09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸੇਂਟ ਸੋਵਰੇਨ ਕਾਨਵੈਂਟ ਸਕੂਲ ਦੇ ਵਿਦਿਆਰਥਣਾਂ ਨੇ ਅਥਲੈਟਿਕਸ ਵਿਚ 52 ਮੈਡਲ ਜਿੱਤੇ

ਚਵਿੰਡਾ ਦੇਵੀ, 8 ਅਕਤੂਬਰ (ਸਤਪਾਲ ਸਿੰਘ ਢੱਡੇ)-ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਜ਼ੋਨਲ ਪੱਧਰੀ ਅਥਲੈਟਿਕਸ ਮੀਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 52 ਮੈਡਲ ਜਿੱਤ ਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜ਼ੋਨਲ ਪੱਧਰ ’ਤੇ ਕਰਵਾਈਆਂ ਗਈਆਂ ਵੱਖ-ਵੱਖ ਅਥਲੈਟਿਕਸ ਖੇਡਾਂ ਵਿਚ ਸਕੂਲ ਦੇ ਲੜਕਿਆਂ ਅਤੇ ਲੜਕੀਆਂ ਨੇ ਉਤਸ਼ਾਹ ਨਾਲ ਭਾਗ ਲਿਆ ।

Ad Position 21
No active advertisement
ਅਜੀਤ ਡੈਸਕ 09-10-2026
ਚਵਿੰਡਾ ਦੇਵੀ, 8 ਅਕਤੂਬਰ (ਸਤਪਾਲ ਸਿੰਘ ਢੱਡੇ)-ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਜ਼ੋਨਲ ਪੱਧਰੀ ਅਥਲੈਟਿਕਸ ਮੀਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 52 ਮੈਡਲ ਜਿੱਤ ਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜ਼ੋਨਲ ਪੱਧਰ ’ਤੇ ਕਰਵਾਈਆਂ ਗਈਆਂ ਵੱਖ-ਵੱਖ ਅਥਲੈਟਿਕਸ ਖੇਡਾਂ ਵਿਚ ਸਕੂਲ ਦੇ ਲੜਕਿਆਂ ਅਤੇ ਲੜਕੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਵਿਦਿਆਰਥੀਆਂ ਨੇ ਦੌੜ, ਹਾਈ ਜੰਪ, ਲੌਂਗ ਜੰਪ, ਡਿਸਕਸ ਥਰੋ, ਸ਼ਾਟ ਪੁੱਟ ਅਤੇ ਰੀਲੇਅ ਦੌੜਾਂ ਸਮੇਤ ਵੱਖ-ਵੱਖ ਮੁਕਾਬਲਿਆਂ ਵਿਚ ਮੈਡਲ ਹਾਸਿਲ ਕੀਤੇ । ਲੜਕਿਆਂ ਦੇ ਅੰਡਰ-14 ਵਰਗ ਵਿਚ ਹਾਰਦਿਕ ਸਿੰਘ ਨੇ ਹਾਈ ਜੰਪ ਵਿਚ ਸੋਨ ਤਮਗਾ ਅਤੇ ਡਿਸਕਸ ਥਰੋ ਵਿਚ ਕਾਂਸੀ ਦਾ ਤਮਗਾ ਜਿੱਤਿਆ। 4×100 ਮੀਟਰ ਰੀਲੇਅ ਵਿਚ ਹਾਰਦਿਕ ਸਿੰਘ, ਜਪਸਿਮਰਨ ਸਿੰਘ, ਹੁਕਮਜੋਤ ਸਿੰਘ ਅਤੇ ਏਕਮਜੋਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-17 ਵਰਗ ਵਿਚ ਅਭੀਜੋਤ ਸਿੰਘ ਨੇ ਹਾਈ ਜੰਪ ਵਿਚ ਸੋਨ ਤਮਗਾ ਹਾਸਿਲ ਕੀਤਾ। ਮਨਜੋਤ ਸਿੰਘ ਨੇ 100 ਮੀਟਰ ਦੌੜ ਵਿਚ ਕਾਂਸੀ ਦਾ ਤਮਗਾ ਜਿੱਤਿਆ ਤੇ ਹੋਰ ਵਿਦਿਆਰਥੀਆਂ ਨੇ ਵੀ ਖੇਡਾਂ ਵਿਚ ਮੁਕਾਬਲੇ ਜਿੱਤੇ । ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ, ਐੱਮ.ਡੀ. ਕੋਮਲ ਕਪੂਰ, ਡਾਇਰੈਕਟਰ ਸ਼ਵੀ ਕਪੂਰ ਅਤੇ ਪ੍ਰਿੰ: ਨਿਤਿਕਾ ਸੇਠੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਇਸ ਮੌਕੇ ਕੋਆਰਡੀਨੇਟਰ ਪਾਰੁਲ ਸੁੰਦਰ, ਕੋਚ ਅੰਗਰੇਜ਼ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ। ਸਕੂਲ ਪ੍ਰਬੰਧਕਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਨਾ ਸਾੜਨ ਸੰਬੰਧੀ ਖਿਲਚੀਆਂ ਸਕੂਲ ’ਚ ਜਾਗਰੂਕਤਾ ਮੁਹਿੰਮ ਅਗਲੀ ਖ਼ਬਰ ਇਤਿਹਾਸਕ ਗੁਰਦੁਆਰਾ ਭਾਈ ਹਰਦਾਸ ਜੀ ਬੁਰਜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ
Ad Position 24