ਹਲਕਾ ਅਟਾਰੀ ’ਚ ‘ਆਪ’ ਨੂੰ ਪਿੰਡ ਪੱਧਰ ’ਤੇ ਮਜ਼ਬੂਤ ਕਰਨ ’ਚ ਕੋਈ ਕਸਰ ਨਹੀਂ ਛੱਡਾਂਗੀ –ਜਸਵੰਤ ਕੌਰ ਰਿਆੜ
ਜੇਠੂਵਾਲ, ਟਹਾਲੀ ਸਾਹਿਬ, 24 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ,ਵਿਨੋਦ ਭੀਲੋਵਾਲ)-ਆਪ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵਲੋਂ ਆਮ ਆਦਮੀ ਪਾਰਟੀ ਨੂੰ ਹਰ ਹਲਕੇ ’ਚ ਪਿੰਡ ਪੱਧਰ ’ਤੇ ਮਜਬੂਤ ਕਰਨ ਲਈ ਦਿੱਤੀਆਂ ਹਦਾਇਤਾਂ ਤਹਿਤ ਹਲਕਾ ਅਟਾਰੀ ਦੇ ਪਿੰਡਾਂ ’ਚ ਆਪ ਪਾਰਟੀ ਨੂੰ ਮਜਬੂਤ ਕਰਨ ਲਈ ਵਰਕਰਾਂ ਦੇ ਸਹਿਯੋਗ ਨਾਲ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਪਾਰਟੀ ਦੇ ਮਿਹਨਤੀ ਵਰਕਰ ਜੋ ਪਾਰਟੀ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ । ਉਨ੍ਹਾਂ ਦੀ ਬਦੌਲਤ ਹਲਕੇ ਵਿਚ ਆਪ ਪਾਰਟੀ ਦੀ ਚੜਤ ਬਰਕਰਾਰ ਹੈ।
ਜੇਠੂਵਾਲ, ਟਹਾਲੀ ਸਾਹਿਬ, 24 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ,ਵਿਨੋਦ ਭੀਲੋਵਾਲ)-ਆਪ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵਲੋਂ ਆਮ ਆਦਮੀ ਪਾਰਟੀ ਨੂੰ ਹਰ ਹਲਕੇ ’ਚ ਪਿੰਡ ਪੱਧਰ ’ਤੇ ਮਜਬੂਤ ਕਰਨ ਲਈ ਦਿੱਤੀਆਂ ਹਦਾਇਤਾਂ ਤਹਿਤ ਹਲਕਾ ਅਟਾਰੀ ਦੇ ਪਿੰਡਾਂ ’ਚ ਆਪ ਪਾਰਟੀ ਨੂੰ ਮਜਬੂਤ ਕਰਨ ਲਈ ਵਰਕਰਾਂ ਦੇ ਸਹਿਯੋਗ ਨਾਲ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਪਾਰਟੀ ਦੇ ਮਿਹਨਤੀ ਵਰਕਰ ਜੋ ਪਾਰਟੀ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ । ਉਨ੍ਹਾਂ ਦੀ ਬਦੌਲਤ ਹਲਕੇ ਵਿਚ ਆਪ ਪਾਰਟੀ ਦੀ ਚੜਤ ਬਰਕਰਾਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਪਾਰਟੀ ਦੀ ਹਲਕਾ ਅਟਾਰੀ ਦੀ ਸੀਨੀਅਰ ਆਗੂ ਤੇ ਸੇਵਾ ਮੁਕਤ ਐੱਸ.ਪੀ. ਜਸਵੰਤ ਕੌਰ ਰਿਆੜ ਵਲੋਂ ਹਲਕੇ ਦੇ ਪਿੰਡ ਮੈਹਣੀਆਂ ਕੁਹਾਰਾਂ ਦੇ ਪਾਲ ਸਿੰਘ ਦੇ ਗ੍ਰਹਿ ਵਿਖੇ ਆਪ ਵਰਕਰਾਂ ਦੀ ਹੋਈ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਹਰੇਕ ਵਰਕਰ ਨਾਲ ਸੰਬੰਧਿਤ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਤੋਂ ਲੋਕਾਂ ਨੂੰ ਜਾਣੂੰ ਕਰਾਉਣ ਲਈ ਸਰਕਾਰ ਵਲੋਂ ਮੁਨਾਫੇ ਮਾਨ ਦੇ ਮੁਹਿੰਮ ਤਹਿਤ ਸ਼ੁਰੂ ਕੀਤੀ ਗਈ ਜਿਸ ਤਹਿਤ ਹਲਕੇ ਦੇ ਹਲਕੇ ਦੇ ਪਿੰਡ ਪਿੰਡ ਤੇ ਘਰ ਘਰ ਜਾ ਕੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਜਾਣੂੰ ਕਰਵਾਇਆ ਜਾਵੇਗਾ । ਇਸ ਮੌਕੇ ਜਤਿੰਦਰ ਸਿੰਘ, ਪਾਲ ਸਿੰਘ ਫੌਜੀ ਹਰਭਜਨ ਸਿੰਘ,ਅਮਰਜੀਤ ਕੌਰ, ਪਰਮਜੀਤ ਕੌਰ, ਹਾਂਜੀ ਇੰਸਪੈਕਟਰ ਜਗੀਰ ਸਿੰਘ, ਗੁਰਪ੍ਰੀਤ ਸਿੰਘ, ਚੈਂਚਲ ਸਿੰਘ, ਹਰਨੇਕ ਸਿੰਘ, ਮੰਗਲ ਸਿੰਘ, ਹਰਜਿੰਦਰ ਸਿੰਘ,ਪਰਮਜੀਤ ਕੌਰ ਸਮੇਤ ਹੋਰ ਵਰਕਰ ਸ਼ਾਮਿਲ ਸਨ।