ਕੋਟਲਾ ਭਰਾਵਾਂ ਵਲੋਂ ਬਾਬਾ ਸੁਖਬੀਰ ਸਿੰਘ ਕਾਰਸੇਵਾ ਮੱਖਣਵਿੰਡੀ ਵਾਲਿਆਂ ਦਾ ਸਨਮਾਨ
ਨਵਾਂ ਪਿੰਡ, 5 ਅਕਤੂਬਰ (ਜਸਪਾਲ ਸਿੰਘ )-ਕੋਟਲਾ ਭਰਾ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਤੇ ਬਿਕਰਮਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਤੇ ਸੇਵਾਦਰ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਜੰਡਿਆਲਾ ਗੁਰੂ ਵਲੋਂ ਆਪਣੇ ਗ੍ਰਹਿ ਵੱਲ੍ਹਾ ਵਿਖੇ ਬਾਬਾ ਸੁਖਬੀਰ ਸਿੰਘ ਕਾਰਸੇਵਾ, ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਮੱਖਣਵਿੰਡੀ ਵਾਲਿਆਂ ਨੂੰ ਦੁਸ਼ਾਲਾ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਨਵਾਂ ਪਿੰਡ, 5 ਅਕਤੂਬਰ (ਜਸਪਾਲ ਸਿੰਘ )-ਕੋਟਲਾ ਭਰਾ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਤੇ ਬਿਕਰਮਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਤੇ ਸੇਵਾਦਰ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਜੰਡਿਆਲਾ ਗੁਰੂ ਵਲੋਂ ਆਪਣੇ ਗ੍ਰਹਿ ਵੱਲ੍ਹਾ ਵਿਖੇ ਬਾਬਾ ਸੁਖਬੀਰ ਸਿੰਘ ਕਾਰਸੇਵਾ, ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਮੱਖਣਵਿੰਡੀ ਵਾਲਿਆਂ ਨੂੰ ਦੁਸ਼ਾਲਾ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਸੁਖਬੀਰ ਸਿੰਘ ਵਲੋਂ ਕੋਟਲਾ ਭਰਵਾਂ ਦੀ ਚੜ੍ਹਦੀ ਕਲਾ ਤੇ ਭਵਿੱਖ ਦੀ ਤਰੱਕੀ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸੁਪਨਦੀਪ ਸਿੰਘ ਸਾਹਬੀ ਖਾਨਕੋਟ, ਮਨਜੀਤ ਸਿੰਘ, ਜਸਵੰਤ ਸਿੰਘ, ਮਨਜੀਤ ਸਿੰਘ ਕਹਿਣੀ ਰਾਏਪੁਰ, ਹਰਜੀਤ ਸਿੰਘ, ਧਿਆਨ ਸਿੰਘ ਛੀਨਾ, ਸੁਖਵਿੰਦਰ ਸਿੰਘ, ਲਖਬੀਰ ਸਿੰਘ ਸੋਢੀ, ਲਖਵਿੰਦਰ ਸਿੰਘ ਜੌਹਲ, ਗੁਰਦੀਪ ਸਿੰਘ ਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ। 05 ਏਐਸਆਰ04