ਨੰਬਰਦਾਰਾ ਯੂਨੀਅਨ ਵਲੋਂ 5 ਨੂੰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ
ਬਾਬਾ ਬਕਾਲਾ ਸਾਹਿਬ, 28 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਨੰਬਰਦਾਰਾ ਯੂਨੀਅਨ, ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਇਕ ਰੋਸ ਮੀਟਿੰਗ ਤਹਿਸੀਲ ਪ੍ਰਧਾਨ ਸ: ਤਰਲੋਚਨ ਸਿੰਘ ਧੂਲਕਾ ਦੀ ਪ੍ਰਧਾਨਗੀ ਹੇਠ ਹੋਈ । ਸਭ ਤੋਂ ਪਹਿਲਾਂ ਨੰਬਰਦਾਰ ਸਾਥੀ ਸੁਖਦੇਵ ਸਿੰਘ ਧੂਲਕਾ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ ।
ਬਾਬਾ ਬਕਾਲਾ ਸਾਹਿਬ, 28 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਨੰਬਰਦਾਰਾ ਯੂਨੀਅਨ, ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਇਕ ਰੋਸ ਮੀਟਿੰਗ ਤਹਿਸੀਲ ਪ੍ਰਧਾਨ ਸ: ਤਰਲੋਚਨ ਸਿੰਘ ਧੂਲਕਾ ਦੀ ਪ੍ਰਧਾਨਗੀ ਹੇਠ ਹੋਈ । ਸਭ ਤੋਂ ਪਹਿਲਾਂ ਨੰਬਰਦਾਰ ਸਾਥੀ ਸੁਖਦੇਵ ਸਿੰਘ ਧੂਲਕਾ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ । ਇਸ ਮੌਕੇ ਪ੍ਰਧਾਨ ਤਰਲੋਚਨ ਸਿੰਘ ਧੂਲਕਾ ਨੇ ਕਿਹਾ ਕਿ ਆਪ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਸਾਡੇ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਅਤੇ ਸਾਢੇ ਚਾਰ ਸਾਲ ਬੀਤ ਜਾਣ ਪਿੱਛੋਂ ਵੀ ਕੋਈ ਮੰਗ ਨਹੀਂ ਮੰਨੀ ਗਈ । ਉਨ੍ਹਾਂ ਕਿਹਾ ਕਿ ਨੰਬਰਦਾਰਾਂ ਵਲੋਂ ਹੱਕੀ ਮੰਗਾਂ ਨੂੰ ਲੈਕੇ 5 ਸਤੰਬਰ ਨੂੰ ਸੰਗਰੂਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਘਿਰਾਉ ਦਾ ਕੀਤਾ ਜਾਵੇਗਾ । ਇਸ ਮੌਕੇ ਬਲਕਾਰ ਸਿੰਘ, ਲਖਵਿੰਦਰ ਸਿੰਘ, ਪਰਮਜਤਿ ਸਿੰਘ, ਸੁਖਚੈਨ ਸਿੰਘ, ਪਰਮਜੀਤ ਕੌਰ ਬੱਲ, ਰਮੇਸ਼ ਸਿੰਘ, ਲਖਬੀਰ ਸਿੰਘ ਤਿਮੋਵਾਲ, ਤਰਸੇਮ ਸਿੰਘ ਜੱਲੀਪੁਰ ਖੈੜਾ, ਗੁਰਵਿੰਦਰ ਸਿੰਘ ਜਸਪਾਲ. ਹੀਰਾ ਸਿੰਘ ਬਾਣੀਆਂ, ਬਲਵਿੰਦਰ ਸਿੰਘ ਬੁਤਟਾਰੀ, ਤਰਲੋਚਨ ਸਿੰਘ ਸੱਤੋਾਵਲ, ਪ੍ਰਭਜੀਤ ਸਿੰਘ ਬੁਤਾਲਾ, ਜਸਪਾਲ ਸਿੰਘ ਗੱਗੜਭਾਣਾ, ਹਰਦੇਵ ਸਿੰਘ, ਤਰਲੋਚਨ ਸਿੰਘ ਸੱਤੋਵਾਲ, ਪਿਆਰਾ ਸਿੰਘ, ਹਰਿੰਦਰ ਸਿੰਘ ਧੂਲਕਾ, ਗਰਦਿਆਲ ਸਿੰਘ ਚੂੰਗ, ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਧੂਲ਼ਕਾ, ਅਮਰੀਕ ਸਿੰਘ ਉਦੋ ਨੰਗਲ, ਸਤੀਸ਼ ਕੁਮਾਰ, ਗੁਰਪਿੰਦਰ ਸਿੰਘ ਲੁਹਾਰਾਂਵਾਲਾ, ਹਰਇਕਬਾਲ ਸਿੰਘ ਖਿਲਚੀਆਂ, ਸੁੱਚਾ ਸਿੰਘ ਸੈਦਪੁਰ, ਤਰਸੇਮ ਸਿੰਘ ਮੱਦ, ਰਾਜਿੰਦਰ ਸਿੰਘ, ਬੂਟਾ ਸਿੰਘ, ਸ਼ਮਸ਼ੇਰ ਸਿੰਘ, ਸਤਨਾਮ ਸਿੰਘ ਤਿੰਮੋਵਾਲ, ਮੰਗਲ ਸਿੰਘ ਆਦਿ ਹਾਜ਼ਰ ਸਨ ।