27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਵਿਦੇਸ਼ ਤੋਂ ਪਿੰਡ ਪਰਤੇ ਨੌਜਵਾਨ ਸਰਪੰਚ ਮਨਪ੍ਰੀਤ ਸਿੰਘ ਮੰਨੂ ਮੱਲ੍ਹੀ ਨੇ ਬੋਹੜਵਾਲਾ ਦੀ ਬਦਲੀ ਨੁਹਾਰ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਬੋਹੜਵਾਲਾ ਵਿਖੇ ਲੰਗਰ ਹਾਲ, ਆਧੁਨਿਕ ਛੱਪੜ, ਪੰਚਾਇਤ ਘਰ, ਜਿੰਮ ਤੇ ਸ਼ਮਸ਼ਾਨਘਾਟ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ

ਅਜਨਾਲਾ/ਜਗਦੇਵ ਕਲਾਂ, 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਸ਼ਰਨਜੀਤ ਸਿੰਘ ਗਿੱਲ)-ਵਿਦੇਸ਼ ਤੋਂ ਆਪਣੇ ਪਿੰਡ ਦੀ ਮਿੱਟੀ ਨਾਲ ਜੁੜਨ ਦੀ ਤਾਂਘ ਲੈ ਕੇ ਪਰਤੇ ਨੌਜਵਾਨ ਸਰਪੰਚ ਮਨਪ੍ਰੀਤ ਸਿੰਘ ਮੰਨੂ ਮੱਲ੍ਹੀ ਬੋਹੜਵਾਲਾ ਵਲੋਂ ਪਿੰਡ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਕੀਤੇ ਜਾ ਰਹੇ ਉਪਰਾਲੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸਰਪੰਚ ਮੰਨੂੰ ਮੱਲ੍ਹੀ ਵਲੋਂ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੁਆਰਾ ਦਿੱਤੀਆਂ ਸਰਕਾਰੀ ਗ੍ਰਾਂਟਾਂ ਦੇ ਨਾਲ-ਨਾਲ ਨਿੱਜੀ ਤੌਰ ’ਤੇ ਕੀਤੇ ਗਏ ਖ਼ਰਚ ਰਾਹੀਂ ਪਿੰਡ ਵਿਚ ਧਾਰਮਿਕ, ਸਮਾਜਿਕ ਅਤੇ ਬੁਨਿਆਦੀ ਸਹੂਲਤਾਂ ਨਾਲ ਸੰਬੰਧਿਤ ਕਈ ਕੰਮ ਕਰਵਾਏ ਗਏ ਹਨ।

Ad Position 21
No active advertisement
ਅਜੀਤ ਡੈਸਕ 28-09-2026
ਅਜਨਾਲਾ/ਜਗਦੇਵ ਕਲਾਂ, 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਸ਼ਰਨਜੀਤ ਸਿੰਘ ਗਿੱਲ)-ਵਿਦੇਸ਼ ਤੋਂ ਆਪਣੇ ਪਿੰਡ ਦੀ ਮਿੱਟੀ ਨਾਲ ਜੁੜਨ ਦੀ ਤਾਂਘ ਲੈ ਕੇ ਪਰਤੇ ਨੌਜਵਾਨ ਸਰਪੰਚ ਮਨਪ੍ਰੀਤ ਸਿੰਘ ਮੰਨੂ ਮੱਲ੍ਹੀ ਬੋਹੜਵਾਲਾ ਵਲੋਂ ਪਿੰਡ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਕੀਤੇ ਜਾ ਰਹੇ ਉਪਰਾਲੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸਰਪੰਚ ਮੰਨੂੰ ਮੱਲ੍ਹੀ ਵਲੋਂ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੁਆਰਾ ਦਿੱਤੀਆਂ ਸਰਕਾਰੀ ਗ੍ਰਾਂਟਾਂ ਦੇ ਨਾਲ-ਨਾਲ ਨਿੱਜੀ ਤੌਰ ’ਤੇ ਕੀਤੇ ਗਏ ਖ਼ਰਚ ਰਾਹੀਂ ਪਿੰਡ ਵਿਚ ਧਾਰਮਿਕ, ਸਮਾਜਿਕ ਅਤੇ ਬੁਨਿਆਦੀ ਸਹੂਲਤਾਂ ਨਾਲ ਸੰਬੰਧਿਤ ਕਈ ਕੰਮ ਕਰਵਾਏ ਗਏ ਹਨ। ਇਨ੍ਹਾਂ ਵਿਕਾਸ ਕਾਰਜਾਂ ਵਿਚ ਪ੍ਰਮੁੱਖ ਤੌਰ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਧਾਰਮਿਕ ਦਿੱਖ ਵਾਲਾ ਲੰਗਰ ਹਾਲ, ਮਾਡਰਨ ਛੱਪੜ, ਪੰਚਾਇਤ ਘਰ, ਜਿੰਮ ਅਤੇ ਸ਼ਮਸ਼ਾਨਘਾਟ ਸਮੇਤ ਹੋਰ ਵਿਕਾਸ ਕਾਰਜ ਸ਼ਾਮਲ ਹਨ, ਜਿਨ੍ਹਾਂ ਦਾ ਉਦਘਾਟਨ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸਰਪੰਚ ਮਨਪ੍ਰੀਤ ਸਿੰਘ ਮੰਨੂ ਮੱਲ੍ਹੀ ਵਲੋਂ ਪਿੰਡ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਸਰਕਾਰੀ ਯੋਜਨਾਵਾਂ ਦੇ ਨਾਲ ਪੰਚਾਇਤਾਂ ਅਤੇ ਲੋਕਾਂ ਦੀ ਸਰਗਰਮ ਭੂਮਿਕਾ ਵੀ ਜ਼ਰੂਰੀ ਹੈ। ਸ. ਧਾਲੀਵਾਲ ਨੇ ਕਿਹਾ ਕਿ ਸਰਪੰਚ ਮੰਨੂੰ ਮੱਲ੍ਹੀ ਨੇ ਵਿਦੇਸ਼ ਵਿਚ ਰਹਿੰਦਿਆਂ ਵੀ ਆਪਣੇ ਪਿੰਡ ਨਾਲ ਨਾਤਾ ਜੋੜੀ ਰੱਖਿਆ ਅਤੇ ਵਾਪਸ ਪਰਤ ਕੇ ਪਿੰਡ ਦੇ ਵਿਕਾਸ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਹੋਰਨਾਂ ਨੌਜਵਾਨਾਂ ਨੂੰ ਵੀ ਆਪਣੇ ਪਿੰਡਾਂ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰ ਸਕਦੇ ਹਨ। ਇਸ ਮੌਕੇ ਸਰਪੰਚ ਮਨਪ੍ਰੀਤ ਸਿੰਘ ਮੰਨੂ ਮੱਲ੍ਹੀ ਨੇ ਉਕਤ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇਣ ਵਾਸਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੋਹੜਵਾਲਾ ਉਨ੍ਹਾਂ ਲਈ ਸਿਰਫ਼ ਪਿੰਡ ਨਹੀਂ, ਸਗੋਂ ਉਨ੍ਹਾਂ ਦੀ ਪਛਾਣ ਅਤੇ ਜਨਮ ਭੂਮੀ ਹੈ। ਵਿਦੇਸ਼ ਵਿਚ ਰਹਿੰਦੀਆਂ ਵੀ ਉਨ੍ਹਾਂ ਦੀ ਇੱਛਾ ਸੀ ਕਿ ਵਾਪਸ ਪਿੰਡ ਆ ਕੇ ਅਜਿਹੇ ਕੰਮ ਕੀਤੇ ਜਾਣ, ਜਿਨ੍ਹਾਂ ਦਾ ਲਾਭ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਨਵੇਂ ਬਣਾਏ ਪੰਚਾਇਤ ਘਰ ਵਿਚ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਣੇ ਸਰਪੰਚ ਸਾਹਿਬਾਨ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਇਸ ਮੌਕੇ ਸਰਪੰਚ ਮਨਪ੍ਰੀਤ ਸਿੰਘ ਮੰਨੂੰ ਮੱਲ੍ਹੀ ਵਲੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਮੇਤ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਨਿੰਦਰ ਸਿੰਘ ਬਿੱਟੂ ਔਲਖ, ਓ.