09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸੰਤ ਬਾਬਾ ਜੈ ਸਿੰਘ ਦੀ 60ਵੀਂ ਬਰਸੀ ਮੌਕੇ ਪਿੰਡ ਸੁਧਾਰ ਵਿਖੇ ਕਰਵਾਇਆ ਅੰਤਰਰਾਸ਼ਟਰੀ ਕਬੱਡੀ ਕੱਪ

ਗੱਗੋਮਾਹਲ, 8 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਸੰਤ ਬਾਬਾ ਜੈ ਸਿੰਘ ਜੀ ਦੀ 60ਵੀਂ ਸਲਾਨਾਂ ਬਰਸੀ ਮੌਕੇ ਪਿੰਡ ਸੁਧਾਰ ਵਿਖੇ ਸੰਤ ਬਾਬਾ ਵਰਿਆਮ ਸਿੰਘ ਜੀ ਪਰੋ ਸਾਹਿਬ ਵਾਲਿਆ, ਸਮੂਹ ਮੇਲਾ ਕਮੇਟੀ, ਐਨ. ਆਰ.

Ad Position 21
No active advertisement
ਅਜੀਤ ਡੈਸਕ 09-10-2026
ਗੱਗੋਮਾਹਲ, 8 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਸੰਤ ਬਾਬਾ ਜੈ ਸਿੰਘ ਜੀ ਦੀ 60ਵੀਂ ਸਲਾਨਾਂ ਬਰਸੀ ਮੌਕੇ ਪਿੰਡ ਸੁਧਾਰ ਵਿਖੇ ਸੰਤ ਬਾਬਾ ਵਰਿਆਮ ਸਿੰਘ ਜੀ ਪਰੋ ਸਾਹਿਬ ਵਾਲਿਆ, ਸਮੂਹ ਮੇਲਾ ਕਮੇਟੀ, ਐਨ. ਆਰ. ਆਈ. ਭਰਾਵਾਂ ਤੇ ਇਲਾਕੇ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਕਬੱਡੀ ਟੀਮਾਂ ਦਾ ਸ਼ੋਅ ਮੈਚ ਕਰਵਾਇਆ ਗਿਆ, ਜਿਸ ਵਿਚ ਸੰਤ ਬਾਬਾ ਦਇਆ ਸਿੰਘ ਕਬੱਡੀ ਕਲੱਬ ਸੁਰਸਿੰਘ ਤੇ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਸਰਹਾਲਾ ਰਣੂਆ ਦੇ ਖਿਡਾਰੀਆ ਨੇ ਆਪਣੇ ਜੋਰ ਦਾ ਮੁਜ਼ਾਹਰਾ ਕੀਤਾ। ਫਸਵੇਂ ਮੈਚ ਵਿਚ ਸੰਤ ਬਾਬਾ ਦਇਆ ਸਿੰਘ ਕਬੱਡੀ ਕਲੱਬ ਸੁਰਸਿੰਘ ਜੇਤੂ ਰਹੀ ਜਿੰਨ੍ਹਾਂ ਜੇਤੂ ਟਰਾਫੀ ਤੇ ਨਕਦ ਇਨਾਮ ’ਤੇ ਕਬਜਾ ਕੀਤਾ। ਇਸੇ ਦੌਰਾਨ ਐਨ.ਆਰ.ਆਈ ਭਰਾਵਾਂ ਵਲੋਂ ਵਰਲਡ ਫੇਮਸ ਭਾਈ ਕਾਬਲ ਸਿੰਘ ਸੋਹੀ ਕਵੀਸ਼ਰ ਦਾ ਸੋਨੇ ਦੇ ਕੈਠੇ ਨਾਲ ਤੇ ਕਬੱਡੀ ਖਿਡਾਰੀ ਅੰਬਾ ਸੁਰਸਿੰਘ ਦਾ 21 ਹਜ਼ਾਰ ਰੁਪਏ ਨਾਲ ਵਿਸ਼ੇਸ਼ ਸਨਮਾਨ ਕੀਤਾ। ਜੇਤੂ ਟੀਮ ਨੂੰ ਨਕਦ ਇਨਾਮ ਤੇ ਟਰਾਫੀ ਸੰਤ ਬਾਬਾ ਵਰਿਆਮ ਸਿੰਘ ਜੀ ਵਲੋਂ ਭੇਟ ਕੀਤੀ ਗਈ। ਇਸ ਮੌਕੇ ਸਮੂਹ ਮੇਲਾ ਕਮੇਟੀ ਦੇ ਮੈਂਬਰ ਤੇ ਇਲਾਕੇ ਦੇ ਮੋਹਤਬਰ ਸੱਜਣਾ ਸਮੇਤ ਕਬੱਡੀ ਦੇ ਖੇਡ ਪ੍ਰੇਮੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਬਾਬਾ ਗੋਬਿੰਦ ਸਕੂਲ ਸਠਿਆਲਾ ਦੇ ਵਿਦਿਆਰਥੀ ਦਾ ਸਨਮਾਨ ਅਗਲੀ ਖ਼ਬਰ ਜੋਧ ਸਿੰਘ ਸਮਰਾ ਵਲੋਂ ਚੱਕਡੋਗਰਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸੱਤਾਧਾਰੀ ਧਿਰ ’ਤੇ ਚੁੱਕੇ ਸਵਾਲ
Ad Position 24