ਆਲ ਇੰਡੀਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ 51ਵੇਂ ਸਰਬਹਿੰਦ ਸਾਲਾਨਾ ਸਮਾਗਮ ਦੇ ਦੂਜੇ ਦਿਨ ਵੱਡੀ ਗਿਣਤੀ ’ਚ ਸੇਵਾ ਸੁਸਾਇਟੀਆਂ ਪਹੁੰਚੀਆਂ
ਗੱਗੋਮਾਹਲ, 10 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਆਲ ਇੰਡੀਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ 51ਵੇਂ ਸਰਬਹਿੰਦ ਸਲਾਨਾਂ ਸਮਾਗਮ ਦੇ ਦੂਜੇ ਦਿਨ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਨਾਲ ਹੋਈ। ਉਪਰੰਤ ਸੱਜੇ ਦੀਵਾਨ ਅੰਦਰ ਭਾਈ ਰਣਜੀਤ ਸਿੰਘ ਗੰਗਾਨਗਰ, ਭਾਈ ਅਮਰੀਕ ਸਿੰਘ ਅਬੋਹਰ, ਭਾਈ ਗੁਰਜੰਟ ਸਿੰਘ ਜੰਡਿਆਲਾ ਗੁਰੂ, ਭਾਈ ਤਜਿੰਦਰ ਸਿੰਘ ਅੰਮ੍ਰਿਤਸਰ, ਭਾਈ ਨਿਰਮਲ ਸਿੰਘ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ, ਭਾਈ ਮੰਗਲ ਸਿੰਘ, ਭਾਈ ਸੁਖਵਿੰਦਰਪਾਲ ਸਿੰਘ, ਭਾਈ ਰਾਜਵੀਰ ਸਿੰਘ, ਭਾਈ ਪਲਵਿੰਦਰ ਸਿੰਘ, ਭਾਈ ਗੁਰਇਕਬਾਲ ਸਿੰਘ ਜੀ ਦੇ ਜੱਥਿਆਂ ਵਲੋਂ ਸੰਗਤਾਂ ਨੂੰ ਕੀਰਤਨ, ਕਥਾ ਵਿਚਾਰਾਂ, ਕਵੀਸ਼ਰੀ ਤੇ ਢਾਡੀ ਵਾਰਾਂ ਨਾਲ ਨਿਹਾਲ ਕੀਤਾ ਗਿਆ।
ਸ
ਸਮਾਗਮ ਦੌਰਾਨ ਭਾਈ ਅਮਰੀਕ ਸਿੰਘ ਅਬੋਹਰ, ਭਾਈ ਰਣਜੀਤ ਸਿੰਘ ਗੰਗਾਨਗਰ ਕਥਾ ਕਰਦੇ ਤੇ ਭਾਈ ਗੁਰਜੰਟ ਸਿੰਘ ਜੰਡਿਆਲਾ ਗੁਰੂ ਵਾਲਿਆਂ ਦਾ ਜਥਾ ਕੀਰਤਨ ਕਰਦਾ ਹੋਇਆ । ਤਸਵੀਰਾਂ : ਸੰਧੂ
11-10-2026
ਗੱਗੋਮਾਹਲ, 10 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਆਲ ਇੰਡੀਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ 51ਵੇਂ ਸਰਬਹਿੰਦ ਸਲਾਨਾਂ ਸਮਾਗਮ ਦੇ ਦੂਜੇ ਦਿਨ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਨਾਲ ਹੋਈ। ਉਪਰੰਤ ਸੱਜੇ ਦੀਵਾਨ ਅੰਦਰ ਭਾਈ ਰਣਜੀਤ ਸਿੰਘ ਗੰਗਾਨਗਰ, ਭਾਈ ਅਮਰੀਕ ਸਿੰਘ ਅਬੋਹਰ, ਭਾਈ ਗੁਰਜੰਟ ਸਿੰਘ ਜੰਡਿਆਲਾ ਗੁਰੂ, ਭਾਈ ਤਜਿੰਦਰ ਸਿੰਘ ਅੰਮ੍ਰਿਤਸਰ, ਭਾਈ ਨਿਰਮਲ ਸਿੰਘ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ, ਭਾਈ ਮੰਗਲ ਸਿੰਘ, ਭਾਈ ਸੁਖਵਿੰਦਰਪਾਲ ਸਿੰਘ, ਭਾਈ ਰਾਜਵੀਰ ਸਿੰਘ, ਭਾਈ ਪਲਵਿੰਦਰ ਸਿੰਘ, ਭਾਈ ਗੁਰਇਕਬਾਲ ਸਿੰਘ ਜੀ ਦੇ ਜੱਥਿਆਂ ਵਲੋਂ ਸੰਗਤਾਂ ਨੂੰ ਕੀਰਤਨ, ਕਥਾ ਵਿਚਾਰਾਂ, ਕਵੀਸ਼ਰੀ ਤੇ ਢਾਡੀ ਵਾਰਾਂ ਨਾਲ ਨਿਹਾਲ ਕੀਤਾ ਗਿਆ। ਦੇਸ਼ ਦੇ ਵੱਖ ਵੱਖ ਭਾਗਾਂ ਤੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਜੱਥੇ ਕੀਰਤਨ ਕਰਦੇ ਹੋਏ ਕਸਬਾ ਰਮਦਾਸ ਵਿੱਚ ਪਹੁੰਚੇ ਜਿੱਥੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਤਪ ਅਸਥਾਨ ਰਮਦਾਸ ਵਲੋਂ ਫੁੱਲਾਂ ਦੀ ਵਰਖਾ ਤੇ ਗੁਰਬਾਣੀ ਦੇ ਕੀਰਤਨ ਨਾਲ ਉਹਨਾਂ ਨੂੰ ਜੀ ਆਇਆ ਕਿਹਾ ਗਿਆ । ਜਿਕਰਯੋਗ ਹੈ ਕਿ ਕਸਬਾ ਰਮਦਾਸ ਦੇ ਗੁਰਦੁਆਰਾ ਸਾਹਿਬਾਨ, ਬਾਜ਼ਾਰਾਂ ਤੇ ਕਸਬਾ ਰਮਦਾਸ ਨੂੰ ਜੋੜਦੀਆਂ ਪ੍ਰਮੁੱਖ ਸੜਕਾਂ ਉੱਪਰ ਦੀਪਮਾਲਾ ਕਰਨ ਦੇ ਨਾਲ ਸੰਗਤਾਂ ਦੇ ਸਵਾਗਤ ਲਈ ਵਿਸ਼ੇਸ਼ ਸਜਾਵਟ ਕੀਤੀ ਗਈ ਸੀ। ਸੰਗਤਾਂ ਦੀ ਸਹੂਲਤ ਲਈ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਪੁੱਛਗਿੱਛ ਕੇਂਦਰ ਸਥਾਪਿਤ ਕਰਨ ਦੇ ਨਾਲ ਨਾਲ ਜੋੜਾ ਘਰ, ਵਾਹਨਾਂ ਦੀ ਪਾਰਕਿੰਗ, ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸੇ ਤਰ੍ਹਾਂ ਕਈ ਸੁਸਾਇਟੀਆ ਵਲੋਂ ਆਪਣੇ ਤੌਰ ’ਤੇ ਵੀ ਲੰਗਰਾਂ ਦੇ ਪ੍ਰਬੰਧ ਕੀਤੇ ਹੋਏ ਸਨ । ਸਮਾਗਮ ਦੌਰਾਨ ਗੁਰੂ ਇਤਿਹਾਸ ਨਾਲ ਸਬੰਧਤ ਪ੍ਰਦਰਸ਼ਨੀ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਸੀ । ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਮਦਾਸ ਦੇ ਪ੍ਰਧਾਨ ਸਵਿੰਦਰ ਸਿੰਘ, ਸੈਕਟਰੀ ਗੁਰਪ੍ਰੀਤ ਸਿੰਘ ਭੱਟੀ, ਖਜਾਨਚੀ ਰਜਿੰਦਰ ਸਿੰਘ, ਅਡਵਾਈਜਰ ਅਮਰਜੀਤ ਸਿੰਘ, ਨੀਰਜ ਕੁਮਾਰ, ਗੁਰਪ੍ਰੀਤ ਸਿੰਘ ਕਾਕਾ, ਸੁਰਜੀਤ ਸਿੰਘ, ਹਰਚਰਨ ਸਿੰਘ ਮੁਨਿਆਰੀ ਵਾਲੇ, ਜਸਕਰਨਜੀਤ ਸਿੰਘ, ਜੁਗਰਾਜ ਸਿੰਘ, ਕੁਲਦੀਪ ਸਿੰਘ, ਬਰਿੰਦਰ ਕੌਰ, ਰਣਜੀਤ ਕੌਰ, ਗੁਰਜੀਤ ਕੌਰ,ਮਨਪ੍ਰੀਤ ਕੌਰ, ਸੁਖਵਿੰਦਰ ਕੌਰ, ਰਜਵੰਤ ਕੌਰ, ਚਰਨਜੀਤ ਕੌਰ ਆਦਿ ਪ੍ਰਬੰਧਾਂ ਵਿੱਚ ਜੁਟੇ ਹੋਏ ਸਨ ।