ ਦੌਰ ਵਿਚ ਅਧਿਆਪਨ ਦਾ ਅਰਥ ਸਿਰਫ਼ ਪਾਠ-ਪੁਸਤਕਾਂ ਦੇ ਗਿਆਨ ਤੱਕ ਸੀਮਿਤ ਰਹਿਣਾ ਨਹੀਂ ਹੈ। ਇਸ ਲਈ ਕਾਊਂਸਲਿੰਗ ਨੂੰ ਰੋਜ਼ਾਨਾ ਦੀਆਂ ਅਧਿਆਪਨ-ਸਿੱਖਣ ਪ੍ਰਕਿਰਿਆਵਾਂ ਦਾ ਅਟੁੱਟ ਹਿੱਸਾ ਬਣਾਉਣਾ ਜ਼ਰੂਰੀ ਹੈ।