ਐੱਸ.ਡੀ ਗੁਰਜੰਟ ਸਿੰਘ ਸੋਹੀ, ਬੀ.ਡੀ.ਪੀ.ਓ ਰਮਦਾਸ ਮਲਕੀਤ ਸਿੰਘ, ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਰਾਜੂ, ਪ੍ਰਧਾਨ ਅਮਿੱਤ ਔਲ਼, ਪ੍ਰਧਾਨ ਹਰਪਾਲ ਸਿੰਘ ਸਿੰਧੀ, ਨੰਬਰਦਾਰ ਰਣਜੀਤ ਸਿੰਘ ਮੱਲ੍ਹੀ ਬੋਹੜਵਾਲਾ, ਨੰਬਰਦਾਰ ਮਹਿੰਦਰ ਸਿੰਘ, ਪੰਚ ਜਸਬੀਰ ਸਿੰਘ, ਪੰਚ ਮਹਿੰਦਰਪਾਲ ਸਿੰਘ, ਪੰਚ ਯੂਨਸ ਮਸੀਹ, ਕੁਲਵੰਤ ਸਿੰਘ, ਗੁਰਦੇਵ ਸਿੰਘ, ਬਲਜੀਤ ਕੌਰ (ਤਿੰਨੇ ਸਾਬਕਾ ਸਰਪੰਚ), ਜੇ.ਈ ਲਖਬੀਰ ਸਿੰਘ, ਬਲਜੀਤ ਸਿੰਘ ਜੇ.ਈ ਨਰੇਗਾ, ਸਰਪੰਚ ਗੁਰਬਖ਼ਸ਼ ਸਿੰਘ ਕੋਟਗੁਰਬਖਸ਼ , ਸਰਪੰਚ ਜਗਰੂਪ ਸਿੰਘ ਮੱਧੂਸਾਂਗਾ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜੀ, ਸਰਪੰਚ ਗੁਰਨਾਮ ਸਿੰਘ ਕਮੀਰਪੁਰਾ, ਸਰਪੰਚ ਰਵੀ ਕੋਟਮੁਗਲ, ਸਰਪੰਚ ਨਿਰਮਲ ਸਿੰਘ ਮੱਤੇਨਗਲ, ਸਰਪੰਚ ਸਰਬਜੀਤ ਸਾਬਾ, ਸਰਪੰਚ ਕੁਲਦੀਪ ਸਿੰਘ ਹੇਲਰ, ਸਰਪੰਚ ਲਾਲੀ ਸ਼ਾਹ ਨਾਨੋਕੇ, ਸਰਪੰਚ ਸਿਮਰ ਉੜਦਣ, ਸਰਪੰਚ ਕੰਵਰਜੀਤ ਸਿੰਘ ਜੱਸੜ, ਕਸ਼ਮੀਰ ਸਿੰਘ ਮਾਕੋਵਾਲ, ਰਾਜਬੀਰ ਸਿੰਘ ਮੋਹਨ ਭੰਡਾਰੀਆਂ, ਮੋਨਿਕਾ ਤਲਵੰਡੀ, ਸਰਪੰਚ ਅੰਮ੍ਰਿਤਪਾਲ ਸਿੰਘ ਪੰਡੋਰੀ, ਲਾਲੀ ਮਟੀਆ, ਸਰਪੰਚ ਕਾਬਲ ਸਿੰਘ ਪਛੀਆ , ਸਰਪੰਚ ਹਰਪ੍ਰੀਤ ਸਿੰਘ ਸੈਂਸਰਾ, ਸਰਪੰਚ ਗੁਰਪਾਲ ਸਿੰਘ, ਪ੍ਰਧਾਨ ਬਾਬਾ ਰਵੇਲ ਸਿੰਘ, ਪ੍ਰਿਥੀਪਾਲ ਸਿੰਘ ਮੱਲ੍ਹੀ, ਦਿਲਬਾਗ ਸਿੰਘ ਲਾਲੀ, ਪਰਮਜੀਤ ਸਿੰਘ ਪੰਮਾ , ਗੁਰਦੀਪ ਸਿੰਘ ਦੀਪਾ, ਗੁਰਭੇਜ ਸਿੰਘ, ਜਸਕਰਨ ਸਿੰਘ ਰੰਧਾਵਾ, ਸਤਪਾਲ ਭਿੱਟੋ, ਪ੍ਰਧਾਨ ਹਰਪ੍ਰੀਤ ਸਿੰਘ ਬਿੱਟੂ, ਪ੍ਰਧਾਨ ਸਰਤਾਜ ਸਿੰਘ, ਸੈਕਟਰੀ ਸੁਰਜੀਤ ਸਿੰਘ, ਦਲਜੀਤ ਸਿੰਘ ਛੀਨਾ, ਜੋਬਨ ਰੰਧਾਵਾ ਅਤੇ ਅਵਨੀਤ ਰੰਧਾਵਾ ਆਦਿ ਹਾਜ਼ਰ ਸਨ। 27 ਏਐਸਆਰ44 27 ਏਐਸਆਰ45 27 ਏਐਸਆਰ46
Ad Position 22
No active advertisement
ਪਿਛਲੀ ਖ਼ਬਰ ਗਲੋਬਲ ਇੰਸਟੀਚਿਊਟ ’ਚ ਕਰਵਾਏ ਫੁੱਟਬਾਲ ਟੂਰਨਾਮੈਂਟਜ਼ ਬੀ. ਸੀ. ਏ. ਦੀ ਟੀਮ ਨੇ ਟਰਾਫੀ ’ਤੇ ਕੀਤਾ ਕਬਜ਼ਾ ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਪਲੈਂਕ ਤੇ ਪੰਜਾ ਮੁਕਾਬਲੇ ਕਰਵਾਏ
Ad Position 24