28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਿੱਖ ਜੀਵਨ ਜਾਚ ਸੰਸਥਾ ਪੰਜਾਬ ਵਲੋਂ ਗਿਆਨੀ ਜੁਗਿੰਦਰ ਸਿੰਘ ਦਾ ਸਨਮਾਨ

ਬਾਬਾ ਬਕਾਲਾ ਸਾਹਿਬ, 28 ਸਤੰਬਰ (ਰਾਜਨ)-ਸਿੱਖ ਜੀਵਨ ਜਾਚ ਸੰਸਥਾ, ਬਾਬਾ ਬਕਾਲਾ ਸਾਹਿਬ (ਪੰਜਾਬ) ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਸੇਵਾ ਨਿਭਾਉਣ ਵਾਲੇ ਗਿਆਨੀ ਜੁਗਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਸਥਾ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਖਾਲਸਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਥਾ ਦੀ ਹਾਜ਼ਰੀ ਭਰਨ ਉਪਰੰਤ ਦੱਸਿਆ ਕਿ ਗਿਆਨੀ ਜੁਗਿੰਦਰ ਸਿੰਘ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਿਕ ਹਨ ਅਤੇ ਹਰੇਕ ਗੁਰਸਿੱਖ ਦਾ ਬਹੁਤ ਹੀ ਆਦਰ ਮਾਣ ਕਰਦੇ ਹਨ ।

Ad Position 21
No active advertisement
ਅਜੀਤ ਡੈਸਕ 29-09-2026
ਬਾਬਾ ਬਕਾਲਾ ਸਾਹਿਬ, 28 ਸਤੰਬਰ (ਰਾਜਨ)-ਸਿੱਖ ਜੀਵਨ ਜਾਚ ਸੰਸਥਾ, ਬਾਬਾ ਬਕਾਲਾ ਸਾਹਿਬ (ਪੰਜਾਬ) ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਸੇਵਾ ਨਿਭਾਉਣ ਵਾਲੇ ਗਿਆਨੀ ਜੁਗਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਸਥਾ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਖਾਲਸਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਥਾ ਦੀ ਹਾਜ਼ਰੀ ਭਰਨ ਉਪਰੰਤ ਦੱਸਿਆ ਕਿ ਗਿਆਨੀ ਜੁਗਿੰਦਰ ਸਿੰਘ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਿਕ ਹਨ ਅਤੇ ਹਰੇਕ ਗੁਰਸਿੱਖ ਦਾ ਬਹੁਤ ਹੀ ਆਦਰ ਮਾਣ ਕਰਦੇ ਹਨ । ਉਪਰੰਤ ਸਿੱਖ ਜੀਵਨ ਜਾਚ ਸੰਸਥਾ ਵਲੋਂ ਲਿਆਂਦਾ ਹੋਇਆ ਸਨਮਾਨ, ਸੂਚਨਾ ਕੇਂਦਰ ਦੇ ਅਧਿਕਾਰੀਆਂ ਨਾਲ ਗਿਆਨੀ ਜੀ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗਿਆਨੀ ਮਨਜੀਤ ਸਿੰਘ ਕਥਾਵਾਚਕ, ਗਿਆਨੀ ਬਲਦੇਵ ਸਿੰਘ ਕੇਸਗੜ੍ਹ ਸਾਹਿਬ ਤੋਂ, ਕੁਲਵੰਤ ਸਿੰਘ ਰੰਧਾਵਾ ਐੱਮ. ਸੀ. ਬਾਬਾ ਬਕਾਲਾ ਸਾਹਿਬ, ਐੱਮ.ਸੀ. ਕਰਮ ਸਿੰਘ, ਐੱਮ.ਸੀ. ਸੁਖਚੈਨ ਸਿੰਘ ਗਿੱਲ, ਐੱਮ.ਸੀ. ਕੁਲਦੀਪ ਸਿੰਘ ਬੰਟੂ, ਮੇਜਰ ਸਿੰਘ, ਡਾ. ਹਰਪਾਲ ਸਿੰਘ, ਪਰਗਟ ਸਿੰਘ, ਜਸ਼ਨਪ੍ਰੀਤ ਸਿੰਘ, ਰਵਿੰਦਰ ਸਿੰਘ ਮਧਰੇ, ਹਰਪ੍ਰੀਤ ਸਿੰਘ ਮੈਨੇਜਰ, ਕੰਵਲਜੀਤ ਸਿੰਘ ਮਤੇਪੁਰ ਸਰਕਾਰੀ ਅਧਿਆਪਕ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ, ਕਿਸਾਨ ਭਲਾਈ ਤੇ ਸਿਹਤ ਵਿਭਾਗ ਦਾ ਸਾਂਝਾ ਉਪਰਾਲਾ, ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਜਾਗਰੂਕਤਾ ਮੁਹਿੰਮ ਵਿੱ... ਅਗਲੀ ਖ਼ਬਰ ਸੁਖਜਿੰਦਰ ਸਿੰਘ ਸੁੱਖ ਔਜਲਾ ਨੇ ਵੱਖ-ਵੱਖ ਲੰਗਰ ਕਮੇਟੀਆਂ ਨੂੰ ਸੌਂਪੇ ਟੈਂਕਰ; ਲੰਗਰ ਕਮੇਟੀਆਂ ਨੇ ਕੀਤਾ ਧੰਨਵਾਦ
Ad Position 24