ਲੋਪੋਕੇ ਵਿਖੇ ਭਗਤ ਰਵੀਦਾਸ ਜੀ ਨੂੰ ਸਮਰਪਿਤ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ
ਚੋਗਾਵਾਂ, 8 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਜਗਤ ਗੁਰੂ ਰਹਿਬਰ ਭਗਤ ਰਵੀਦਾਸ ਜੀ ਨੂੰ ਸਮਰਪਿਤ ਇਕ ਬਹੁਤ ਹੀ ਸ਼ਾਨਦਾਰ ਅਤੇ ਅਲੌਕਿਕ ਡਰੋਨ ਸ਼ੋਅ ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ ਵਿਖੇ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਾਜਾਸਾਂਸੀ ਸੋਨੀਆ ਮਾਨ ਦੇ ਵਿਸ਼ੇਸ਼ ਉਪਰਾਲੇ ਨਾਲ ਕਰਵਾਏ ਗਏ ਇਸ ਸਮਾਗਮ ਵਿਚ ਸੰਗਤਾਂ ਨੇ ਹਾਜ਼ਰੀ ਭਰੀ।
ਡ
ਡਰੋਨ ਨਾਲ ਬਣਿਆ ਅਲੌਕਿਕ ਆਕਿਰਤੀਆਂ ਦਾ ਦ੍ਰਿਸ਼। ਤਸਵੀਰਾਂ: ਗੁਰਵਿੰਦਰ ਸਿੰਘ ਕਲਸੀ
09-10-2026
ਚੋਗਾਵਾਂ, 8 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਜਗਤ ਗੁਰੂ ਰਹਿਬਰ ਭਗਤ ਰਵੀਦਾਸ ਜੀ ਨੂੰ ਸਮਰਪਿਤ ਇਕ ਬਹੁਤ ਹੀ ਸ਼ਾਨਦਾਰ ਅਤੇ ਅਲੌਕਿਕ ਡਰੋਨ ਸ਼ੋਅ ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ ਵਿਖੇ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਾਜਾਸਾਂਸੀ ਸੋਨੀਆ ਮਾਨ ਦੇ ਵਿਸ਼ੇਸ਼ ਉਪਰਾਲੇ ਨਾਲ ਕਰਵਾਏ ਗਏ ਇਸ ਸਮਾਗਮ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਹਲਕਾ ਇੰਚਾਰਜ ਸੋਨੀਆ ਮਾਨ ਨੇ ਕਿਹਾ ਕਿ ਭਗਤ ਰਵੀਦਾਸ ਮਹਾਰਾਜ ਜੀ ਦੀ ਇਲਾਹੀ ਬਾਣੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਪੂਰੀ ਮਨੁੱਖਤਾ ਲਈ ਇਕ ਚਾਨਣ ਮੁਨਾਰਾ ਹਨ। ਪ੍ਰਬੰਧਕਾਂ ਵਲੋਂ ਆਈਆਂ ਹੋਈਆਂ ਸੰਗਤਾਂ ਲਈ ਚਾਹ-ਪਾਣੀ ਅਤੇ ਗੁਰੂ ਕੇ ਲੰਗਰਾਂ ਦੇ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਇਸ ਮੌਕੇ ਚੇਅਰਮੈਨ ਰੇਸ਼ਮ ਵੜੈਚ, ਐੱਸਡੀਐੱਮ. ਮਨਬੀਰ ਸਿੰਘ ਢਿੱਲੋਂ, ਨਾਈਬ ਤਹਿਸੀਲਦਾਰ ਤਰਲੋਚਨ ਸਿੰਘ ਲੋਪੋਕੇ, ਬੀਡੀਓ ਸ਼ਮਸ਼ੇਰ ਸਿੰਘ ਚੋਗਾਵਾਂ, ਵੀਡੀਓ ਭੁਪਿੰਦਰ ਸਿੰਘ, ਈਓ ਅਨਿਲ ਚੋਪੜਾ, ਡੇਅਰੀ ਡਿਵੈਲਪਮੈਂਟ ਬੋਰਡ ਦੇ ਮੈਂਬਰ ਸੁਖਦੀਪ ਸਿੰਘ ਛੀਨਾ, ਸਰਪੰਚ ਬੱਬੀ ਖੁਸੁਪੁਰਾ, ਗੁਰਮੇਜ ਸਿੰਘ, ਨਰਿੰਦਰ ਸਿੰਘ, ਮਹਿੰਗਾ ਸਿੰਘ ਸਾਬਕਾ ਸਰਪੰਚ ਆਲਮ ਸਿੰਘ ਲੋਪੋਕੇ, ਅਮਰਦੀਪ ਸਿੰਘ, ਰਣਜੀਤ ਸਿੰਘ, ਸਾਗਰ, ਚੇਅਰਮੈਨ ਲਖਵਿੰਦਰ ਸਿੰਘ ਲੱਖਾ, ਸਰਪੰਚ ਗੁਰਚਰਨ ਸਿੰਘ ਮੋਹਲੇਕੇ, ਸਰਪੰਚ ਜਸਪਾਲ ਸਿੰਘ ਭੀਲੋਵਾਲ ਕੱਚਾ, ਬਲਜੀਤ ਸਿੰਘ ਸੈਦਪੁਰ ਬਲਾਕ ਸੰਮਤੀ ਮੈਂਬਰ , ਹਰਪਾਲ ਸਿੰਘ, ਦਵਿੰਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਵਾਈਸ ਚੇਅਰਮੈਨ ਰਾਮ ਸਿੰਘ ਚੋਗਾਵਾਂ, ਸਰਪੰਚ ਮੁਖਤਾਰ ਸਿੰਘ ਭੰਗਵਾਂ, ਸਰਪੰਚ ਜਤਿੰਦਰ ਸਿੰਘ, ਸਰਪੰਚ ਹਰਵਿੰਦਰ ਸਿੰਘ ਕੋਹਾਲਾ, ਤਰਸੇਮ ਸਿੰਘ ਚੇਅਰਮੈਨ, ਸਰਪੰਚ ਹਰਪਾਲ ਸਿੰਘ ਭਿੰਡੀ ਔਲਖ ਆਦਿ ਹਾਜ਼ਰ ਸਨ। ।