ਗਿੱਲ ਨੇ ਪਿੰਡ ਸਰਾਂ ਦੇ ਪਰਿਵਾਰਾਂ ਨੂੰ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਮਾਲਕੀ ਦੇ ਦਸਤਾਵੇਜ਼ ਵੰਡੇ
ਤਰਸਿੱਕਾ, 8 ਅਕਤੂਬਰ (ਅਤਰ ਸਿੰਘ ਤਰਸਿੱਕਾ)-ਸ੍ਰ. ਤਲਬੀਰ ਸਿੰਘ ਗਿੱਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮਜੀਠਾ ਨੇ ਪਿੰਡ ਸਰਾਂ ਜੇ 60 ਲੋੜਵੰਦ ਪਰਿਵਾਰਾਂ ਨੂੰ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਮਾਲਕੀ ਦੇ ਦਸਤਾਵੇਜ ਵੰਡੇ।
ਤਰਸਿੱਕਾ, 8 ਅਕਤੂਬਰ (ਅਤਰ ਸਿੰਘ ਤਰਸਿੱਕਾ)-ਸ੍ਰ. ਤਲਬੀਰ ਸਿੰਘ ਗਿੱਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮਜੀਠਾ ਨੇ ਪਿੰਡ ਸਰਾਂ ਜੇ 60 ਲੋੜਵੰਦ ਪਰਿਵਾਰਾਂ ਨੂੰ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਮਾਲਕੀ ਦੇ ਦਸਤਾਵੇਜ ਵੰਡੇ। ਜਿਸ ਕਾਰਨ ਇਹਨਾਂ ਲੋੜਵੰਦ ਪਰਿਵਾਰਾਂ ਦੀ ਚਿਹਰਿਆਂ ’ਤੇ ਰੌਣਕ ਆ ਗਈ ਤੇ ਉਹ ਬਾਗੋ ਬਾਗ ਹੋ ਗਏ। ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਬਲਬੀਰ ਸਿੰਘ ਬੋਪਾਰਾਏ ਚੇਅਰਮੈਨ, ਬਲਜੀਤ ਸਿੰਘ ਸਰਾਂ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ, ਅਜੇ ਕੁਮਾਰ ਤਹਿਸੀਲਦਾਰ ਮਜੀਠਾ, ਰਣਜੀਤ ਸਿੰਘ ਨਾਇਬ ਤਹਿਸੀਲਦਾਰ ਤਰਸਿੱਕਾ, ਮਲਕੀਅਤ ਸਿੰਘ ਬਾਠ , ਸ਼ਿਵਰਾਜ ਸਿੰਘ ਭੀਲੋਵਾਲ, ਸੁਖਦੀਪ ਸਿੰਘ ਮੈਂਬਰ, ਕਵਲਜੀਤ ਕੌਰ ਮੈਂਬਰ, ਗੌਰਵ ਸਿੰਘ ਪਟਵਾਰੀ, ਜਗੀਰ ਸਿੰਘ ਕੰਗ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲਵਪ੍ਰੀਤ ਸਿੰਘ ਤੇ ਨੰਬਰਦਾਰ ਲਖਵਿੰਦਰ ਕੌਰ ਆਦਿ ਹਾਜ਼ਰ ਸਨ ।