06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਬੇਖੌਫ ਚੋਰਾਂ ਨੇ ਪਿੰਡ ਜੱਸੜ ’ਚ ਕਿਸਾਨ ਦੇ ਖੇਤਾਂ ਵਿਚੋਂ 30 ਪਾਪੂਲਰ ਰਾਤੋਂ ਰਾਤ ਉਡਾਏ

ਗੱਗੋਮਾਹਲ/ਰਮਦਾਸ, 5 ਅਕਤੂਬਰ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਸਰਹੱਦੀ ਖੇਤਰ ਵਿਚ ਚੋਰਾਂ ਵਲੋ ਦਹਿਸ਼ਤ ਮਚਾਈ ਹੋਈ ਹੈ, ਹੁਣ ਚੋਰਾਂ ਵੱਲੋ ਰਾਤ ਸਮੇ ਕਿਸਾਨਾਂ ਦੇ ਖੇਤਾਂ ਵਿਚੋਂ ਦਰੱਖਤ ਕੱਟਣ ਦੀ ਘਟਨਾ ਸਾਹਮਣੇ ਆਈ ਹੈ। ਪਿੰਡ ਜੱਸੜ ਦੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦੇ ਖੇਤਾਂ ਵਿਚ ਸੱਕੀ ਨਾਲੇ ਦੇ ਨਜ਼ਦੀਕ ਲੱਗੇ ਕਰੀਬ 30 ਪਾਪਲਰ ਦੇ ਬੂਟੇ ਜਿੰਨ੍ਹਾਂ ਦੀ ਕੀਮਤ ਕਰੀਬ 1 ਲੱਖ ਰੁਪਏ ਬਣਦੀ ਹੈ ਚੋਰਾਂ ਵਲੋਂ ਕੱਟ ਕੇ ਚੋਰੀ ਕਰ ਲਏ ਗਏ।

Ad Position 21
No active advertisement
ਅਜੀਤ ਡੈਸਕ 06-10-2026
ਗੱਗੋਮਾਹਲ/ਰਮਦਾਸ, 5 ਅਕਤੂਬਰ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਸਰਹੱਦੀ ਖੇਤਰ ਵਿਚ ਚੋਰਾਂ ਵਲੋ ਦਹਿਸ਼ਤ ਮਚਾਈ ਹੋਈ ਹੈ, ਹੁਣ ਚੋਰਾਂ ਵੱਲੋ ਰਾਤ ਸਮੇ ਕਿਸਾਨਾਂ ਦੇ ਖੇਤਾਂ ਵਿਚੋਂ ਦਰੱਖਤ ਕੱਟਣ ਦੀ ਘਟਨਾ ਸਾਹਮਣੇ ਆਈ ਹੈ। ਪਿੰਡ ਜੱਸੜ ਦੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦੇ ਖੇਤਾਂ ਵਿਚ ਸੱਕੀ ਨਾਲੇ ਦੇ ਨਜ਼ਦੀਕ ਲੱਗੇ ਕਰੀਬ 30 ਪਾਪਲਰ ਦੇ ਬੂਟੇ ਜਿੰਨ੍ਹਾਂ ਦੀ ਕੀਮਤ ਕਰੀਬ 1 ਲੱਖ ਰੁਪਏ ਬਣਦੀ ਹੈ ਚੋਰਾਂ ਵਲੋਂ ਕੱਟ ਕੇ ਚੋਰੀ ਕਰ ਲਏ ਗਏ। ਉਹਨਾਂ ਦੱਸਿਆ ਕਿ ਉਹਨਾਂ ਨੇ ਇਹ ਬੂਟੇ ਵੇਚਣ ਵਾਸਤੇ ਪਿੰਡ ਦੇ ਦਲਾਲ ਮਲਕੀਤ ਮਸੀਹ ਨੂੰ ਵਿਖਾਏ ਸਨ, ਜਿਸ ਨੇ ਪਿੰਡ ਥੋਬਾ ਦੇ ਵਿਅਕਤੀ ਸਮੋਨ ਮਸੀਹ ਨੂੰ ਬੂਟੇ ਖ੍ਰੀਦਣ ਲਈ ਲਿਆਂਦਾ ਤੇ ਉਹ ਮੇਰੇ ਨਾਲ ਸੌਦਾ ਵੀ ਕਰਦਾ ਰਿਹਾ, ਨੇਪਰੇ ਨਾ ਚੜ੍ਹਨ ਤੇ ਸਮੋਨ ਮਸੀਹ ਵਾਪਿਸ ਚਲੇ ਗਿਆ ਪ੍ਰੰਤੂ ਕੁਝ ਲੋਕਾਂ ਦੇ ਦੱਸਣ ਮੁਤਾਬਿਕ ਬੀਤੀ ਰਾਤ ਸਮੋਨ ਮਸੀਹ ਇਸ ਖੇਤਰ ਵਿਚ ਫਿਰਦਾ ਵੇਖਿਆ ਗਿਆ। ਉਹਨਾਂ ਦੋਸ਼ ਲਗਾਇਆ ਕਿ ਸਾਡੇ ਬੂਟੇ ਉਕਤ ਵਿਅਕਤੀਆਂ ਨੇ ਹੀ ਚੋਰੀ ਕੀਤੇ ਜਾਂ ਕਰਵਾਏ ਹਨ। ਉਹਨਾਂ ਇਸ ਸਬੰਧੀ ਪੁਲਿਸ ਥਾਣਾ ਰਮਦਾਸ ਨੂੰ ਇਤਲਾਹ ਵੀ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕੋਟਲਾ ਭਰਾਵਾਂ ਵਲੋਂ ਬਾਬਾ ਸੁਖਬੀਰ ਸਿੰਘ ਕਾਰਸੇਵਾ ਮੱਖਣਵਿੰਡੀ ਵਾਲਿਆਂ ਦਾ ਸਨਮਾਨ ਅਗਲੀ ਖ਼ਬਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪਰਚਮ ਲਹਿਰਾਵੇਗਾ –ਜ: ਜਲਾਲ ਉਸਮਾ
Ad Position 24