ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਪਲੈਂਕ ਤੇ ਪੰਜਾ ਮੁਕਾਬਲੇ ਕਰਵਾਏ
ਜਗਦੇਵ ਕਲਾਂ/ਚੇਤਨਪੁਰਾ, 27 ਸਤੰਬਰ (ਸ਼ਰਨਜੀਤ ਸਿੰਘ ਗਿੱਲ, ਮਹਾਂਬੀਰ ਸਿੰਘ ਗਿੱਲ) - ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਮਹਾਨ ਕੁਰਬਾਨੀ ਅਤੇ ਯਾਦ ਨੂੰ ਸਮਰਪਿਤ ਪਲੈਂਕ ਅਤੇ ਪੰਜਾ ਮੁਕਾਬਲੇ ਫਤਹਿ ਫਿੱਟਨੈੱਸ ਜਿੰਮ ਨੰਗਲੀ ਦੇ ਕੋਚ ਹਰਪਾਲ ਸਿੰਘ ਦੀ ਅਗਵਾਈ ਹੇਠ ਸਰਪੰਚ ਵਰਿੰਦਰ ਸਿੰਘ ਨੰਗਲੀ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ, ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਅਤੇ ਇਲਾਕਿਆਂ ਤੋਂ ਨੌਜਵਾਨਾਂ ਤੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪਲੈਂਕ ਮੁਕਾਬਲੇ ਵਿਚ ਚੰਦਨ ਰਾਣਾ ਰੋਪੜ ਨੇ ਪਹਿਲਾ, ਰਣਜੀਤ ਸਿੰਘ ਗਿੱਲ ਸੰਤੂ ਨੰਗਲ ਅੰਮ੍ਰਿਤਸਰ ਨੇ ਦੂਜਾ ਅਤੇ ਨਿਰਵੈਰ ਸਿੰਘ ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ।
ਜਗਦੇਵ ਕਲਾਂ/ਚੇਤਨਪੁਰਾ, 27 ਸਤੰਬਰ (ਸ਼ਰਨਜੀਤ ਸਿੰਘ ਗਿੱਲ, ਮਹਾਂਬੀਰ ਸਿੰਘ ਗਿੱਲ) - ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਮਹਾਨ ਕੁਰਬਾਨੀ ਅਤੇ ਯਾਦ ਨੂੰ ਸਮਰਪਿਤ ਪਲੈਂਕ ਅਤੇ ਪੰਜਾ ਮੁਕਾਬਲੇ ਫਤਹਿ ਫਿੱਟਨੈੱਸ ਜਿੰਮ ਨੰਗਲੀ ਦੇ ਕੋਚ ਹਰਪਾਲ ਸਿੰਘ ਦੀ ਅਗਵਾਈ ਹੇਠ ਸਰਪੰਚ ਵਰਿੰਦਰ ਸਿੰਘ ਨੰਗਲੀ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ, ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਅਤੇ ਇਲਾਕਿਆਂ ਤੋਂ ਨੌਜਵਾਨਾਂ ਤੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪਲੈਂਕ ਮੁਕਾਬਲੇ ਵਿਚ ਚੰਦਨ ਰਾਣਾ ਰੋਪੜ ਨੇ ਪਹਿਲਾ, ਰਣਜੀਤ ਸਿੰਘ ਗਿੱਲ ਸੰਤੂ ਨੰਗਲ ਅੰਮ੍ਰਿਤਸਰ ਨੇ ਦੂਜਾ ਅਤੇ ਨਿਰਵੈਰ ਸਿੰਘ ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲੇ ਵਿਚ ਜੋਤੀ ਨੇ ਪਹਿਲਾ, ਜਗਦੀਪ ਕੌਰ ਨੇ ਦੂਜਾ ਅਤੇ ਡੌਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਆਰਮ ਰੈਸਲਿੰਗ ਮੁਕਾਬਲੇ ਵਿਚ ਆਸ਼ੀਸ਼ ਸੂਰੀ ਓਵਰਆਲ ਚੈਂਪੀਅਨ ਰਹੇ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫਾਊਂਡੇਸ਼ਨ ਦੇ ਪ੍ਰਧਾਨ ਭਾਈ ਕੰਵਲਚੜ੍ਹਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਫਤਹਿ ਫਿੱਟਨੈੱਸ ਜਿਮ ਨੰਗਲੀ ਦੇ ਕੋਚ ਹਰਪਾਲ ਸਿੰਘ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਖੇਡ ਮੁਕਾਬਲੇ ਕਰਵਾਉਣ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੀ ਸੋਚ ਅਤੇ ਕੁਰਬਾਨੀ ਨਾਲ ਜੋੜਨ ਦੇ ਨਾਲ-ਨਾਲ ਸਿਹਤਮੰਦ ਜੀਵਨ ਅਤੇ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਹੈ। ਇਸ ਮੌਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਜੇਤੂ ਖਿਡਾਰੀਆਂ ਨੂੰ ਕੋਚ ਹਰਪਾਲ ਸਿੰਘ, ਬਲਜੀਤ ਸਿੰਘ ਦਬੁਰਜੀ, ਰਣਜੀਤ ਸਿੰਘ ਸੰਤੂ ਨੰਗਲ, ਗੁਲਾਬ ਸਿੰਘ ਜਫਰਵਾਲ, ਕਵਲਜੀਤ ਸਿੰਘ ਸੋਹਲ ਅਤੇ ਅਮਰਪੀਰ ਸਿੰਘ ਕਤਲੇਵਾਲਾ ਵਲੋਂ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ।ਏਐਸਆਰ40