09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਕਿਸਾਨਾਂ ਨੇ ਮੀਟਿੰਗ ਕੀਤੀ ਤੇ ਮੁੱਖ ਚੋਣ ਕਮਿਸ਼ਨਰ ਦਾ ਸਾੜਿਆ ਪੁਤਲਾ

ਅਟਾਰੀ ਸਰਹੱਦ, (ਅੰਮ੍ਰਿਤਸਰ) 8 ਅਕਤੁੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ ਅਟਾਰੀ)-ਕੁਲ ਹਿੰਦ ਕਿਸਾਨ ਸਭਾ ਦੇ ਸੱਦੇ ਤੇ ਗਿਆਨੇਸ਼ ਕੁਮਾਰ ਮੁੱਖ ਚੋਣ ਕਮਿਸ਼ਨਰ ਵਲੋਂ 13 ਕਰੋੜ 40 ਲੱਖ ਵੋਟਾਂ ਕੱਟਣ ਖਿਲਾਫ ਅਤੇ ਇੰਡੀਆ ਬਲਾਕ ਦਾ ਪੂਰਨ ਸਮਰੱਥਨ ਕਰਨ ਲਈ ਪਾਕਿਸਤਾਨ ਦੀ ਸਰਹੱਦ ਨੇੜੇ ਵਾਹਗਾ ਬਾਰਡਰ ਅਟਾਰੀ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪੁਤਲਾ ਫੂਕਿਆ ਗਿਆ। ਇਕੱਠ ਨੂੰ ਕਿਸਾਨ ਆਗੂਆਂ ਕਾਮਰੇਡ ਰਤਨ ਸਿੰਘ ਰੰਧਾਵਾ, ਕਾਮਰੇਡ ਬਲਵਿੰਦਰ ਸਿੰਘ ਝਬਾਲ, ਬਾਬਾ ਅਰਜੁਨ ਸਿੰਘ ਹੋਸ਼ਿਆਰ ਨਗਰ ਅਤੇ ਨਿਰਮਲ ਸਿੰਘ ਮੋਦੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਿਆਨੇਸ਼ ਕੁਮਾਰ ਨੇ ਬੀ.

Ad Position 21
No active advertisement
ਅਜੀਤ ਡੈਸਕ 09-10-2026
ਅਟਾਰੀ ਸਰਹੱਦ, (ਅੰਮ੍ਰਿਤਸਰ) 8 ਅਕਤੁੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ ਅਟਾਰੀ)-ਕੁਲ ਹਿੰਦ ਕਿਸਾਨ ਸਭਾ ਦੇ ਸੱਦੇ ਤੇ ਗਿਆਨੇਸ਼ ਕੁਮਾਰ ਮੁੱਖ ਚੋਣ ਕਮਿਸ਼ਨਰ ਵਲੋਂ 13 ਕਰੋੜ 40 ਲੱਖ ਵੋਟਾਂ ਕੱਟਣ ਖਿਲਾਫ ਅਤੇ ਇੰਡੀਆ ਬਲਾਕ ਦਾ ਪੂਰਨ ਸਮਰੱਥਨ ਕਰਨ ਲਈ ਪਾਕਿਸਤਾਨ ਦੀ ਸਰਹੱਦ ਨੇੜੇ ਵਾਹਗਾ ਬਾਰਡਰ ਅਟਾਰੀ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪੁਤਲਾ ਫੂਕਿਆ ਗਿਆ। ਇਕੱਠ ਨੂੰ ਕਿਸਾਨ ਆਗੂਆਂ ਕਾਮਰੇਡ ਰਤਨ ਸਿੰਘ ਰੰਧਾਵਾ, ਕਾਮਰੇਡ ਬਲਵਿੰਦਰ ਸਿੰਘ ਝਬਾਲ, ਬਾਬਾ ਅਰਜੁਨ ਸਿੰਘ ਹੋਸ਼ਿਆਰ ਨਗਰ ਅਤੇ ਨਿਰਮਲ ਸਿੰਘ ਮੋਦੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਿਆਨੇਸ਼ ਕੁਮਾਰ ਨੇ ਬੀ.ਜੇ.ਪੀ. ਅਤੇ ਆਰ. ਐਸ. ਐਸ. ਦੇ ਇਸ਼ਾਰੇ ’ਤੇ ਆਪਣੇ ਆਪ ਨੂੰ ਵੋਟ ਚੋਰ ਅਤੇ ਦੇਸ਼ ਧਰੋਹੀ ਸਾਬਿਤ ਕਰ ਲਿਆ ਹੈ। ਕਿਸਾਨਾਂ ਵੱਲੋਂ ਵਾਹਗਾ ਬਾਰਡਰ ਅਟਾਰੀ ਮਾਰਚ ਕਰਕੇ ਪੁਤਲਾ ਫੂਕਿਆ ਗਿਆ। ਇਕੱਠ ਨੂੰ ਨੰਬਰਦਾਰ ਗੁਰਦੇਵ ਸਿੰਘ ਮੁਹਾਵਾ, ਸੁੱਖ ਲਹੌਰੀਮਲ , ਡੀ. ਐਸ. ਪੀ. ਕੁਲਜੀਤ ਸਿੰਘ, ਤੋਂ ਇਲਾਵਾ ਸ਼ਰਨਜੀਤ ਸਿੰਘ ਢਿੱਲੋਂ ਬਲਦੇਵ ਸਿੰਘ ਧਾਰੀਵਾਲ, ਬੂਟਾ ਸਿੰਘ ਰੋੜਾਂਵਾਲਾ, ਸਰਬਜੀਤ ਸਿੰਘ ਮੋਦੇ, ਮਨਿੰਦਰ ਸਿੰਘ ਸਰਪੰਚ ਨੇਸ਼ਟਾ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਇਤਿਹਾਸਕ ਗੁਰਦੁਆਰਾ ਭਾਈ ਹਰਦਾਸ ਜੀ ਬੁਰਜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਅਗਲੀ ਖ਼ਬਰ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਹਰ ਹਲਕੇ ਵਿਚ ਪਾਰਟੀ ਹੋਵੇਗੀ ਮਜਬੂਤ : ਸਤਬੀਰ ਗਿੱਲ
Ad Position 24